ਮੁੰਬਈ ਏਅਰਪੋਰਟ 'ਤੇ 5.56 ਕਰੋੜ ਰੁਪਏ ਦਾ ਗਾਂਜਾ ਬਰਾਮਦ, ਇਕ ਯਾਤਰੀ ਗ੍ਰਿਫਤਾਰ

Wednesday, Dec 18, 2024 - 06:52 PM (IST)

ਮੁੰਬਈ (ਏਜੰਸੀ)- ਕਸਟਮ ਵਿਭਾਗ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਦੇ ਸਮਾਨ ਵਿਚ ਖਾਣੇ ਦੇ ਪੈਕੇਟ ਵਿਚ ਲੁਕਾ ਕੇ ਰੱਖੀ ਗਈ 5.56 ਕਰੋੜ ਰੁਪਏ ਦੀ ਕੀਮਤ ਵਾਲੀ 5.56 ਕਿਲੋਗ੍ਰਾਮ 'ਹਾਈਡ੍ਰੋਪੋਨਿਕ ਵੀਡ' (ਗਾਂਜਾ) ਜ਼ਬਤ ਕੀਤਾ ਹੈ। ਇਕ ਅਧਿਕਾਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਖਾਸ ਖੁਫੀਆ ਸੂਚਨਾ ਦੇ ਆਧਾਰ'ਤੇ ਕਾਰਵਾਈ ਕਰਦੇ ਹੋਏ ਕਸਟਮ ਅਧਿਕਾਰੀਆਂ ਨੇ ਮੰਗਲਵਾਰ ਤੜਕੇ ਛੱਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) 'ਤੇ ਇੱਕ ਜਾਲ ਵਿਛਾਇਆ ਅਤੇ ਇੱਕ ਯਾਤਰੀ ਨੂੰ ਰੋਕਿਆ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ: ਕਟੜਾ 'ਚ ਮਾਤਾ ਵੈਸ਼ਨੋ ਦੇਵੀ ਮੰਦਰ ਮਾਰਗ 'ਤੇ 3 ਦੁਕਾਨਾਂ ਸੜ ਕੇ ਸੁਆਹ

ਅਧਿਕਾਰੀ ਨੇ ਦੱਸਿਆ ਕਿ ਜਦੋਂ ਯਾਤਰੀ ਦੇ ਬੈਗ ਦੀ ਤਲਾਸ਼ੀ ਲਈ ਗਈ ਤਾਂ ਉਸ 'ਚ ਰੱਖੇ ਖਾਣੇ ਦੇ ਪੈਕੇਟ 'ਚੋਂ 5.56 ਕਿਲੋਗ੍ਰਾਮ 'ਹਾਈਡ੍ਰੋਪੋਨਿਕ ਵੀਡ' (ਗਾਂਜਾ) ਮਿਲਿਆ, ਜਿਸ ਦੀ ਕੀਮਤ 5.56 ਕਰੋੜ ਰੁਪਏ ਸੀ। ਉਨ੍ਹਾਂ ਦੱਸਿਆ ਕਿ ਪੁੱਛਗਿੱਛ ਤੋਂ ਬਾਅਦ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਖ਼ਿਲਾਫ਼ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਐਕਟ (1985) ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ: ਰੋਡ ਰੋਲਰ ਦੀ ਆਵਾਜ਼ ਨੂੰ ਸਮਝਿਆ ਭੂਚਾਲ, ਵਿਦਿਆਰਥਣਾਂ ਨੇ ਸਕੂਲ ਦੀ ਪਹਿਲੀ ਮੰਜ਼ਲ ਤੋਂ ਮਾਰ'ਤੀਆਂ ਛਾਲਾਂ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News