ਘਰਵਾਲੇ ਤੋਂ ਭੱਜ ਗੰਗਾ ਗਈ ਘਰਵਾਲੀ ਨੂੰ ਮੱਗਰਮੱਛ ਨੇ ਘੇਰਿਆ, ਫਿਰ ਸਾਰੀ ਰਾਤ....

Monday, Sep 08, 2025 - 06:53 PM (IST)

ਘਰਵਾਲੇ ਤੋਂ ਭੱਜ ਗੰਗਾ ਗਈ ਘਰਵਾਲੀ ਨੂੰ ਮੱਗਰਮੱਛ ਨੇ ਘੇਰਿਆ, ਫਿਰ ਸਾਰੀ ਰਾਤ....

ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਉਨਾਵ ਜ਼ਿਲ੍ਹੇ 'ਚ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਔਰਤ ਨੇ ਪਤੀ ਨਾਲ ਘਰੇਲੂ ਕਲੇਸ਼ ਤੋਂ ਤੰਗ ਆ ਕੇ ਗੰਗਾ ਨਦੀ 'ਚ ਛਾਲ ਮਾਰ ਦਿੱਤੀ ਪਰ ਜ਼ਿੰਦਗੀ ਖਤਮ ਕਰਨ ਲਈ ਚੁੱਕਿਆ ਕਦਮ ਉਸ ਦੇ ਲਈ ਹੋਰ ਖਤਰਾ ਲੈ ਆਇਆ। ਨਦੀ 'ਚ ਛਾਲ ਮਾਰਨ ਤੋਂ ਬਾਅਦ ਜਦੋਂ ਔਰਤ ਮਾਲਤੀ ਤੈਰਦੀ ਹੋਈ ਕਿਨਾਰੇ ਵੱਲ ਵਧ ਰਹੀ ਸੀ ਤਾਂ ਉਸ ਦਾ ਸਾਹਮਣਾ ਅਚਾਨਕ ਮਗਰਮੱਛ ਨਾਲ ਹੋ ਗਿਆ। ਇਹ ਦ੍ਰਿਸ਼ ਦੇਖ ਕੇ ਉਹ ਡਰ ਦੇ ਮਾਰੇ ਕੰਬਣ ਲੱਗੀ ਅਤੇ ਜਾਨ ਬਚਾਉਣ ਲਈ ਨੇੜੇ ਹੀ ਮੌਜੂਦ ਅਮਰੂਦ ਦੇ ਰੁੱਖ 'ਤੇ ਚੜ੍ਹ ਗਈ।

ਇਹ ਵੀ ਪੜ੍ਹੋ : GST 2.0 ਮਗਰੋਂ ਮੂਧੇ ਮੂੰਹ ਡਿੱਗੀਆਂ ਗੱਡੀਆਂ ਦੀਆਂ ਕੀਮਤਾਂ ! 7.8 ਲੱਖ ਤੱਕ ਸਸਤੀ ਹੋਈ ਇਹ ਲਗਜ਼ਰੀ ਕਾਰ

ਸਾਰੀ ਰਾਤ ਰੁੱਖ 'ਤੇ ਬੈਠੀ ਰਹੀ

ਔਰਤ ਰਾਤ ਭਰ ਰੁੱਖ 'ਤੇ ਹੀ ਬੈਠੀ ਰਹੀ। ਸਵੇਰੇ ਜਦੋਂ ਨੇੜਲੇ ਪਿੰਡ ਦੇ ਲੋਕ ਗੰਗਾ ਕਿਨਾਰੇ ਤੋਂ ਲੰਘ ਰਹੇ ਸਨ ਤਾਂ ਮਾਲਤੀ ਨੇ ਮਦਦ ਲਈ ਆਵਾਜ਼ ਲਗਾਈ। ਲੋਕਾਂ ਨੇ ਉਸ ਦੀ ਮਦਦ ਕੀਤੀ ਅਤੇ ਉਸ ਨੂੰ ਸੁਰੱਖਿਅਤ ਢੰਗ ਨਾਲ ਹੇਠਾਂ ਉਤਾਰਿਆ।
ਹੇਠਾਂ ਆਉਣ ਤੋਂ ਬਾਅਦ ਔਰਤ ਸਿੱਧੇ ਪੁਲਸ ਥਾਣੇ ਗਈ ਅਤੇ ਸਾਰੀ ਘਟਨਾ ਬਿਆਨ ਕੀਤੀ। ਉਸ ਨੇ ਦੱਸਿਆ ਕਿ ਉਹ ਕਾਨਪੁਰ ਦੀ ਰਹਿਣ ਵਾਲੀ ਹੈ ਅਤੇ ਪਤੀ ਨਾਲ ਘਰੇਲੂ ਝਗੜੇ ਕਾਰਨ ਤੰਗ ਆ ਕੇ ਗੰਗਾ 'ਚ ਛਾਲ ਮਾਰੀ ਸੀ ਪਰ ਜਦੋਂ ਨਦੀ 'ਚ ਮਗਰਮੱਛ ਵੇਖਿਆ ਤਾਂ ਜਾਨ ਬਚਾਉਣ ਲਈ ਉਹ ਰੁੱਖ ‘ਤੇ ਚੜ੍ਹ ਗਈ ਅਤੇ ਸਾਰੀ ਰਾਤ ਉੱਥੇ ਬਿਤਾਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News