ਐਲੋਪੈਥਿਕ ਦਵਾਈਆਂ ’ਤੇ ਆਪਣੀ ਟਿੱਪਣੀ ਵਾਪਸ ਲੈਂਦਾ ਹਾਂ, ਵਿਵਾਦ ’ਤੇ ਹੈ ਅਫਸੋਸ : ਰਾਮਦੇਵ

Monday, May 24, 2021 - 03:10 AM (IST)

ਐਲੋਪੈਥਿਕ ਦਵਾਈਆਂ ’ਤੇ ਆਪਣੀ ਟਿੱਪਣੀ ਵਾਪਸ ਲੈਂਦਾ ਹਾਂ, ਵਿਵਾਦ ’ਤੇ ਹੈ ਅਫਸੋਸ : ਰਾਮਦੇਵ

ਨਵੀਂ ਦਿੱਲੀ- ਯੋਗ ਗੁਰੂ ਰਾਮਦੇਵ ਨੇ ਐਲੋਪੈਥਿਕ ਦਵਾਈਆਂ ਤੇ ਆਪਣੇ ਉਸ ਹਾਲੀਆ ਬਿਆਨ ਨੂੰ ਐਤਵਾਰ ਨੂੰ ਵਾਪਸ ਲੈ ਲਿਆ, ਜਿਸ ਦਾ ਡਾਕਟਰਾਂ ਨੇ ਸਖਤ ਵਿਰੋਧ ਕੀਤਾ ਸੀ। ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਦੇ ਇੱਕ ਪੱਤਰ ਦਾ ਜਵਾਬ ਦਿਦੇ ਹੋਏ ਰਾਮਦੇਵ ਨੇ ਕਿਹਾ ਕਿ ਉਹ ਇਸ ਮਾਮਲੇ ਨੂੰ ਸ਼ਾਂਤ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਆਪਣੇ ਨਿਜੀ ਟਵਿੱਟਰ ਹੈਂਡਲ ਤੋਂ ਟਵੀਟ ਕੀਤਾ, ‘‘ਸਤਿਕਾਰਯੋਗ ਸ੍ਰੀ ਹਰਸ਼ਵਰਧਨ ਜੀ ਤੁਹਾਡਾ ਪੱਤਰ ਪ੍ਰਾਪਤ ਹੋਇਆ, ਇਸ ਦੇ ਸੰਦਰਭ ’ਚ ਡਾਕਟਰੀ ਤਕਨੀਕ ਦੇ ਸੰਘਰਸ਼ ਦੇ ਇਸ ਪੂਰੇ ਵਿਵਾਦ ਨੂੰ ਅਫੋਸਸਨਾਕ ਵਿਰਾਮ ਦਿੰਦੇ ਹੋਏ ਮੈਂ ਆਪਣੀ ਟਿੱਪਣੀ ਵਾਪਸ ਲੈਂਦਾ ਹਾਂ ਅਤੇ ਇਹ ਪੱਤਰ ਆਪ ਨੂੰ ਭੇਜ ਰਿਹਾ ਹੈ।’’ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਐਲੋਪੈਥੀ ਬਾਰੇ ਦਿੱਤੇ ਗਏ ਯੋਗ ਗੁਰੂ ਰਾਮਦੇਵ ਦੇ ਬਿਆਨ ਨੂੰ ਐਤਵਾਰ ਨੂੰ ‘‘ਬੇਹਦ ਮੰਦਭਾਗਾ’’ ਕਰਾਰ ਦਿੰਦੇ ਹੋਏ ਉਸ ਨੂੰ ਇਹ ਵਾਪਸ ਲੈਣ ਲਈ ਕਿਹਾ ਸੀ।

ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਦੇ ਕ੍ਰਿਕਟਰ ਹੇਨਰੀ ਨਿਕੋਲਸ ਨੇ ਕੀਤਾ ਵਿਆਹ, ਦੇਖੋ ਤਸਵੀਰਾਂ


ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ ਐੱਮ ਏ) ਨੇ ਸੋਸ਼ਲ ਮੀਡੀਆ ਤੇ ਵਾਇਰਲ ਹੋਏ ਇਕ ਵੀਡਿਓ ਦਾ ਹਵਾਲਾ ਦਿੰਦੇ ਹੋਏ ਸ਼ਨੀਵਾਰ ਨੂੰ ਕਿਹਾ ਸੀ ਕਿ ਰਾਮਦੇਵ ਨੇ ਦਾਅਵਾ ਕੀਤਾ ਹੈ ਕਿ ਐਲੋਪੈਥੀ ‘ਬਕਵਾਸ ਵਿਗਿਆਨ’ ਹੈ ਅਤੇ ਭਾਰਤ ਦੇ ਔਸ਼ਧੀ ਮਹਾਨਿਯੰਤਰਕ ਵਲੋਂ ਕੋਵਿਡ-19 ਦੇ ਇਲਾਜ ਲਈ ਮਨਜੂਰ ਕੀਤੀ ਗਈ ਰੇਮਡੇਸਿਵਿਰ, ਫੇਵੀਫਲੂ ਅਤੇ ਅਜਿਹੀ ਹੋਰ ਦਵਾਈਆਂ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ’ਚ ਅਸਫਲ ਰਹੀਆਂ ਹਨ।

ਇਹ ਖ਼ਬਰ ਪੜ੍ਹੋ-  ਰਾਜਸਥਾਨ 'ਚ 8 ਜੂਨ ਤੱਕ ਵਧਾਇਆ ਗਿਆ ਲਾਕਡਾਊਨ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
 


author

Gurdeep Singh

Content Editor

Related News