ਮੈਂ 'ਨਾਰਕੋ ਟੈਸਟ' ਲਈ ਤਿਆਰ ਹਾਂ, ਬਸ਼ਰਤੇ ਵਿਨੇਸ਼ ਫੋਗਾਟ, ਬਜਰੰਗ ਪੂਨੀਆ ਦੀ ਵੀ ਹੋਵੇ ਜਾਂਚ : ਬ੍ਰਿਜ ਭੂਸ਼ਣ

05/22/2023 2:44:22 AM

ਨੈਸ਼ਨਲ ਡੈਸਕ : ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਨੇ ਕਿਹਾ ਹੈ ਕਿ ਉਹ ਸੱਚਾਈ ਸਾਹਮਣੇ ਲਿਆਉਣ ਲਈ ਆਪਣਾ 'ਨਾਰਕੋ ਟੈਸਟ' ਕਰਵਾਉਣ ਲਈ ਤਿਆਰ ਹਨ, ਬਸ਼ਰਤੇ ਪਹਿਲਵਾਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਦੀ ਵੀ ਇਸ ਸਬੰਧੀ ਜਾਂਚ ਕੀਤੀ ਜਾਵੇ। ਉੱਤਰ ਪ੍ਰਦੇਸ਼ ਦੀ ਕੈਸਰਗੰਜ ਸੀਟ ਤੋਂ ਬੀਜੇਪੀ ਸੰਸਦ ਮੈਂਬਰ ਬ੍ਰਿਜ ਭੂਸ਼ਣ ਸ਼ਰਣ ਸਿੰਘ ਦੇ ਵਿਧਾਇਕ ਪੁੱਤਰ ਪ੍ਰਤੀਕ ਭੂਸ਼ਣ ਸਿੰਘ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਇਕ ਟਵੀਟ 'ਚ ਆਪਣੇ ਪਿਤਾ ਦੇ ਇਕ ਮੈਸੇਜ ਨੂੰ ਟੈਗ ਕੀਤਾ।

ਇਹ ਵੀ ਪੜ੍ਹੋ : ਜ਼ੇਲੇਂਸਕੀ ਨਾਲ ਮੁਲਾਕਾਤ ’ਚ ਬੋਲੇ PM ਮੋਦੀ- ਯੂਕ੍ਰੇਨ ਜੰਗ ਦੁਨੀਆ ਦਾ ਵੱਡਾ ਮੁੱਦਾ, ਜੋ ਸੰਭਵ ਹੋਵੇਗਾ ਕਰਾਂਗੇ

ਮੈਸੇਜ 'ਚ ਲਿਖਿਆ ਹੈ, ''ਮੈਂ ਆਪਣਾ ਨਾਰਕੋ ਟੈਸਟ, ਪੌਲੀਗ੍ਰਾਫ ਟੈਸਟ ਜਾਂ ਲਾਈ ਡਿਟੈਕਟਰ ਟੈਸਟ ਕਰਵਾਉਣ ਲਈ ਤਿਆਰ ਹਾਂ ਪਰ ਮੇਰੀ ਸ਼ਰਤ ਇਹ ਹੈ ਕਿ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਨੂੰ ਵੀ ਮੇਰੇ ਨਾਲ ਇਹ ਟੈਸਟ ਕਰਵਾਉਣਾ ਚਾਹੀਦਾ ਹੈ। ਜੇਕਰ ਦੋਵੇਂ ਪਹਿਲਵਾਨ ਆਪਣਾ ਟੈਸਟ ਕਰਵਾਉਣ ਲਈ ਤਿਆਰ ਹਨ ਤਾਂ ਪ੍ਰੈੱਸ ਕਾਨਫਰੰਸ ਬੁਲਾ ਕੇ ਇਸ ਦਾ ਐਲਾਨ ਕਰਨ ਅਤੇ ਮੈਂ ਉਨ੍ਹਾਂ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਵੀ ਇਸ ਲਈ ਤਿਆਰ ਹਾਂ। ਮੈਂ ਅੱਜ ਵੀ ਆਪਣੀ ਗੱਲ 'ਤੇ ਕਾਇਮ ਹਾਂ ਤੇ ਹਮੇਸ਼ਾ ਕਾਇਮ ਰਹਿਣ ਦਾ ਦੇਸ਼ ਵਾਸੀਆਂ ਨਾਲ ਵਾਅਦਾ ਕਰਦਾ ਹਾਂ।"

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News