ਅਮਰੀਕਾ : ਗੋਲੀਬਾਰੀ ਦੌਰਾਨ ਵਾਲ-ਵਾਲ ਬਚੇ ਭਾਰਤੀ ਏਅਰਫੋਰਸ ਮੁਖੀ ਭਦੌਰੀਆ

Thursday, Dec 05, 2019 - 10:52 AM (IST)

ਅਮਰੀਕਾ : ਗੋਲੀਬਾਰੀ ਦੌਰਾਨ ਵਾਲ-ਵਾਲ ਬਚੇ ਭਾਰਤੀ ਏਅਰਫੋਰਸ ਮੁਖੀ ਭਦੌਰੀਆ

ਵਾਸ਼ਿੰਗਟਨ— ਅਮਰੀਕੀ ਦੇ ਹਵਾਈ ਸਥਿਤ ਮਿਲਟਰੀ ਬੇਸ ਪਰਲ ਹਾਰਬਰ 'ਚ ਅਚਾਨਕ ਹੋਈ ਗੋਲੀਬਾਰੀ ਦੌਰਾਨ ਭਾਰਤੀ ਹਵਾਈ ਫੌਜ ਮੁਖੀ ਆਰ. ਕੇ. ਐੱਸ. ਭਦੌਰਿਆ ਵਾਲ-ਵਾਲ ਬਚੇ । ਇਸ ਘਟਨਾ ਸਮੇਂ ਭਾਰਤੀ ਹਵਾਈ ਫੌਜ ਮੁਖੀ ਆਪਣੀ ਟੀਮ ਨਾਲ ਇਸ ਬੇਸ ਉੱਤੇ ਹੀ ਮੌਜੂਦ ਸਨ । ਦੱਸਿਆ ਜਾ ਰਿਹਾ ਹੈ ਕਿ ਸ਼ਿਪਯਾਰਡ ਉੱਤੇ ਤਾਇਨਾਤ ਇੱਕ ਗਨਮੈਨ ਨੇ ਅਚਾਨਕ ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ ।
ਇਸ ਘਟਨਾ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਇਕ ਹੋਰ ਜ਼ਖਮੀ ਹੈ। ਗੋਲੀਬਾਰੀ ਕਰਨ ਵਾਲੇ ਗਨਮੈਨ ਨੇ ਆਪਣੇ-ਆਪ ਨੂੰ ਵੀ ਗੋਲੀ ਮਾਰ ਲਈ ਤੇ ਉਸ ਦੀ ਮੌਤ ਹੋ ਗਈ । ਘਟਨਾ ਮਗਰੋਂ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਗਈ ਹੈ ।

ਪਰਲ ਹਾਰਬਰ ਬੇਸ ਓਹੂ ਸਮੁੰਦਰ ਤਟ ਦੇ ਦੱਖਣੀ ਕੰਡੇ 'ਤੇ ਸਥਿਤ ਹੈ, ਜਿੱਥੇ ਹਵਾਈ ਫੌਜ ਅਤੇ ਸਮੁੰਦਰੀ ਫੌਜ ਦੋਹਾਂ ਦੇ ਫੌਜੀ ਅੱਡੇ ਹਨ । ਪਰਲ ਬੰਦਰਗਾਹ ਹਵਾਈ ਟਾਪੂ 'ਚ ਹਾਨਲੂਲੂ ਤੋਂ 10 ਕਿ. ਮੀ. ਉੱਤਰੀ-ਪੱਛਮੀ,  ਅਮਰੀਕਾ ਦੀ ਪ੍ਰਸਿੱਧ ਬੰਦਰਗਾਹ ਅਤੇ ਸਮੁੰਦਰੀ ਫੌਜ ਦਾ ਅੱਡਾ ਹੈ । ਇਸ ਬੰਦਰਗਾਹ ਦੇ 20 ਵਰਗ ਕਿਲੋਮੀਟਰ ਦੇ ਦਾਇਰੇ 'ਚ ਕਈ ਜਹਾਜ਼ਾਂ ਦੇ ਰੁਕਣ ਲਈ ਥਾਂ ਹੈ। ਦੱਸ ਦਈਏ ਕਿ ਹਾਲ ਹੀ ਦੇ ਦਿਨਾਂ 'ਚ ਅਮਰੀਕਾ ਦੇ ਵਾਸ਼ਿੰਗਟਨ ਡੀ.ਸੀ. , ਟੈਕਸਾਸ , ਓਹੀਓ ਅਤੇ ਫਲੋਰੀਡਾ ਸਣੇ ਕਈ ਥਾਵਾਂ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਅਤੇ ਇਨ੍ਹਾਂ ਹਮਲਿਆਂ ਵਿੱਚ ਕਈ ਲੋਕਾਂ ਦੀ ਜਾਨ ਵੀ ਗਈ ਹੈ ।
 

ਕਿਉਂ ਪ੍ਰਸਿੱਧ ਹੈ ਪਰਲ ਹਾਰਬਰ—
ਜਾਪਾਨੀ ਸਮੁੰਦਰੀ ਫੌਜ ਨੇ 8 ਦਸੰਬਰ, 1949 ਨੂੰ ਅਮਰੀਕਾ ਦੇ ਸਮੁੰਦਰੀ ਫੌਜ ਬੇਸ ਪਰਲ ਹਾਰਬਰ 'ਤੇ ਅਚਾਨਕ ਹਮਲਾ ਕਰ ਦਿੱਤਾ ਸੀ। ਇਸ ਦੇ ਚੱਲਦਿਆਂ ਅਮਰੀਕਾ ਵੀ ਦੂਜੇ ਵਿਸ਼ਵ ਯੁੱਧ 'ਚ ਸ਼ਾਮਲ ਹੋ ਗਿਆ ਸੀ। ਇਹ ਗੋਲੀਬਾਰੀ ਪਰਲ ਹਾਰਬਰ 'ਚ ਅਮਰੀਕਾ ਦੇ ਨੇਵਲ ਬੇਸ ਜਾਪਾਨੀ ਹਮਲੇ ਦੇ 78 ਸਾਲ ਪੂਰੇ ਹੋਣ ਤੋਂ 3 ਦਿਨ ਪਹਿਲਾਂ ਹੋਇਆ, ਜਿਸ ਨੂੰ ਰਾਸ਼ਟਰਪਤੀ ਫਰੈਂਕਲਿਨ ਡੀ. ਰੂਜ਼ਵੇਲਟ ਨੇ ਇਕ ਬਦਨਾਮੀ ਤਰੀਕ ਕਿਹਾ ਸੀ।


Related News