''ਸਿਆਸਤ ਤੋਂ ‘ਸੰਨਿਆਸ’ ਨਹੀਂ ਲਵਾਂਗੀ'', ਮਮਤਾ ਬੈਨਰਜੀ ਦਾ ਵੱਡਾ ਬਿਆਨ

Tuesday, Aug 25, 2026 - 07:37 AM (IST)

''ਸਿਆਸਤ ਤੋਂ ‘ਸੰਨਿਆਸ’ ਨਹੀਂ ਲਵਾਂਗੀ'', ਮਮਤਾ ਬੈਨਰਜੀ ਦਾ ਵੱਡਾ ਬਿਆਨ

ਕੋਲਕਾਤਾ (ਏਜੰਸੀ) - ਤ੍ਰਿਣਮੂਲ ਕਾਂਗਰਸ ਪ੍ਰਧਾਨ ਮਮਤਾ ਬੈਨਰਜੀ ਨੇ ਸੋਮਵਾਰ ਨੂੰ ਕਿਹਾ ਕਿ ਉਹ ਸਿਆਸਤ ਤੋਂ ‘ਸੰਨਿਆਸ’ ਨਹੀਂ ਲਵੇਗੀ ਅਤੇ ਉਦੋਂ ਤੱਕ ਨਹੀਂ ਰੁਕੇਗੀ ਜਦੋਂ ਤੱਕ ਉਹ ਭਾਜਪਾ ਨੂੰ ਹਾਸ਼ੀਏ ’ਤੇ ਨਹੀਂ ਧੱਕ ਦਿੰਦੀ। ਦੱਸ ਦੇਈਏ ਕਿ ਮਮਤਾ ਬੈਨਰਜੀ ਨੇ ਸੋਸ਼ਲ ਮੀਡੀਆ ਮੰਚ ‘ਫੇਸਬੁੱਕ’ ’ਤੇ ਇਹ ਵੀ ਕਿਹਾ ਕਿ ਸੂਬੇ ਦੀ ਸੱਤਾ ’ਚ ਬਦਲਾਅ ਤੋਂ 4 ਮਹੀਨਿਆਂ ਦੇ ਅੰਦਰ ਹੀ ਲੋਕਾਂ ਨੇ ਭਾਜਪਾ ਦਾ ਅਸਲੀ ਚਿਹਰਾ ਦੇਖ ਲਿਆ ਹੈ।

ਪੜ੍ਹੋ ਇਹ ਵੀ - ਹਰ ਸਾਲ ਮਿਲਣਗੇ 3 ਸਿਲੰਡਰ ਫ੍ਰੀ ! ਔਰਤਾਂ ਤੇ ਟ੍ਰਾਂਸਜੈਂਡਰਾਂ ਲਈ ਬੱਸਾਂ 'ਚ ਮੁਫ਼ਤ ਸਫ਼ਰ, CM ਵਿਜੇ ਨੇ ਕਰ'ਤਾ ਐਲਾਨ

ਬੈਨਰਜੀ ਨੇ ਦੋਸ਼ ਲਾਇਆ ਕਿ ਮਰਦਮਸ਼ੁਮਾਰੀ ਦੀ ਕਵਾਇਦ ਰਾਸ਼ਟਰੀ ਨਾਗਰਿਕ ਰਜਿਸਟਰ (ਐੱਨ. ਆਰ. ਸੀ.) ਲਾਗੂ ਕਰਨ ਦੀ ਇਕ ਹੋਰ ‘ਪਿਛਲੇ ਦਰਵਾਜ਼ਿਓਂ ਕੀਤੀ ਗਈ ਕੋਸ਼ਿਸ਼’ ਹੈ ਅਤੇ ਇਸ ਨੂੰ ਸਿਆਸੀ ਪਾਰਟੀਆਂ ਨਾਲ ਸਲਾਹ ਕੀਤੇ ਬਿਨਾਂ ਲਾਗੂ ਕੀਤਾ ਗਿਆ। ਉਨ੍ਹਾਂ ਲੋਕਾਂ ਨੂੰ ਮਰਦਮਸ਼ੁਮਾਰੀ ਦੇ ਫਾਰਮ ’ਤੇ ਦਸਤਖ਼ਤ ਕਰਨ ਅਤੇ ਨਿੱਜੀ ਜਾਣਕਾਰੀ ਸਾਂਝੀ ਕਰਨ ਤੋਂ ਪਹਿਲਾਂ ਚੌਕਸ ਰਹਿਣ ਲਈ ਕਿਹਾ ਅਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਉਨ੍ਹਾਂ ਦੀ ਨਿੱਜੀ ਬੱਚਤ ਤੱਕ ਖਤਮ ਹੋ ਸਕਦੀ ਹੈ। ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਔਰਤਾਂ ਵੱਲੋਂ ‘ਅੰਨਪੂਰਣਾ ਭੰਡਾਰ ਵਿੱਤੀ ਸਹਾਇਤਾ ਯੋਜਨਾ’ ਦੀ ਰਾਸ਼ੀ ਦੀ ਵੰਡ ’ਚ ਕਥਿਤ ਦੇਰੀ ਨੂੰ ਲੈ ਕੇ ਕੀਤੇ ਜਾ ਰਹੇ ਮੁਜ਼ਾਹਰਿਆਂ ਵਿਚਾਲੇ ਬੈਨਰਜੀ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਅਯੋਗਤਾ ਦਾ ਹਵਾਲਾ ਦੇ ਕੇ ਲਾਭਪਾਤਰੀਆਂ ਦੀ ਗਿਣਤੀ ਘਟਾ ਰਹੀ ਹੈ।

ਪੜ੍ਹੋ ਇਹ ਵੀ - ਰਾਸ਼ਨ ਕਾਰਡ ਧਾਰਕਾਂ ਨੂੰ ਫ੍ਰੀ ਮਿਲਣਗੇ ਕੱਪੜੇ ! ਤਿਉਹਾਰੀ ਸੀਜ਼ਨ ਮੌਕੇ CM ਵਿਜੇ ਨੇ ਕੀਤਾ ਐਲਾਨ

ਇਸ ਤੋਂ ਇਲਾਵਾ ਸਾਬਕਾ ਮੁੱਖ ਮੰਤਰੀ ਬੈਨਰਜੀ ਨੇ ਦੋਸ਼ ਲਾਇਆ, ‘‘ਅਸੀਂ ਔਰਤਾਂ ਨੂੰ ਆਰਥਿਕ ਤੌਰ ’ਤੇ ਆਤਮਨਿਰਭਰ ਬਣਾਉਣ ਲਈ ‘ਲਕਸ਼ਮੀਰ ਭੰਡਾਰ’ ਸ਼ੁਰੂ ਕੀਤਾ ਸੀ ਪਰ ਭਾਜਪਾ ਅੰਨਪੂਰਣਾ ਭੰਡਾਰ ਦਾ ਪੈਸਾ ਦੇਣ ’ਚ ਧਰਮ ਅਤੇ ਜਾਤ ਨੂੰ ਆਧਾਰ ਬਣਾ ਰਹੀ ਹੈ। ਉਹ ਚੋਣਾਂ ਤੋਂ ਪਹਿਲਾਂ ਸਾਰੀਆਂ ਔਰਤਾਂ ਨੂੰ ਅੰਨਪੂਰਣਾ ਯੋਜਨਾ ਦਾ ਪੈਸਾ ਦੇਣ ਦੇ ਆਪਣੇ ਵਾਅਦੇ ਦੀ ਉਲੰਘਣਾ ਕਰ ਰਹੀ ਹੈ ਅਤੇ ਹੁਣ ਉਨ੍ਹਾਂ ਨੂੰ ਧੋਖਾ ਦੇ ਰਹੀ ਹੈ।’’

ਪੜ੍ਹੋ ਇਹ ਵੀ - ਸੈਂਡਵਿਚ ਖਾਣ ਦੇ ਸ਼ੌਕੀਨ ਸਾਵਧਾਨ! ਨਿਕਲਿਆ ਜਿਊਂਦਾ ਕੀੜਾ, ਗੁਰੂਗ੍ਰਾਮ ਦੇ ਮਸ਼ਹੂਰ ਰੈਸਟੋਰੈਂਟ ਦੀ ਵੀਡੀਓ ਵਾਇਰਲ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News