ਪਤਨੀ ਨਾਲ ਪ੍ਰੇਮ ਪ੍ਰਸੰਗ ਦੇ ਸ਼ੱਕ ''ਚ ਪਤੀ ਨੇ ਵਿਅਕਤੀ ਦਾ ਗਲ਼ਾ ਵੱਢਿਆ, ਖੂਨ ਪੀਣ ਦੀ ਕੀਤੀ ਕੋਸ਼ਿਸ਼

Monday, Jun 26, 2023 - 04:19 PM (IST)

ਪਤਨੀ ਨਾਲ ਪ੍ਰੇਮ ਪ੍ਰਸੰਗ ਦੇ ਸ਼ੱਕ ''ਚ ਪਤੀ ਨੇ ਵਿਅਕਤੀ ਦਾ ਗਲ਼ਾ ਵੱਢਿਆ, ਖੂਨ ਪੀਣ ਦੀ ਕੀਤੀ ਕੋਸ਼ਿਸ਼

ਚਿੱਕਾਬੱਲਾਪੁਰ (ਭਾਸ਼ਾ)- ਕਰਨਾਟਕ ਦੇ ਚਿੱਕਾਬੱਲਾਪੁਰ ਜ਼ਿਲ੍ਹੇ ਦੇ ਚਿੰਤਾਮਣੀ ਤਾਲੁਕਾ 'ਚ ਪਤਨੀ ਨਾਲ ਪ੍ਰੇਮ ਪ੍ਰਸੰਗ ਦੇ ਸ਼ੱਕ 'ਚ ਪਤੀ ਵਲੋਂ ਇਕ ਵਿਅਕਤੀ ਦਾ ਗਲ਼ਾ ਵੱਢ ਕੇ ਖੂਨ ਪੀਣ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਉਸ ਨੂੰ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਪ੍ਰਸਾਰਿਤ ਇਕ ਵੀਡੀਓ ਤੋਂ ਮਿਲੀ। ਉਸ ਨੇ ਦੱਸਿਆ ਕਿ ਦੋਸ਼ੀ ਨੂੰ ਐਤਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪੁਲਸ ਅਨੁਸਾਰ ਇਹ ਘਟਨਾ 19 ਜੂਨ ਦੀ ਹੈ ਅਤੇ ਹਮਲੇ 'ਚ ਪੀੜਤ ਦੀ ਜਾਨ ਬਚ ਗਈ ਹੈ। ਉਸ ਨੇ ਕਿਹਾ ਕਿ ਦੋਸ਼ੀ ਵਿਜੇ ਆਪਣੇ ਰਿਸ਼ਤੇਦਾਰ ਜੌਨ ਬਾਬੂ ਨਾਲ ਮਾਰੇਸ਼ ਨੂੰ 19 ਜੂਨ ਨੂੰ ਕਿਸੇ ਕੰਮ ਦਾ ਬਹਾਨਾ ਬਣਆ ਕੇ ਸਿੱਧਪੱਲੀ 'ਚ ਇਕ ਸੁੰਨਸਾਨ ਜਗ੍ਹਾ ਲੈ ਗਿਆ। ਪੁਲਸ ਨੇ ਦੱਸਿਆ ਕਿ ਉਸ ਸਥਾਨ 'ਤੇ ਵਿਜੇ ਅਤੇ ਮਾਰੇਸ਼ ਵਿਚਾਲੇ ਪ੍ਰੇਮ ਪ੍ਰਸੰਗ ਨੂੰ ਲੈ ਕੇ ਕਹਾਸੁਣੀ ਹੋਈ ਅਤੇ ਮੁਲਜ਼ਮ ਨੇ ਮਾਰੇਸ਼ ਦਾ ਗਲ਼ਾ ਵੱਢ ਦਿੱਤਾ ਅਤੇ ਵਗਣ ਨਾਲ ਖੂਨ ਨੂੰ ਪੀਣ ਦੀ ਕੋਸ਼ਿਸ਼ ਕੀਤੀ।

ਪੁਲਸ ਨੇ ਦੱਸਿਆ ਕਿ ਇਸ ਦੌਰਾਨ ਜਾਨ ਬਾਬੂ ਇਸ ਪੂਰੀ ਘਟਨਾ ਦਾ ਵੀਡੀਓ ਆਪਣੇ ਫ਼ੋਨ 'ਤੇ ਰਿਕਾਰਡ ਕਰਦਾ ਰਿਹਾ। ਪੁਲਸ ਨੇ ਦੱਸਿਆ ਕਿ ਵਿਜੇ ਅਤੇ ਜੌਨ ਬਾਬੂ ਦੇ ਹਾਦਸੇ ਵਾਲੀ ਜਗ੍ਹਾ ਤੋਂ ਚਲੇ ਜਾਣ ਤੋਂ ਬਾਅਦ ਮਾਰੇਸ਼ ਨੂੰ ਸਥਾਨਕ ਲੋਕਾਂ ਦੀ ਮਦਦ ਨਾਲ ਹਸਪਤਾਲ ਪਹੁੰਚਾਇਆ। ਉਸ ਨੇ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਅਤੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਰੇਸ਼ ਦਾ ਪਤਾ ਲਗਾਇਆ ਗਿਆ ਅਤੇ ਉਸ ਦਾ ਬਿਆਨ ਦਰਜ ਕੀਤਾ ਗਿਆ। ਇਸ ਤੋਂ ਬਾਅਦ ਵਿਜੇ ਅਤੇ ਜੌਨ ਬਾਬੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।


author

DIsha

Content Editor

Related News