ਪਤਨੀ ’ਤੇ ਵਿਭਚਾਰ ਦਾ ਸ਼ੱਕ ਬੱਚੇ ਦੀ ਡੀ. ਐੱਨ. ਏ. ਜਾਂਚ ਕਰਵਾਉਣ ਦਾ ਆਧਾਰ ਨਹੀਂ : HC
Wednesday, Jul 09, 2025 - 09:56 PM (IST)

ਮੁੰਬਈ, (ਭਾਸ਼ਾ)- ਬੰਬੇ ਹਾਈ ਕੋਰਟ ਦੀ ਨਾਗਪੁਰ ਬੈਂਚ ਨੇ ਕਿਹਾ ਹੈ ਕਿ ਸਿਰਫ਼ ਇਸ ਲਈ ਕਿਉਂਕਿ ਇਕ ਵਿਅਕਤੀ ਆਪਣੀ ਪਤਨੀ ’ਤੇ ਵਿਭਚਾਰ (ਵਿਆਹ ਤੋਂ ਬਾਅਦ ਦੇ ਸਬੰਧ) ਦਾ ਸ਼ੱਕ ਕਰਦਾ ਹੈ, ਇਹ ਆਧਾਰ ਨਹੀਂ ਬਣ ਸਕਦਾ ਕਿ ਉਨ੍ਹਾਂ ਦੇ ਨਾਬਾਲਗ ਬੱਚੇ ਦੀ ਡੀ. ਐੱਨ. ਏ. ਜਾਂਚ ਕਰਵਾ ਕੇ ਇਹ ਪਤਾ ਲਾਇਆ ਜਾਏ ਕਿ ਉਹ ਉਸ ਦਾ ਜੈਵਿਕ ਪਿਤਾ ਹੈ ਜਾਂ ਨਹੀਂ।
ਇਕ ਨਾਬਾਲਗ ਬੱਚੇ ਦੀ ਡੀ. ਐੱਨ. ਏ . ਜਾਂਚ ਦਾ ਨਿਰਦੇਸ਼ ਦੇਣ ਵਾਲੀ ਇਕ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਰੱਦ ਕਰਦੇ ਹੋਏ ਜਸਟਿਸ ਆਰ. ਐੱਮ. ਜੋਸ਼ੀ ਨੇ ਕਿਹਾ ਕਿ ਅਜਿਹੇ ਜੈਨੇਟਿਕ ਟੈਸਟ ਸਿਰਫ਼ ਬੇਮਿਸਾਲ ਮਾਮਲਿਆਂ ’ਚ ਹੀ ਕੀਤੇ ਜਾਂਦੇ ਹਨ।
ਆਪਣੇ ਹੁਕਮ ’ਚ ਜਸਟਿਸ ਜੋਸ਼ੀ ਨੇ ਕਿਹਾ ਕਿ ਸਿਰਫ਼ ਇਸ ਲਈ ਕਿ ਇਕ ਆਦਮੀ ਵਿਭਚਾਰ ਦੇ ਆਧਾਰ ’ਤੇ ਤਲਾਕ ਦਾ ਦਾਅਵਾ ਕਰ ਰਿਹਾ ਹੈ, ਇਹ ਆਪਣੇ ਆਪ ’ਚ ਇਕ ਵਿਸ਼ੇਸ਼ ਕੇਸ ਨਹੀਂ ਬਣਦਾ ਜਿਸ ’ਚ ਡੀ. ਐੱਨ. ਏ. ਜਾਂਚ ਦਾ ਹੁਕਮ ਦਿੱਤਾ ਜਾਏ।
ਅਦਾਲਤ ਨੇ ਕਿਹਾ ਕਿ ਜੇ ਪਤਨੀ ’ਤੇ ਵਿਭਚਾਰ ਦਾ ਦੋਸ਼ ਹੈ ਤਾਂ ਉਸ ਦੋਸ਼ ਨੂੰ ਸਾਬਤ ਕਰਨ ਲਈ ਕਿਸੇ ਹੋਰ ਸਬੂਤ ਦਾ ਸਹਾਰਾ ਲਿਆ ਜਾ ਸਕਦਾ ਹੈ। ਜੈਵਿਕ ਪਿਤਾ ਦਾ ਪਤਾ ਲਾਉਣ ਲਈ ਡੀ. ਐੱਨ. ਏ. ਟੈਸਟ ਕਰਵਾਉਣ ਲਈ ਬੱਚੇ ਨੂੰ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ।