ਪਤੀ ਨੇ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾਇਆ
Thursday, Apr 24, 2025 - 04:44 PM (IST)

ਅਗਰਤਲਾ- ਦੱਖਣੀ ਤ੍ਰਿਪੁਰਾ ਦੇ ਬਿਰਚੰਦਰਮਨੁ ਦੇ 33 ਸਾਲਾ ਇਕ ਵਿਅਕਤੀ ਨੇ ਰਸਮੀ ਤੌਰ 'ਤੇ ਆਪਣੀ ਪਤਨੀ ਦਾ ਵਿਆਹ ਉਸ ਦੇ ਪ੍ਰੇਮੀ ਨਾਲ ਕਰਵਾ ਦਿੱਤਾ। ਜਿਸ ਨਾਲ ਉਸ ਦੇ 8 ਸਾਲਾਂ ਤੋਂ ਪ੍ਰੇਮ ਸੰਬੰਧ ਸਨ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਨੇ ਇਸ ਮਾਮਲੇ 'ਚ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਹੈ, ਕਿਉਂਕਿ ਵਿਆਹ ਸਾਰੇ ਪੱਖਾਂ ਦੀ ਸਹਿਮਤੀ ਨਾਲ ਅਤੇ ਸੈਂਕੜੇ ਪਿੰਡ ਵਾਸੀਆਂ ਦੀ ਮੌਜੂਦਗੀ 'ਚ ਇਕ ਮੰਦਰ 'ਚ ਹੋਇਆ ਸੀ। ਬਿਰਚੰਦਰਮਨੁ ਵਾਸੀ ਨਯਨ ਸਾਹਾ ਨੇ 8 ਸਾਲ ਪਹਿਲੇ ਝੂਮਾ ਸਾਹਾ (27) ਨਾਲ ਵਿਆਹ ਕੀਤਾ ਸੀ। ਹਾਲਾਂਕਿ ਵਿਆਹ ਦੇ ਤੁਰੰਤ ਬਾਅਦ ਝੂਮਾ ਦੇ ਆਪਣੇ ਗੁਆਂਢੀ ਦੀਪਾਂਕਰ ਬਾਨਿਕ ਨਾਲ ਪ੍ਰੇਮ ਸੰਬੰਧ ਹੋ ਗਏ। ਡਰਾਈਵਰ ਵਜੋਂ ਕੰਮ ਕਰਨ ਵਾਲੇ ਨਯਨ ਦੀ ਵਾਰ-ਵਾਰ ਚਿਤਾਵਨੀ ਦੇ ਬਾਵਜੂਦ ਝੂਮਾ ਨੇ ਦੀਪਾਂਕਰ ਤੋਂ ਦੂਰੀ ਨਹੀਂ ਬਣਾਈ।
ਇਹ ਵੀ ਪੜ੍ਹੋ : ਆਖ਼ਿਰ ਕੀ ਹੁੰਦੈ ਕਲਮਾ ? ਜੋ ਨਾ ਪੜ੍ਹਨ 'ਤੇ ਅੱਤਵਾਦੀਆਂ ਨੇ ਗੋਲ਼ੀਆਂ ਨਾਲ ਭੁੰਨ੍ਹ'ਤੇ ਟੂਰਿਸਟ
ਮਾਨਾਪਾਥਰ ਚੌਕੀ ਦੇ ਇੰਚਾਰਜ ਜਯੰਤ ਦਾਸ ਨੇ ਕਿਹਾ,''ਨਾਜਾਇਜ਼ ਸੰਬੰਧਾਂ ਕਾਰਨ ਨਯਨ ਆਪਣੀ ਪਤਨੀ ਨੂੰ ਤੰਗ ਕਰਦਾ ਸੀ ਪਰ ਕਦੇ ਵੀ ਘਰੇਲੂ ਹਿੰਸਾ ਦੀ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ।'' ਦਾਸ ਨੇ ਕਿਹਾ,''21 ਅਪ੍ਰੈਲ ਦੀ ਰਾਤ ਨਯਨ ਨੇ ਆਪਣੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਘਰ 'ਚ ਇਤਰਾਜ਼ਯੋਗ ਸਥਿਤੀ 'ਚ ਫੜ ਲਿਆ। ਹਾਲਾਂਕਿ ਝੂਮਾ ਮੌਕੇ 'ਤੇ ਦੌੜਣ 'ਚ ਸਫ਼ਲ ਰਹੀ।'' ਉਨ੍ਹਾਂ ਦੱਸਿਆ ਕਿ 23 ਅਪ੍ਰੈਲ ਨੂੰ ਨਯਨ ਨੇ ਖੁਦ ਹੀ ਝੂਮਾ ਅਤੇ ਸਬਜ਼ੀ ਵਿਕਰੇਤਾ ਦੀਪਾਂਕਰ ਦਾ ਵਿਆਹ ਕਰਵਾ ਦਿੱਤਾ। ਦਾਸ ਨੇ ਕਿਹਾ,''ਵਿਆਹ ਸਥਾਨਕ ਮੰਦਰ 'ਚ ਪਿੰਡ ਵਾਸੀਆਂ ਦੀ ਮੌਜੂਦਗੀ ਅਤੇ ਪ੍ਰਵਾਨਗੀ ਨਾਲ ਹੋਇਆ ਸੀ।'' ਝੂਮਾ ਜਿਸ ਦੇ ਨਯਨ ਨਾਲ ਵਿਆਹ ਤੋਂ 2 ਬੇਟੇ ਹਨ, ਬੱਚਿਆਂ ਨੂੰ ਆਪਣੇ ਨਾਲ ਲੈ ਗਈ ਹੈ। ਪੁਲਸ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਨਯਨ ਅਤੇ ਝੂਮਾ ਨੇ ਸਥਾਨਕ ਅਦਾਲਤ 'ਚ ਤਲਾਕ ਲਈ ਅਰਜ਼ੀ ਦਾਇਰ ਕੀਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8