ਡੋਨੀਅਰ ਜਹਾਜ਼ ਰਸਮੀ ਤੌਰ ’ਤੇ ਹਵਾਈ ਫੌਜ ’ਚ ਸ਼ਾਮਲ

01/01/2020 1:12:48 AM

ਨਵੀਂ ਦਿੱਲੀ — ਹਵਾਈ ਸੈਨਾ ਪ੍ਰਮੁੱਖ ਆਰ.ਕੇ.ਐੱਸ. ਭਦੌਰੀਆ ਨੇ ਡੋਨੀਅਰ ਜਹਾਜ਼ ਨੂੰ ਰਸਮੀ ਤੌਰ ’ਤੇ ਬੇੜੇ ਿਵਚ ਸ਼ਾਮਲ ਕੀਤਾ। ਇਸ ਹਲਕੇ ਲੜਾਕੂ ਜਹਾਜ਼ ਨੂੰ 41ਵੇਂ ਸਕੁਐਡਨ ਵਿਚ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਵੱਲੋਂ ਮੰਗਲਵਾਰ ਨੂੰ ਇਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ। ਜਹਾਜ਼ ਨੂੰ ਸੋਮਵਾਰ ਨੂੰ ਪਾਲਮ ਹਵਾਈ ਫੌਜ ਦੇ ਸਟੇਸ਼ਨ ਿਵਚ ਹੋਏ ਪ੍ਰੋਗਰਾਮ ਵਿਚ ਜਹਾਜ਼ਾਂ ਦੇ ਬੇੜੇ ਵਿਚ ਸ਼ਾਮਲ ਕੀਤਾ ਗਿਆ।

ਹਵਾਈ ਸੈਨਾ ਨੇ 2015 ਵਿਚ ਸਰਕਾਰ ਵੱਲੋਂ ਚਲਾਏ ਹਿੰਦੂਸਤਾਨ ਐਰੋਨਾਟਿਕਸ ਲਿਮ. (ਐੱਚ.ਏ.ਐੱਲ) ਦੇ ਨਾਲ 1090 ਕਰੋੜਰੁਪਏ ਵਚ 14 ਡੋਨੀਅਰ ਜਹਾਜ਼ ਖਰੀਦਣ ਦਾ ਕਰਾਰ ਕੀਤਾ ਸੀ। ਬਿਆਨ ਵਿਚ ਕਿਹਾ ਗਿਆ ਹੈ ਕਿ ‘ਪਹਿਲਾ ਜਹਾਜ਼ 19 ਨਵੰਬਰ ਨੂੰ ਸੌਂਪਿਆ ਗਿਆ ਹੈ ਜਦੋਂ ਕਿ ਦੂਜਾ ਜਹਾਜ਼ 2020 ਦੀ ਸ਼ੁਰੂਆਤ ਵਿਚ ਸੌਂਪੇ ਜਾਣ ਦੀ ਸੰਭਾਵਨਾ ਹੈ।


Inder Prajapati

Content Editor

Related News