ਰਾਸ਼ਟਰਪਤੀ ਚੋਣਾਂ ਹਾਰਨ ਮਗਰੋਂ ਯਸ਼ਵੰਤ ਸਿਨਹਾ ਬੋਲੇ- ਮੈਂ ਕਿਸੇ ਸਿਆਸੀ ਪਾਰਟੀ ’ਚ ਨਹੀਂ ਹੋਵਾਂਗਾ ਸ਼ਾਮਲ

Tuesday, Jul 26, 2022 - 12:52 PM (IST)

ਰਾਸ਼ਟਰਪਤੀ ਚੋਣਾਂ ਹਾਰਨ ਮਗਰੋਂ ਯਸ਼ਵੰਤ ਸਿਨਹਾ ਬੋਲੇ- ਮੈਂ ਕਿਸੇ ਸਿਆਸੀ ਪਾਰਟੀ ’ਚ ਨਹੀਂ ਹੋਵਾਂਗਾ ਸ਼ਾਮਲ

ਨਵੀਂ ਦਿੱਲੀ– ਸਾਬਕਾ ਕੇਂਦਰੀ ਮੰਤਰੀ ਯਸ਼ਵੰਤ ਸਿਨਹਾ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ 'ਚ ਸ਼ਾਮਲ ਨਹੀਂ ਹੋਣਗੇ। ਕਾਂਗਰਸ ਅਤੇ ਤ੍ਰਿਣਮੂਲ ਕਾਂਗਰਸ ਸਮੇਤ ਗੈਰ-ਭਾਰਤੀ ਜਨਤਾ ਪਾਰਟੀ (ਭਾਜਪਾ) ਪਾਰਟੀਆਂ ਦੇ ਸਾਂਝੇ ਉਮੀਦਵਾਰ ਸਿਨਹਾ ਨੂੰ ਹਾਲ ਹੀ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ’ਚ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (NDA) ਦੀ ਉਮੀਦਵਾਰ ਦ੍ਰੌਪਦੀ ਮੁਰਮੂ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਿਨਹਾ ਨੇ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਦੇ ਰਾਸ਼ਟਰੀ ਉੱਪ ਪ੍ਰਧਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ।

ਇਹ ਵੀ ਪੜ੍ਹੋ- ਦੇਸ਼ ਦੀ ਪਹਿਲੀ ਆਦਿਵਾਸੀ ਰਾਸ਼ਟਰਪਤੀ ਬਣੀ ਦ੍ਰੌਪਦੀ ਮੁਰਮੂ, 15ਵੀਂ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ

84 ਸਾਲਾ ਸਿਨਹਾ ਨੇ ਕਿਹਾ ਕਿ ਉਨ੍ਹਾਂ ਨੇ ਅਜੇ ਇਹ ਫੈਸਲਾ ਨਹੀਂ ਕੀਤਾ ਹੈ ਕਿ ਉਹ ਜਨਤਕ ਜੀਵਨ ਵਿਚ ਕੀ ਭੂਮਿਕਾ ਨਿਭਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ, ‘‘ਮੈਂ ਆਜ਼ਾਦ ਰਹਾਂਗਾ ਅਤੇ ਕਿਸੇ ਹੋਰ ਪਾਰਟੀ ਵਿਚ ਸ਼ਾਮਲ ਨਹੀਂ ਹੋਵਾਂਗਾ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਹ ਤ੍ਰਿਣਮੂਲ ਲੀਡਰਸ਼ਿਪ ਦੇ ਸੰਪਰਕ ਵਿਚ ਹਨ, ਸਿਨਹਾ ਨੇ ‘ਨਹੀਂ’ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਨੇ ਮੇਰੇ ਨਾਲ ਗੱਲ ਨਹੀਂ ਕੀਤੀ, ਮੈਂ ਕਿਸੇ ਨਾਲ ਗੱਲ ਨਹੀਂ ਕੀਤੀ। ਹਾਲਾਂਕਿ ਉਹ ਨਿੱਜੀ ਆਧਾਰ 'ਤੇ ਤ੍ਰਿਣਮੂਲ ਨੇਤਾ ਦੇ ਸੰਪਰਕ ਵਿਚ ਹਨ।

ਇਹ ਵੀ ਪੜ੍ਹੋ- ਭਾਰਤ ਦੀ ਰਾਸ਼ਟਰਪਤੀ ਕਿੰਨੀ ‘ਪਾਵਰਫੁੱਲ’, ਜਾਣੋ ਕੀ-ਕੀ ਮਿਲਦੀਆਂ ਸਹੂਲਤਾਂ ਅਤੇ ਤਨਖ਼ਾਹ

ਸਾਬਕਾ ਵਿੱਤ ਮੰਤਰੀ ਨੇ ਕਿਹਾ, ''ਮੈਨੂੰ ਦੇਖਣਾ ਹੋਵੇਗਾ ਕਿ ਮੈਂ (ਜਨਤਕ ਜੀਵਨ 'ਚ) ਕੀ ਭੂਮਿਕਾ ਨਿਭਾਵਾਂਗਾ, ਮੈਂ ਕਿੰਨਾ ਸਰਗਰਮ ਰਹਾਂਗਾ। ਮੈਂ ਹੁਣ 84 ਸਾਲਾਂ ਦਾ ਹਾਂ, ਇਸ ਲਈ ਇਹ ਸਮੱਸਿਆਵਾਂ ਹਨ। ਮੈਨੂੰ ਦੇਖਣਾ ਹੋਵੇਗਾ ਕਿ ਮੈਂ ਕਿੰਨੀ ਦੇਰ ਤੱਕ ਕੰਮ ਕਰ ਸਕਦਾ ਹਾਂ।” ਭਾਜਪਾ ਦੇ ਕੱਟੜ ਆਲੋਚਕ ਸਿਨਹਾ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ ਮਾਰਚ 2021 ’ਚ ਤ੍ਰਿਣਮੂਲ ਵਿਚ ਸ਼ਾਮਲ ਹੋਏ ਸਨ। ਉਹ 2018 ’ਚ ਭਾਜਪਾ ਤੋਂ ਵੱਖ ਹੋ ਗਏ ਸਨ।

ਇਹ ਵੀ ਪੜ੍ਹੋ- ਇਕ ਸਾਲ 'ਚ ਕਿੰਨੀ ਵਾਰ ਵਧਿਆ ਪੈਟਰੋਲ-ਡੀਜ਼ਲ? ਜਾਣੋ ਰਾਘਵ ਚੱਢਾ ਦੇ ਸਵਾਲ 'ਤੇ ਕੇਂਦਰ ਦਾ ਜਵਾਬ


author

Tanu

Content Editor

Related News