ਧੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਵੱਢ''ਤਾ ਆਪਣਾ ਪਤੀ, ਟੋਟੇ ਕਰ ਖੇਤਾਂ ''ਚ ਸੁੱਟੀ ਲਾਸ਼
Thursday, Jan 02, 2025 - 09:58 PM (IST)
ਬੇਲਗਾਵੀ, (ਅਨਸ)- ਕਰਨਾਟਕ ਦੇ ਬੇਲਗਾਵੀ ਜ਼ਿਲੇ ਦੇ ਚਿੱਕੋਡੀ ’ਚ ਕਤਲ ਦੀ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ। ਆਪਣੀ ਹੀ ਧੀ ਨਾਲ ਜਬਰ-ਜ਼ਨਾਹ ਕਰਨ ਦੀ ਕੋਸ਼ਿਸ਼ ’ਤੇ ਇਕ ਵਿਅਕਤੀ ਨੂੰ ਉਸਦੀ ਪਤਨੀ ਨੇ ਹੀ ਮਾਰ ਦਿੱਤਾ। ਇਸ ਤੋਂ ਬਾਅਦ ਉਸ ਨੇ ਪਤੀ ਦੀ ਲਾਸ਼ ਨੂੰ ਫਿਲਮੀ ਅੰਦਾਜ਼ ’ਚ ਟਿਕਾਣੇ ਲਾਉਣ ਦੀ ਕੋਸ਼ਿਸ਼ ਕੀਤੀ ਪਰ ਕਤਲ ਦਾ ਇਹ ਮਾਮਲਾ ਜ਼ਿਆਦਾ ਦੇਰ ਤੱਕ ਲੁਕ ਨਾ ਸਕਿਆ।
ਇਹ ਵੀ ਪੜ੍ਹੋ- 8ਵੀਂ ਤਕ ਦੇ ਸਕੂਲ ਰਹਿਣਗੇ ਬੰਦ, ਹੱਡ ਚੀਰਵੀਂ ਠੰਡ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਲਿਆ ਫੈਸਲਾ
ਔਰਤ ਦਾ ਪਤੀ ਸ਼੍ਰੀਮੰਤ ਇਤਨਾਲੇ ਹਰ ਰੋਜ਼ ਸ਼ਰਾਬ ਪੀ ਕੇ ਝਗੜਾ ਕਰਦਾ ਸੀ ਅਤੇ ਗਾਲ੍ਹਾਂ ਕੱਢਦਾ ਸੀ। ਇਸ ਤੋਂ ਉਹ ਪ੍ਰੇਸ਼ਾਨ ਰਹਿੰਦੀ ਸੀ। ਸੋਮਵਾਰ ਨੂੰ ਸ਼ਰਾਬ ਪੀ ਕੇ ਆਏ ਸ਼੍ਰੀਮੰਤ ਨੇ ਪਤਨੀ ’ਤੇ ਸਰੀਰਕ ਸਬੰਧ ਬਣਾਉਣ ਦਾ ਦਬਾਅ ਪਾਇਆ ਪਰ ਪਤਨੀ ਨੇ ਨਾਂਹ ਕਰ ਦਿੱਤੀ ਅਤੇ ਘਰੋਂ ਬਾਹਰ ਚਲੀ ਗਈ। ਕੁਝ ਦੇਰ ਬਾਅਦ ਜਦੋਂ ਉਹ ਵਾਪਸ ਆਈ ਤਾਂ ਦੇਖਿਆ ਕਿ ਸ਼ਰਾਬ ਦੇ ਨਸ਼ੇ ਵਿਚ ਟੱਲੀ ਉਸ ਦਾ ਪਤੀ ਆਪਣੀ ਹੀ ਬੱਚੀ ਨਾਲ ਜ਼ਬਰਦਸਤੀ ਕਰ ਰਿਹਾ ਸੀ। ਇਹ ਦੇਖ ਕੇ ਔਰਤ ਅੱਗ ਬਬੂਲਾ ਹੋ ਗਈ ਅਤੇ ਇਕ ਵੱਡਾ ਪੱਥਰ ਲੈ ਕੇ ਸ਼੍ਰੀਮੰਤ ਦੇ ਸਿਰ ’ਤੇ ਮਾਰ ਦਿੱਤਾ। ਕੁਝ ਦੇਰ ਵਿਚ ਹੀ ਸ਼੍ਰੀਮੰਤ ਦੀ ਮੌਤ ਹੋ ਗਈ। ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਦੀ ਲਾਸ਼ ਨੂੰ ਟਿਕਾਣੇ ਲਾਉਣ ਦੀ ਯੋਜਨਾ ਬਣਾਈ ਅਤੇ ਲਾਸ਼ ਦੇ ਦੋ ਟੁਕੜੇ ਕਰ ਕੇ ਛੋਟੇ ਡਰੰਮ ਵਿਚ ਪਾ ਕੇ ਖੇਤ ਵਿਚ ਸੁੱਟ ਦਿੱਤਾ।
ਇਹ ਵੀ ਪੜ੍ਹੋ- ਕਾਰ 'ਚ ਹੀਟਰ ਚਲਾਉਂਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀ, ਨਹੀਂ ਤਾਂ ਹੋ ਸਕਦੈ ਵੱਡਾ ਨੁਕਸਾਨ