''ਮੈਨੂੰ ਭਾਰਤ ਤੇ ਬੰਗਲਾਦੇਸ਼ ''ਚ ਕੋਈ ਫਰਕ ਨਹੀਂ ਲਗਦਾ'', ਮਹਿਬੂਬਾ ਦੇ ਬਿਆਨ ''ਤੇ ਭੜਕੀ BJP, ਕੀਤੀ ਕਾਰਵਾਈ ਦੀ ਮੰਗ

Sunday, Dec 01, 2024 - 09:28 PM (IST)

ਨੈਸ਼ਨਲ ਡੈਸਕ- ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਭਾਰਤ ਅਤੇ ਬੰਗਲਾਦੇਸ਼ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ। ਮਹਿਬੂਬਾ ਮੁਫਤੀ ਦੇ ਇਸ ਬਿਆਨ 'ਤੇ ਹੰਗਾਮਾ ਮਚ ਗਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਨੇ ਉਨ੍ਹਾਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਦਰਅਸਲ, ਮਹਿਬੂਬਾ ਨੇ ਕਿਹਾ, 'ਮੈਨੂੰ ਭਾਰਤ ਅਤੇ ਬੰਗਲਾਦੇਸ਼ 'ਚ ਕੋਈ ਫਰਕ ਨਹੀਂ ਲਗਦਾ।'

ਜੰਮੂ 'ਚ ਇਕ ਪ੍ਰੈਸ ਕਾਨਫਰੰਸ ਦੌਰਾਨ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਐਤਵਾਰ 1 ਦਸੰਬਰ ਨੂੰ ਕਿਹਾ ਕਿ ਅੱਜ ਮੈਨੂੰ ਡਰ ਹੈ ਕਿ 1947 ਦੇ ਸਮੇਂ ਜੋ ਸਥਿਤੀ ਸੀ, ਸਾਨੂੰ ਉਸੇ ਦਿਸ਼ਾ 'ਚ ਲਿਜਾਇਆ ਜਾ ਰਿਹਾ ਹੈ। ਜਦੋਂ ਨੌਜਵਾਨ ਨੌਕਰੀ ਦੀ ਗੱਲ ਕਰਦੇ ਹਨ ਤਾਂ ਉਨ੍ਹਾਂ ਨੂੰ ਨੌਕਰੀ ਨਹੀਂ ਮਿਲਦੀ। ਸਾਡੇ ਕੋਲ ਚੰਗੇ ਹਸਪਤਾਲ, ਚੰਗੀ ਸਿੱਖਿਆ ਨਹੀਂ ਹੈ। ਉਹ ਸੜਕਾਂ ਦੀ ਹਾਲਤ ਨਹੀਂ ਸੁਧਾਰ ਰਹੇ ਸਗੋਂ ਮੰਦਰ ਦੀ ਤਲਾਸ਼ 'ਚ ਸਸੀਤ ਨੂੰ ਢਾਹੁਣ ਦੀ ਕੋਸ਼ਿਸ਼ ਕਰ ਰਹੇ ਹਨ। 

ਮਹਿਬੂਬਾ ਨੇ ਕਿਹਾ ਕਿ ਸੰਭਲ ਦੀ ਘਟਨਾ ਬਹੁਤ ਮੰਦਭਾਗੀ ਹੈ। ਕੁਝ ਲੋਕ ਦੁਕਾਨਾਂ 'ਚ ਕੰਮ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਗਈ। ਅਜਮੇਰ ਸ਼ਰੀਫ ਦਰਗਾਹ, ਜਿਥੇ ਸਾਰੇ ਧਰਮਾਂ ਦੇ ਲੋਕ ਪ੍ਰਾਰਥਨਾ ਕਰਦੇ ਹਨ ਅਤੇ ਭਾਈਚਾਰੇ ਦੀ ਸਭ ਤੋਂ ਵੱਡੀ ਮਿਸਾਲ ਹੈ। ਹੁਣ ਉਹ ਮੰਦਰ ਦੀ ਤਲਾਸ਼ 'ਚ ਉਸ ਵਿਚ ਵੀ ਖੁਦਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

ਵੋਟਿੰਗ ਦੌਰਾਨ ਚੋਣ ਫੀਸਦੀ ਅਲੱਗ ਹੁੰਦਾ ਹੈ ਅਤੇ ਨਤੀਜੇ ਅਲੱਗ ਹੁੰਦੇ ਹਨ, ਸਾਨੂੰ ਇਸ 'ਤੇ ਵੀ ਸ਼ੱਕ ਹੈ। ਉਨ੍ਹਾਂ ਨੇ ਇਕ ਸਬਾ ਛੱਡ ਦਿੱਤਾ ਤਾਂ ਜੋ ਵਿਰੋਧੀ ਧਿਰ ਬੋਲ ਨਾ ਸਕੇ... ਬੰਗਲਾਦੇਸ਼ 'ਚ ਹਿੰਦੂਆਂ 'ਤੇ ਅੱਤਿਆਚਾਰ ਹੋ ਰਹੇ ਹਨ। ਜੇਕਰ ਭਾਰਤ 'ਚ ਵੀ ਘੱਟਗਿਣਤੀਆਂ 'ਤੇ ਅੱਤਿਆਚਾਰ ਹੋਣਗੇ ਤਾਂ ਫਿਰ ਭਾਰਤ ਅਤੇ ਬੰਗਲਾਦੇਸ਼ 'ਚ ਕੀ  ਫਰ ਹੈ? ਮੈਨੂੰ ਭਾਰਤ ਅਤੇ ਬੰਗਲਾਦੇਸ਼ 'ਚ ਕੋਈ ਫਰਕ ਨਹੀਂ ਲਗਦਾ। 

ਇੰਨਾ ਹੀ ਨਹੀਂ, ਉਨ੍ਹਾਂ ਕਿਹਾ ਕਿ ਦੇਸ਼ 'ਚ ਹਾਲਾਤ ਠੀਕ ਨਹੀਂ ਹਨ। ਸਾਡੇ ਨੇਤਾ ਮਹਾਤਮਾ ਗਾਂਧੀ ਜੀ, ਬੀ.ਆਰ. ਅੰਬੇਡਕਰ, ਮੌਲਾਨਾ ਆਜ਼ਾਦ ਅਤੇ ਹੋਰ ਲੋਕਾਂ ਨੇ ਇਸ ਦੇਸ਼ ਨੂੰ ਹਿੰਦੂ, ਮੁਸਲਿਮ, ਸਿੱਖ ਅਤੇ ਈਸਾਈ ਸਾਰਿਆਂ ਦਾ ਘਰ ਬਣਾਇਆ ਹੈ। ਹਾਲਾਂਕਿ, ਦੇਸ਼ 'ਚ ਹਾਲਾਤ ਵੱਖ ਹਨ। 

ਮਹਿਬੂਬਾ ਮੁਫਤੀ ਦੇ ਇਸ ਬਿਆਨ 'ਤੇ ਭਾਜਪਾ ਨੇਤਾ ਰਵਿੰਦਰ ਰੈਨਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਮਹਿਬੂਬਾ ਮੁਫਤੀ ਦਾ ਬੰਗਲਾਦੇਸ਼ ਦੇ ਨਾਲ ਤੁਲਨਾ ਵਾਲਾ ਦਿੱਤਾ ਗਿਆ ਬਿਆਨ ਬਹੁਤ ਵਿਵਾਦਪੂਰਨ, ਮੰਦਭਾਗਾ ਹੈ। ਬੰਗਲਾਦੇਸ਼ 'ਚ ਇਸ ਸਮੇਂ ਘੱਟਗਿਣਤੀ ਭਾਈਚਾਰਿਆਂ ਨੂੰ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ...ਜਿਸ ਤਰ੍ਹਾਂ ਦਾ ਅੱਤਿਆਚਾਰ ਬੰਗਲਾਦੇਸ਼ 'ਚ ਹੋਇਆ ਹੈ, ਮੁਫਤੀ ਦਾ ਬੰਗਲਾਦੇਸ਼ ਨੂੰ ਲੈ ਲਕੇ ਭਾਰਤ ਖਿਲਾਫ ਦਿੱਤਾ ਗਿਆ ਬਿਆਨ ਦੇਸ਼ ਧ੍ਰੋਹ ਹੈ। ਭਾਰਤ 'ਚ ਹਿੰਦੂ, ਮੁਸਲਿਮ, ਸਿੱਖ, ਈਸਾਈ ਸਭ ਸੁਰੱਖਿਅਤ ਹਨ। ਉਹ ਖੁਦ ਜਗ੍ਹਾ-ਜਗ੍ਹਾ ਜਾ ਕੇ ਰੈਲੀਆਂ ਕਰਦੀ ਹੈ, ਆਪਣਾ ਪੱਖ ਸਾਹਮਣੇ ਰੱਖਦੀ ਹੈ। ਉਨ੍ਹਾਂ ਨੂੰ ਪੂਰੀ ਸੁਰੱਖਿਆ ਮਿਲੀ ਹੋਈ ਹੈ। ਮਹਿਬੂਬਾ ਮੁਫਤੀ ਦਾ ਬਿਆਨ ਗੈਰ-ਜ਼ਿੰਮੇਵਾਰਾਨਾ ਹੈ, ਉਸ ਨੂੰ ਦੇਸ਼ ਧ੍ਰੋਹ ਦੀ ਨਜ਼ਰ ਨਾਲ ਦੇਖਿਆ ਜਾਣਾ ਚਾਹੀਦਾ ਹੈ। ਮਹਿਬੂਬਾ ਮੁਫਤੀ ਨੇ ਦੇਸ਼ ਧ੍ਰੋਹ ਕੀਤਾ ਹੈ, ਉਨ੍ਹਾਂ ਖਿਲਾਫ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ। 


Rakesh

Content Editor

Related News