ਸਿਰਫ਼ 12 ਸਾਲ ਦੀ ਉਮਰ ''ਚ ਡਾਟਾ ਸਾਇੰਟਿਸਟ ਬਣਿਆ 7ਵੀਂ ਦਾ ਵਿਦਿਆਰਥੀ

Tuesday, Nov 26, 2019 - 10:02 AM (IST)

ਸਿਰਫ਼ 12 ਸਾਲ ਦੀ ਉਮਰ ''ਚ ਡਾਟਾ ਸਾਇੰਟਿਸਟ ਬਣਿਆ 7ਵੀਂ ਦਾ ਵਿਦਿਆਰਥੀ

ਹੈਦਰਾਬਾਦ (ਤੇਲੰਗਾਨਾ)— ਹੈਦਰਾਬਾਦ ਦੇ 12 ਸਾਲ ਦੇ ਸਿਧਾਰਥ ਸ਼੍ਰੀਵਾਸਤਵ ਪਿਲੱਈ ਨੇ ਇਕ ਅਨੋਖਾ ਕੀਰਤੀਮਾਨ ਰਚਿਆ ਹੈ। ਉਨ੍ਹਾਂ ਨੂੰ ਇੰਨੀ ਘੱਟ ਉਮਰ 'ਚ ਇਕ ਸਾਫ਼ਟਵੇਅਰ ਕੰਪਨੀ 'ਚ ਡਾਟਾ ਸਾਇੰਟਿਸਟ ਦੇ ਤੌਰ 'ਤੇ ਕੰਮ ਮਿਲ ਗਿਆ ਹੈ। ਸਿਧਾਰਥ ਸ਼੍ਰੀ ਚੈਤਨਯ ਸਕੂਲ 'ਚ ਜਮਾਤ 7 ਦਾ ਵਿਦਿਆਰਥੀ ਹੈ। ਸਿਧਾਰਥ ਨੂੰ ਸਾਫਟਵੇਅਰ ਕੰਪਨੀ ਮੋਂਟੈਜੀਨ ਸਮਾਰਟ ਬਿਜ਼ਨੈੱਸ ਸਾਲਊਸ਼ੰਜ਼ ਨੇ ਆਪਣੇ ਇੱਥੇ ਨੌਕਰੀ ਦਿੱਤੀ ਹੈ। ਇੰਨ ਘੱਟ ਉਮਰ 'ਚ ਇੱਥੇ ਤੱਕ ਪਹੁੰਚਣ ਲਈ ਸਿਧਾਰਥ ਆਪਣੇ ਪਰਿਵਾਰ ਦੇ ਲਗਾਤਾਰ ਉਤਸ਼ਾਹ ਨੂੰ ਸਿਹਰਾ ਦਿੰਦੇ ਹਨ।

ਸਿਧਾਰਥ ਨੇ ਦੱਸਿਆ,''ਮੈਂ ਸ਼੍ਰੀ ਚੈਤਨਯ ਟੈਕਨੋ ਸਕੂਲ 'ਚ 7ਵੀਂ ਦਾ ਵਿਦਿਆਰਥੀ ਹੈ। ਸਾਫਟਵੇਅਰ ਕੰਪਨੀ ਜੁਆਇਨ ਕਰਨ ਦੇ ਪਿੱਛੇ ਮੇਰੀ ਸਭ ਤੋਂ ਵੱਡੀ ਪ੍ਰੇਰਨਾ ਤਨਮਯ ਬਖਸ਼ੀ ਹਨ। ਉਨ੍ਹਾਂ ਨੂੰ ਬਹੁਤ ਘੱਟ ਉਮਰ 'ਚ ਹੀ ਗੂਗਲ 'ਚ ਕਿ ਡਿਵੈਲਪਰ ਦੇ ਰੂਪ 'ਚ ਜਗ੍ਹਾ ਮਿਲ ਗਈ ਸੀ। ਹੁਣ ਉਹ ਦੁਨੀਆ ਨੂੰ ਇਹ ਸਮਝਣ 'ਚ ਮਦਦ ਕਰ ਰਹੇ ਹਨ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ (ਏ.ਆਈ.) ਕ੍ਰਾਂਤੀ ਕਿੰਨੀ ਸੁੰਦਰ ਚੀਜ਼ ਹੈ।''

ਘੱਟ ਉਮਰ 'ਚ ਇੰਨੀਆਂ ਉਪਲੱਬਧੀਆਂ ਲਈ ਸਿਧਾਰਥ ਆਪਣੇ ਪਿਤਾ ਨੂੰ ਜ਼ਿੰਮੇਵਾਰ ਮੰਨਦੇ ਹਨ। ਉਨ੍ਹਾਂ ਨੇ ਬਹੁਤ ਛੋਟੀ ਉਮਰ ਤੋਂ ਹੀ ਸਿਧਾਰਥ ਨੂੰ ਕੋਡਿੰਗ ਸਿਖਾਈ ਹੈ। ਇਸ ਬਾਰੇ ਸਿਧਾਰਥ ਦੱਸਦੇ ਹਨ,''ਘੱਟ ਉਮਰ ਤੋਂ ਹੀ ਮੇਰੀ ਮਦਦ ਕਰਨ ਵਾਲੇ ਹਨ ਮੇਰੇ ਪਾਪਾ। ਉਨ੍ਹਾਂ ਨੇ ਮੈਨੂੰ ਕਈ ਸਫ਼ਲ ਲੋਕਾਂ ਦੀਆਂ ਜੀਵਨੀਆਂ ਪੜ੍ਹਾਈਆਂ ਅਤੇ ਮੈਨੂੰ ਕੰਪਿਊਟਰ ਕੋਡਿੰਗ ਵੀ ਸਿਖਾਈ। ਅੱਜ ਮੈਂ ਜੋ ਵੀ ਹਾਂ ਉਨ੍ਹਾਂ ਕਾਰਨ ਹਾਂ।''


author

DIsha

Content Editor

Related News