ਹੈਦਰਾਬਾਦ ਦੀ ਅਦਾਲਤ ਨੇ ਸ਼ੱਕੀ ਅੱਤਵਾਦੀ ਅਬਦੁੱਲ ਕਰੀਮ ਟੁੰਡਾ ਨੂੰ ਕੀਤਾ ਬਰੀ

Wednesday, Mar 04, 2020 - 02:05 AM (IST)

ਹੈਦਰਾਬਾਦ ਦੀ ਅਦਾਲਤ ਨੇ ਸ਼ੱਕੀ ਅੱਤਵਾਦੀ ਅਬਦੁੱਲ ਕਰੀਮ ਟੁੰਡਾ ਨੂੰ ਕੀਤਾ ਬਰੀ

 

ਹੈਦਰਾਬਾਦ – ਹੈਦਰਾਬਾਦ ਵਿਚ 1998 ਦੌਰਾਨ ਹੋਏ ਲੜੀਵਾਰ ਧਮਾਕਿਆਂ ਦੇ ਮਾਮਲੇ ਵਿਚ ਸਾਜ਼ਿਸ਼ ਰਚਣ ਦੇ ਦੋਸ਼ੀ ਸਈਦ ਅਬਦੁੱਲ ਕਰੀਮ ਉਰਫ ਟੁੰਡਾ ਨੂੰ ਇਥੇ ਇਕ ਅਦਾਲਤ ਨੇ ਮੰਗਲਵਾਰ ਨੂੰ ਬਰੀ ਕਰ ਦਿੱਤਾ। ਮੈਟਰੋਪਾਲੀਟਨ ਸੈਸ਼ਨ ਅਦਾਲਤ ਦੇ ਜੱਜ ਨੇ ਪਹਿਲਾਂ ਇਸ ਮਾਮਲੇ ਨੂੰ ਮੰਗਲਵਾਰ ਤੱਕ ਟਾਲ ਦਿੱਤਾ ਸੀ। ਮੁਦਈ ਧਿਰ ਵਲੋਂ ਟੁੰਡਾ ਖਿਲਾਫ ਅਦਾਲਤ ਵਿਚ ਠੋਸ ਗਵਾਹ ਪੇਸ਼ ਨਾ ਕਰ ਸਕਣ ਕਾਰਣ ਉਸਨੂੰ ਬਰੀ ਕਰ ਦਿੱਤਾ। ਟੁੰਡਾ ’ਤੇ ਲਸ਼ਕਰ-ਏ-ਤੋਇਬਾ ਅੱਤਵਾਦੀ ਸੰਗਠਨ ਦਾ ਮੈਂਬਰ ਅਤੇ ਬੰਬ ਬਣਾਉਣ ਵਿਚ ਮਾਹਿਰ ਹੋਣ ਦਾ ਸ਼ੱਕ ਹੈ।


author

Inder Prajapati

Content Editor

Related News