ਅਖਿਲੇਸ਼ ਦਾ ਤਿੱਖਾ ਵਾਰ : ਮੈਂ ਲੈਪਟਾਪ ਵੰਡਦਾ ਰਿਹਾ, ਉਹ ਗਾਂ-ਗੋਬਰ ਦੇ ਨਾਂ ''ਤੇ ਵੋਟਾਂ ਲੈ ਗਏ

10/09/2017 8:33:23 AM

ਲਖਨਊ : ਉੱਤਰ-ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਇਕ ਪ੍ਰੋਗਰਾਮ 'ਚ ਆਪਣੇ ਸਕੂਲਾਂ ਦੇ ਦਿਨਾਂ ਤੋਂ ਲੈ ਕੇ ਆਪਣੇ ਸੀ.ਐੱਮ. ਬਣਨ ਤੱਕ ਦੇ ਰੌਚਕ ਕਿੱਸੇ ਜਨਤਾ ਦੇ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਪਾ ਸਰਕਾਰ ਨੇ ਸੜਕਾਂ ਬਣਵਾਈਆ ਅਤੇ ਲੈਪਟਾਪ ਵੰਡੇ। ਲੋਕ ਭਾਜਪਾ ਦੀਆਂ ਗੱਲਾਂ 'ਚ ਆ ਗਏ ਅਤੇ ਉਹ (ਭਾਜਪਾ ਵਾਲੇ) ਗਾਵਾਂ ਅਤੇ ਗੋਬਰ ਦੇ ਨਾਂ 'ਤੇ ਵੋਟਾਂ ਮੰਗ ਕੇ ਜਿੱਤ ਗਏ।
ਅਖਿਲੇਸ਼ ਯਾਦਵ ਨੇ ਪਤਨੀ ਡਿੰਪਲ ਯਾਦਵ ਨਾਲ ਮੁਲਾਕਾਤ ਅਤੇ ਪਿਆਰ ਦੇ ਇਜ਼ਹਾਰ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਨੇ ਦੱਸਿਆ ਕਿ ਉਸ ਸਮੇਂ ਮੋਬਾਈਲ ਨਹੀਂ ਹੁੰਦੇ ਸਨ ਅਸੀਂ ਸਿੱਧੇ ਹੀ ਗੱਲ ਕਰਦੇ ਸਾਂ। ਸਿਡਨੀ ਤੋਂ ਪੜ੍ਹਾਈ ਕਰਕੇ ਵਾਪਸ ਆਉਣ 'ਤੇ ਪਾਰਟੀ ਦੇ ਮੁਖੀ ਮੁਲਾਇਮ ਨੇ ਅਖਿਲੇਸ਼ ਨੂੰ ਕਨੌਜ ਤੋਂ ਚੋਣਾਂ ਲੜਣ ਲਈ ਕਿਹਾ ਤਾਂ ਉਨ੍ਹਾਂ ਦਾ ਸਿਆਸੀ ਸਫਰ ਸ਼ੁਰੂ ਹੋਇਆ।
ਸਮਾਜਵਾਦੀ ਪਾਰਟੀ ਦੇ ਨਵੇਂ ਪ੍ਰਧਾਨ ਬਣਨ ਤੋਂ ਬਾਅਦ ਅਖਿਲੇਸ਼ ਯਾਦਵ ਸ਼ਨੀਵਾਰ ਨੂੰ ਲਖਨਊ 'ਚ ਪਹਿਲੀ ਵਾਰ ਮੁਲਾਇਮ ਸਿੰਘ ਯਾਦਵ ਨਾਲ ਮੁਲਾਕਾਤ ਕਰਨ ਉਨ੍ਹਾਂ ਦੇ ਨਿਵਾਸ ਸਥਾਨ 5 ਵਿਕਰਮਾਦਿੱਤਯ ਮਾਰਗ ਪੁੱਜੇ। ਇਹ ਉਨ੍ਹਾਂ ਦੇ ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਪਹਿਲੀ ਮੁਲਾਕਾਤ ਹੈ। ਉਨ੍ਹਾਂ ਦੀ ਆਪਸ 'ਚ 3 ਘੰਟੇ ਤੋਂ ਜ਼ਿਆਦਾ ਸਮੇਂ ਤੱਕ ਮੀਟਿੰਗ ਚੱਲੀ। ਚਰਚਾ ਦੇ ਵਿਸ਼ੇ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ, ਪਰ ਕਿਆਸ ਲਗਾਇਆ ਜਾ ਰਿਹਾ ਹੈ ਕਿ ਇਸ ਮੀਟਿੰਗ ਦੇ ਪਿੱਛੇ ਸਲਾਹ ਕਰਨ ਦੀ ਸੰਭਾਵਨਾ ਲੱਗ ਰਹੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਆਗਰਾ ਜਾਣ ਤੋਂ 2 ਦਿਨ ਪਹਿਲਾਂ ਅਖਿਲੇਸ਼ ਯਾਦਵ ਉਨ੍ਹਾਂ ਨੂੰ ਮਿਲਣ ਲਈ ਉਨ੍ਹਾਂ ਦੇ ਨਿਵਾਸ ਸਥਾਨ 'ਤੇ ਗਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਬੰਦ ਕਮਰੇ 'ਚ ਹੋਈ। ਇਸ ਮੁਲਾਕਾਤ ਦੇ ਦੌਰਾਨ ਸਟਾਫ ਅਤੇ ਬਾਕੀ ਲੋਕਾਂ ਨੂੰ ਕਮਰੇ 'ਚੋਂ ਹਟਾਇਆ ਗਿਆ ਸੀ।


Related News