ਪਰੇਸ਼ਾਨ ਪਤੀ ਦੀ ਮੰਗ-''ਮੇਰੀ ਪਤਨੀ ਨਹਾਏ ਜਾਂ ਦੇਵੇ ਤਲਾਕ''
Thursday, Jan 24, 2019 - 10:57 AM (IST)

ਪਟਨਾ— ਇੱਥੋਂ ਦੇ ਮਸੌਢੀ ਇਲਾਕੇ 'ਚ ਇਕ ਪਤੀ ਨੇ ਪਤਨੀ 'ਤੇ ਅਜੀਬ ਦੋਸ਼ ਲਗਾਉਂਦੇ ਹੋਏ ਕੋਰਟ 'ਚ ਤਲਾਕ ਦੀ ਅਰਜ਼ੀ ਦਿੱਤੀ ਹੈ। ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਨਹਾਉਂਦੀ ਨਹੀਂ ਹੈ ਅਤੇ ਨਾ ਹੀ ਵਾਲ ਧੋਂਦੀ ਹੈ। ਉਸ ਦੇ ਸਰੀਰ ਤੋਂ ਬੱਦਬੂ ਆਉਂਦੀ ਹੈ। ਮੈਂ ਉਸ ਨਾਲ ਨਹੀਂ ਰਹਿ ਸਕਦਾ। ਪਤੀ ਦੇ ਸਮਝਾਉਣ 'ਤੇ ਵੀ ਜਦੋਂ ਪਤਨੀ ਨੇ ਗੱਲ ਨਹੀਂ ਸੁਣੀ ਤਾਂ ਪਤੀ ਨੇ ਉਸ ਨੂੰ ਕੁੱਟਮਾਰ ਕਰ ਕੇ ਘਰੋਂ ਦੌੜਾ ਦਿੱਤਾ। ਦੂਜੇ ਪਾਸੇ ਪਤੀ ਵਲੋਂ ਤੰਗ ਵਿਆਹੁਤਾ ਨੇ ਮਹਿਲਾ ਕਮਿਸ਼ਨ 'ਚ ਘਰੇਲੂ ਹਿੰਸਾ ਦੀ ਸ਼ਿਕਾਇਤ ਕੀਤੀ। ਇਸ ਤੋਂ ਬਾਅਦ ਮਹਿਲਾ ਕਮਿਸ਼ਨ ਨੇ ਪਤੀ ਨੂੰ ਨੋਟਿਸ ਭੇਜਿਆ।
ਨੋਟਿਸ ਮਿਲਣ ਤੋਂ ਬਾਅਦ ਮੰਗਲਵਾਰ ਨੂੰ ਪਤੀ ਕਮਿਸ਼ਨ ਪੁੱਜਿਆ ਅਤੇ ਦੱਸਿਆ ਉਨ੍ਹਾਂ ਦਾ ਵਿਆਹ ਇਕ ਸਾਲ ਪਹਿਲਾਂ ਹੋਇਆ ਸੀ। ਨਾ ਨਹਾਉਣ ਨਾਲ ਪਤਨੀ ਨੂੰ ਜੂੰਆਂ ਪੈ ਗਈਆਂ। ਨਹਾਉਣ ਲਈ ਮੈਂ ਸ਼ੈਂਪੂ ਦਿੰਦਾ ਹਾਂ ਤਾਂ ਉਸ ਨਾਲ ਕੱਪੜੇ ਧੋ ਦਿੰਦੀ ਹੈ। ਕਮਿਸ਼ਨ ਨੇ ਪਤਨੀ ਨੂੰ ਇਕ ਮਹੀਨੇ ਦਾ ਸਮਾਂ ਦਿੱਤਾ ਹੈ।