ਪਤੀ ਨੇ ਪਤਨੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਹੇਠਾਂ, 8 ਸਾਲ ਦੀ ਬੱਚੀ ਨੇ ਪੁਲਸ ਨੂੰ ਦੱਸੀ ਸਾਰੀ ਸੱਚਾਈ

Tuesday, Jan 03, 2023 - 05:58 PM (IST)

ਪਤੀ ਨੇ ਪਤਨੀ ਨੂੰ ਤੀਜੀ ਮੰਜ਼ਿਲ ਤੋਂ ਸੁੱਟਿਆ ਹੇਠਾਂ, 8 ਸਾਲ ਦੀ ਬੱਚੀ ਨੇ ਪੁਲਸ ਨੂੰ ਦੱਸੀ ਸਾਰੀ ਸੱਚਾਈ

ਇਟਾਵਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਇਟਾਵਾ ਦੇ ਸ਼ਹਿਰ ਕੋਤਵਾਲੀ ਖੇਤਰ 'ਚ ਝਗੜੇ ਤੋਂ ਨਾਰਾਜ਼ ਪਤੀ ਨੇ ਸੋਮਵਾਰ ਦੇਰ ਰਾਤ ਆਪਣੀ ਪਤਨੀ ਨੂੰ ਛੱਤ ਦੀ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਕਪਿਲ ਦੇਵ ਸਿੰਘ ਨੇ ਦੱਸਿਆ ਕਿ ਸ਼ਹਿਰ ਕੋਤਵਾਲੀ ਖੇਤਰ ਦੇ ਅਧੀਨ ਸੋਮਵਾਰ-ਮੰਗਲਵਾਰ ਦੀ ਦਰਮਿਆਨੀ ਰਾਤ ਅਜਮਤ ਅਲੀ 'ਚ ਇਕ ਅਧਿਆਪਕ ਰਾਜੀਵ ਕੁਮਾਰ ਨੇ ਆਪਣੀ ਪਤਨੀ ਪ੍ਰੀਤੀ ਕੁਮਾਰੀ (32) ਨੂੰ ਤੀਜੀ ਮੰਜ਼ਿਲ ਤੋਂ ਹੇਠਾਂ ਸੁੱਟ ਦਿੱਤਾ, ਜਿਸ ਨਾਲ ਸੜਕ 'ਤੇ ਡਿੱਗਣ ਕਾਰਨ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ।

ਉਨ੍ਹਾਂ ਦੱਸਿਆ ਕਿ ਪ੍ਰੀਤੀ ਨੂੰ ਜ਼ਖ਼ਮੀ ਹਾਲਤ 'ਚ ਜ਼ਿਲ੍ਹਾ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਸਿੰਘ ਨੇ ਮ੍ਰਿਤਕਾ ਦੀ 8 ਸਾਲਾ ਧੀ ਦੇ ਹਵਾਲੇ ਤੋਂ ਦੱਸਿਆ ਕਿ ਪਾਪਾ ਰਾਤ ਨੂੰ ਮੰਮੀ ਕੋਲ ਕਮਰੇ 'ਚ ਆਏ ਅਤੇ ਕਿਸੇ ਗੱਲ 'ਤੇ ਵਿਵਾਦ 'ਤੇ ਗਲ਼ਾ ਦਬਾਉਂਦੇ ਹੋਏ ਮੰਮੀ ਨੂੰ ਘਸੀਟਦੇ ਹੋਏ ਲਿਜਾ ਕੇ ਹੇਠਾਂ ਸੁੱਟ ਦਿੱਤਾ।'' ਉਨ੍ਹਾਂ ਦੱਸਿਆ ਕਿ ਪੁਲਸ ਨੇ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਅਨੁਸਾਰ ਦੋਸ਼ੀ ਘਟਨਾ ਦੇ ਬਾਅਦ ਤੋਂ ਹੀ ਫਰਾਰ ਹੈ।


author

DIsha

Content Editor

Related News