ਹੈਦਰਾਬਾਦ ਦਾ ਮਸ਼ਹੂਰ ਗਣੇਸ਼ ਲੱਡੂ 18.90 ਲੱਖ ਰੁਪਏ ਦੀ ਰਿਕਾਰਡ ਕੀਮਤ ’ਚ ਹੋਇਆ ਨੀਲਾਮ

09/19/2021 1:23:27 PM

ਹੈਦਰਾਬਾਦ- ਹੈਦਰਾਬਾਦ ਦੇ ਸਭ ਤੋਂ ਲੋਕਪ੍ਰਿਯ 21 ਕਿਲੋ ਦੇ ਲੱਡੂ ਬਾਲਾਪੁਰ ਗਣੇਸ਼ ਦੀ ਐਤਵਾਰ ਨੂੰ 18.90 ਲੱਖ ਰੁਪਏ ਦੀ ਰਿਕਾਰਡ ਕੀਮਤ ’ਤੇ ਨੀਲਾਮੀ ਕੀਤੀ ਗਈ। ਆਂਧਰਾ ਪ੍ਰਦੇਸ਼ ਵਿਧਾਨ ਪ੍ਰੀਸ਼ਦ ਦੇ ਮੈਂਬਰ ਰਮੇਸ਼ ਯਾਦਵ ਨੇ ਤੇਲੰਗਾਨਾ ਦੇ ਨਾਦਰਗੁਲ ਦੇ ਇਕ ਵਾਪੀਰ ਮੈਰੀ ਸ਼ਸ਼ਨ ਰੈੱਡੀ ਨਾਲ ਪ੍ਰਸਿੱਧ ਲੱਡੂ ਖਰੀਦਿਆ। ਇਸ ਦੀ ਬੋਲੀ 1,116 ਰੁਪਏ ਤੋਂ ਸ਼ੁਰੂ ਹੋਈ ਅਤੇ ਕੁਝ ਹੀ ਮਿੰਟਾਂ ’ਚ ਸੈਂਕੜੇ ਭਗਤਾਂ ਵਲੋਂ ਜ਼ੋਰਦਾਰ ਜੈਕਾਰਿਆਂ ਦਰਮਿਆਨ ਇਸ ਨੂੰ ਹੁਣ ਤੱਕ ਦੀ ਸਭ ਤੋਂ ਉੱਚੀ ਬੋਲੀ ਲਈ ਨੀਲਾਮ ਕਰ ਦਿੱਤਾ ਗਿਆ। ਕੋਲਾਨੂ ਰਾਮ ਰੈੱਡੀ, ਇਕ ਵਪਾਰੀ ਅਤੇ ਕਿਸਾਨ, ਜਿਨ੍ਹਾਂ ਨੇ 2019 ’ਚ 17.60 ਲੱਖ ਰੁਪਏ ’ਚ ਲੱਡੂ ਖਰੀਦਿਆ ਸੀ, ਉਨ੍ਹਾਂ ਨੇ ਵੀ ਇਸ ਸਾਲ ਨੀਲਾਮੀ ’ਚ ਹੋਰ ਲੋਕਾਂ ਨਾਲ ਹਿੱਸਾ ਲਿਆ। ਇਸ ਨੀਲਾਮੀ ਨੂੰ ਦੇਖਣ ਲਈ ਰਾਜ ਦੇ ਸਿੱਖਿਆ ਮੰਤਰੀ ਪੀ. ਸੰਬਿਤਾ ਇੰਦਰਾ ਰੈੱਡੀ, ਸਾਬਕਾ ਵਿਧਾਇਕ ਟੀ. ਕ੍ਰਿਸ਼ਨਾ ਰੈੱਡੀ ਅਤੇ ਕਈ ਹੋਰ ਰਾਜ ਨੇਤਾ ਮੌਜੂਦ ਸਨ। ਸ਼ਹਿਰ ਦੇ ਬਾਹਰੀ ਇਲਾਕੇ ਬਾਲਾਪੁਰ ਪਿੰਡ ’ਚ ਲੱਡੂ ਦੀ ਸਾਲਾਨਾ ਨੀਲਾਮੀ ਗਣੇਸ਼ ਵਿਸਰਜਨ ਦੀ ਸ਼ੁਰੂਆਤ ਦਾ ਪ੍ਰਤੀਕ ਹੈ। ਜੋ ਸ਼ਹਿਰ ਦੇ ਵਿਚੋ-ਵਿਚ ਹੁਸੈਨ ਸਾਗਰ ਝੀਲ ਤੱਕ ਪਹੁੰਚਣ ਲਈ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਤੋਂ ਹੋ ਕੇ ਲੰਘਦਾ ਹੈ। 

ਇਹ ਵੀ ਪੜ੍ਹੋ : ਬੈਂਗਲੁਰੂ ’ਚ ਪਰਿਵਾਰ ਦੇ 5 ਮੈਂਬਰ ਮਿਲੇ ਮ੍ਰਿਤ, 5 ਦਿਨਾਂ ਤੱਕ ਲਾਸ਼ਾਂ ਨਾਲ ਰਹੀ ਢਾਈ ਸਾਲ ਦੀ ਬੱਚੀ

ਹਰ ਸਾਲ ਨੀਲਾਮੀ ਦਾ ਆਯੋਜਨ ਕਰਨ ਵਾਲੀ ਬਾਲਾਪੁਰ ਗਣੇਸ਼ ਉਤਸਵ ਕਮੇਟੀ ਅਨੁਸਾਰ 1994 ’ਚ ਹੋਈ ਪਹਿਲੀ ਨੀਲਾਮੀ ’ਚ ਲੱਡੂ 450 ਰੁਪਏ ’ਚ ਵਿਕਿਆ ਸੀ। ਉਦੋਂ ਤੋਂ ਇਸ ਮਠਿਆਈ ਦੀ ਲੋਕਪ੍ਰਿਯਤਾ ਅਤੇ ਕੀਮਤ ’ਚ ਵਾਧਾ ਹੋਇਆ। ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਹ ਜੇਤੂ ਲਈ ਖੁਸ਼ਹਾਲੀ ਲਿਆਂਦਾ ਹੈ, ਇਸ ਲਈ ਵਪਾਰੀ-ਰਾਜਨੇਤਾ ਹਰ ਸਾਲ ਬੋਲੀ ਲਗਾਉਂਦੇ ਹਨ। ਸਾਲ 2018 ’ਚ ਲੱਡੂ ਨੂੰ 16.60 ਲੱਖ ਰੁਪਏ ’ਚ ਨੀਲਾਮ ਕੀਤਾ ਗਿਆ ਸੀ। ਪਿਛਲੇ ਸਾਲ, ਨੀਲਾਮੀ ਰੱਦ ਕਰ ਦਿੱਤੀ ਗਈ ਸੀ, ਕਿਉਂਕਿ ਕੋਰੋਨਾ ਮਹਾਮਾਰੀ ਕਾਰਨ ਕੋਈ ਜਨਤਕ ਸਮਾਰੋਹ ਨਹੀਂ ਹੋਇਆ ਸੀ। ਕੋਲਾਨੂ ਮੋਹਨ ਰੈੱਡੀ ਨੇ 1994 ’ਚ ਪਹਿਲੀ ਨੀਲਾਮੀ ’ਚ ਲੱਡੂ ਖਰੀਦਿਆ ਸੀ ਅਤੇ ਲਗਾਤਾਰ 5 ਸਾਲਾਂ ਤੱਕ ਸਫ਼ਲ ਬੋਲੀ ਲਾਉਣ ਵਾਲੇ ਸਨ। ਜਿਵੇਂ ਹੀ ਉਸ ਨੇ ਬੋਲੀ ਜਿੱਤ ਕੇ ਖੁਸ਼ਹਾਲੀ ਦਾ ਦਾਅਵਾ ਕੀਤਾ, ਲੱਡੂ ਵੱਧ ਲੋਕਪ੍ਰਿਯ ਹੋ ਗਿਆ।

ਇਹ ਵੀ ਪੜ੍ਹੋ : ਕੈਪਟਨ ਦੇ ਅਸਤੀਫ਼ੇ ’ਤੇ ਅਨਿਲ ਵਿਜ ਨੇ ਕਹੀ ਵੱਡੀ ਗੱਲ, ਨਵਜੋਤ ਸਿੱਧੂ ਨੂੰ ਦੱਸਿਆ ਇਸ ਦਾ ਜ਼ਿੰਮੇਵਾਰ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News