ਕੱਦ ਛੋਟਾ ਪਰ ਹੌਸਲੇ ਬੁਲੰਦ, 3 ਫੁੱਟ ਦੇ ਇਸ ਸ਼ਖ਼ਸ ਦੀ ਕਹਾਣੀ ਤੁਹਾਡੇ ਅੰਦਰ ਵੀ ਭਰ ਦੇਵੇਗੀ ਜੋਸ਼
Thursday, Nov 25, 2021 - 02:44 PM (IST)

ਹੈਦਰਾਬਾਦ– ਹੈਦਰਾਬਾਦ ’ਚ ਇਕ 3 ਫੁੱਟ ਦੇ ਵਿਅਕਤੀ ਨੇ ਆਪਣੀ ਅਸਮਰੱਥਾ ਨੂੰ ਆਪਣੀ ਤਾਕਤ ਬਣਾਉਂਦੇ ਹੋਏ ਕਾਰ ਚਲਾਉਣੀ ਸਿੱਖੀ ਹੈ। ਉਸ ਦਾ ਨਾਂ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ’ਚ ਦਰਜ ਕੀਤਾ ਗਿਆ ਹੈ। ਸ਼ਿਵਲਾਲ (47) ਨਾਂ ਦਾ ਇਹ ਵਿਅਕਤੀ ਕਾਰ ਸਿੱਖਣੀ ਚਾਹੁੰਦਾ ਸੀ, ਜਿਸ ਦੇ ਲਈ ਉਸ ਨੇ ਸ਼ਹਿਰ ਦੇ ਕਈ ਡਰਾਈਵਿੰਗ ਸਕੂਲਾਂ ਨਾਲ ਸੰਪਰਕ ਕੀਤਾ ਪਰ ਲਗਭਗ 120 ਡਰਾਈਵਿੰਗ ਸਕੂਲਾਂ ਨੇ ਉਸ ਨੂੰ ਕਾਰ ਸਿਖਾਉਣ ਤੋਂ ਮਨ੍ਹਾ ਕਰ ਦਿੱਤਾ।
ਇਹ ਵੀ ਪੜ੍ਹੋ– ਫਿਰ ਆਇਆ Joker ਵਾਇਰਸ! ਆਪਣੇ ਫੋਨ ’ਚੋਂ ਤੁਰੰਤ ਡਿਲੀਟ ਕਰੋ ਇਹ 15 ਖ਼ਤਰਨਾਕ Apps
ਕਾਰਨ ਸਪਸ਼ਟ ਸੀ ਕਿ ਸ਼ਿਵਲਾਲ ਦਾ ਕੱਦ ਕਾਫੀ ਛੋਟਾ ਸੀ ਪਰ ਉਸ ਨੇ ਹਾਰ ਨਹੀਂ ਮੰਨੀ। ਇਸ ਦੇ ਲਈ ਉਸ ਨੇ ਕਾਰ ਵਿਚ ਕੁਝ ਤਬਦੀਲੀਆਂ ਕੀਤੀਆਂ, ਜਿਸ ਨੂੰ 3 ਮਹੀਨੇ ਲੱਗ ਗਏ। 6 ਮਹੀਨਿਆਂ ਵਿਚ ਉਸ ਨੇ ਕਾਰ ਚਲਾਉਣੀ ਸਿੱਖੀ ਅਤੇ ਡਰਾਈਵਿੰਗ ਲਾਇਸੈਂਸ ਵੀ ਹਾਸਲ ਕਰ ਲਿਆ। ਇਸ ਤੋਂ ਬਾਅਦ ਉਸ ਦਾ ਨਾਂ ਇੰਡੀਆ ਬੁੱਕ ਆਫ ਰਿਕਾਰਡਜ਼ ਤੇ ਵਰਲਡ ਬੁੱਕ ਆਫ ਰਿਕਾਰਡਜ਼ ਵਿਚ ਵੀ ਸ਼ਾਮਲ ਕੀਤਾ ਗਿਆ। ਉਸ ਨੂੰ ਸ਼ਿਵ ਭੂਸ਼ਣ ਪੁਰਸਕਾਰ ਵੀ ਦਿੱਤਾ ਜਾ ਚੁੱਕਾ ਹੈ।
ਇਹ ਵੀ ਪੜ੍ਹੋ– ਹੁਣ ਖੁਦ ਠੀਕ ਕਰ ਸਕੋਗੇ ਆਪਣਾ iPhone, ਐਪਲ ਨੇ ਸ਼ੁਰੂ ਕੀਤਾ ਸੈਲਫ ਸਰਵਿਸ ਰਿਪੇਅਰ ਪ੍ਰੋਗਰਾਮ