ਮਮਤਾ ਬੈਨਰਜੀ ''ਤੇ ਹਮਲੇ ਦੀ ਕੋਸ਼ਿਸ਼, TMC ਦਾ ਦਾਅਵਾ: ਚਾਕੂ ਲੈ ਕੇ ਆਈ ਸੀ ਔਰਤ
Tuesday, Oct 13, 2026 - 09:52 PM (IST)
ਕੋਲਕਾਤਾ : ਪੱਛਮੀ ਬੰਗਾਲ ਦੀ ਸਾਬਕਾ ਮੁੱਖ ਮੰਤਰੀ ਅਤੇ ਤ੍ਰਿਣਮੂਲ ਕਾਂਗਰਸ (TMC) ਦੀ ਮੁਖੀ ਮਮਤਾ ਬੈਨਰਜੀ 'ਤੇ ਕੋਲਕਾਤਾ ਦੇ ਕਾਲੀਘਾਟ ਵਿਖੇ ਇੱਕ ਦੁਰਗਾ ਪੂਜਾ ਪੰਡਾਲ ਦੇ ਉਦਘਾਟਨ ਦੌਰਾਨ ਹਮਲਾ ਕਰਨ ਦੀ ਕੋਸ਼ਿਸ਼ ਦਾ ਮਾਮਲਾ ਸਾਹਮਣੇ ਆਇਆ ਹੈ।
ਤ੍ਰਿਣਮੂਲ ਕਾਂਗਰਸ ਨੇ ਦੋਸ਼ ਲਗਾਇਆ ਹੈ ਕਿ ਇੱਕ ਔਰਤ ਨੇ ਮਮਤਾ ਬੈਨਰਜੀ 'ਤੇ ਹਮਲਾ ਕਰਨ ਦੀ ਕੋਸ਼ਿਸ਼ ਕਰਦਿਆਂ ਉਨ੍ਹਾਂ ਦੀ ਸਾੜ੍ਹੀ ਖਿੱਚੀ। ਪਾਰਟੀ ਦੇ ਦਾਅਵੇ ਮੁਤਾਬਕ ਉਕਤ ਔਰਤ ਕੋਲੋਂ ਇੱਕ ਚਾਕੂ ਵੀ ਬਰਾਮਦ ਕੀਤਾ ਗਿਆ ਹੈ। ਇਸ ਕਥਿਤ ਘਟਨਾ ਤੋਂ ਬਾਅਦ ਸਥਾਨਕ ਟੀ.ਐਮ.ਸੀ. ਲੀਡਰਸ਼ਿਪ ਨੇ ਸਾਬਕਾ ਮੁੱਖ ਮੰਤਰੀ ਦੀ ਸੁਰੱਖਿਆ ਪ੍ਰਬੰਧਾਂ 'ਤੇ ਗੰਭੀਰ ਸਵਾਲ ਖੜ੍ਹੇ ਕੀਤੇ ਹਨ।
ਖ਼ਬਰਾਂ ਅਨੁਸਾਰ ਪੱਛਮੀ ਬੰਗਾਲ ਵਿੱਚ ਚੋਣਾਂ ਹਾਰਨ ਤੋਂ ਬਾਅਦ ਟੀ.ਐਮ.ਸੀ. ਦੇ ਆਗੂ ਲਗਾਤਾਰ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਹੁੰਦੇ ਆ ਰਹੇ ਹਨ। ਇਸ ਤੋਂ ਪਹਿਲਾਂ 4 ਮਈ ਨੂੰ ਦੱਖਣੀ 24 ਪਰਗਨਾ ਦੇ ਸੋਨਾਰਪੁਰ ਵਿਖੇ ਅਭਿਸ਼ੇਕ ਬੈਨਰਜੀ 'ਤੇ ਆਂਡੇ, ਜੁੱਤੀਆਂ ਅਤੇ ਪੱਥਰ ਸੁੱਟੇ ਗਏ ਸਨ। ਇਸ ਤੋਂ ਇਲਾਵਾ ਟੀ.ਐਮ.ਸੀ. ਨੇਤਾ ਕੁਨਾਲ ਘੋਸ਼ 'ਤੇ ਮਮਤਾ ਬੈਨਰਜੀ ਦੇ ਘਰ ਦੇ ਬਾਹਰ ਆਂਡੇ ਨਾਲ ਹਮਲਾ ਹੋਇਆ ਸੀ ਅਤੇ ਸਤੰਬਰ 2026 ਵਿੱਚ ਹੁਗਲੀ ਦੇ ਉੱਤਰਪਾੜਾ ਵਿਖੇ ਉਨ੍ਹਾਂ ਦੀ ਗੱਡੀ 'ਤੇ ਪੱਥਰਬਾਜ਼ੀ ਕਰਕੇ ਸ਼ੀਸ਼ਾ ਤੋੜ ਦਿੱਤਾ ਗਿਆ ਸੀ।
