ਪਤਨੀ ਦਾ ਕਤਲ ਕਰ ਕੇ ਫਰਾਰ ਹੋਏ ਪਤੀ ਦੀ ਕਾਰ ਨੂੰ ਲੱਗੀ ਭਿਆਨਕ ਅੱਗ

03/12/2019 12:23:00 PM

ਗੁਰੂਗ੍ਰਾਮ-ਸਾਊਥ ਸਿਟੀ 'ਚ ਪਤਨੀ ਦੀ ਹੱਤਿਆ ਕਰ ਕੇ ਫਰਾਰ ਹੋਏ ਦੋਸ਼ੀ ਪਤੀ ਰੋਹਿਤ ਪਾਲ ਦੀ ਕਾਰ ਨੂੰ ਭਿਆਨਕ ਅੱਗ ਲੱਗਣ ਕਾਰਨ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਰਿਪੋਰਟ ਮੁਤਾਬਕ 30 ਸਾਲਾਂ ਗੌਰੀ ਉਰਫ ਸੀਮਾ ਦਾ ਵਿਆਹ ਨਵੰਬਰ 2018 'ਚ ਹੀ ਰੋਹਿਤ ਪਾਲ ਨਾਲ ਹੋਇਆ ਸੀ ਅਤੇ ਦੋਵੇਂ ਗੁਰੂਗ੍ਰਾਮ 'ਚ ਰਹਿੰਦੇ ਸੀ ਪਰ ਦੋਵਾਂ 'ਚ ਆਪਸੀ ਲੜਾਈ ਝਗੜਾ ਅਕਸਰ ਚੱਲਦਾ ਰਹਿੰਦਾ ਸੀ। 7 ਮਾਰਚ ਨੂੰ ਦੇਰ ਰਾਤ 12 ਵਜੇ ਦੋਸ਼ੀ ਰੋਹਿਤ ਨੇ ਆਪਣੀ ਪਤਨੀ ਗੌਰੀ ਦੇ ਸਿਰ 'ਚ ਇੱਟ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਆਪਣੀ ਆਲਟੋ ਕੇ10 ਕਾਰ ਰਾਹੀਂ ਦਿੱਲੀ ਫਰਾਰ ਹੋ ਗਿਆ ਸੀ। ਗੰਭੀਰ ਹਾਲਤ 'ਚ ਪਈ ਗੌਰੀ ਨੂੰ ਗੁਆਂਡੀ ਸੁਨੀਲ ਨੇ ਸਿਵਲ ਹਸਪਤਾਲ ਤੋਂ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਭਰਤੀ ਕਰਵਾ ਦਿੱਤਾ, ਜਿੱਥੇ 8 ਮਾਰਚ ਨੂੰ ਗੌਰੀ ਦੀ ਮੌਤ ਹੋ ਗਈ।

ਦੂਜੇ ਪਾਸੇ ਕਤਲ ਕਰ ਫਰਾਰ ਹੋਇਆ ਦੋਸ਼ੀ ਰੋਹਿਤ ਉੱਤਰ ਨਗਰ ਇਲਾਕੇ 'ਚ ਆਪਣੇ ਘਰ ਹੀ ਜਾ ਰਿਹਾ ਸੀ ਕਿ ਦਿੱਲੀ ਦੇ ਡਬੜੀ ਇਲਾਕੇ 'ਚ ਉਸ ਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੋਸ਼ੀ ਰੋਹਿਤ ਦੇ ਸਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਨਾਲ ਝੁਲਸ ਗਿਆ। ਇਕ ਆਟੋ ਡਰਾਈਵਰ ਨੇ ਦੇਰ ਰਾਤ ਉਸ ਨੂੰ ਦੇਖ ਕੇ ਨੇੜੇ ਹੀ ਡੀ. ਡੀ. ਯੂ. ਹਸਪਤਾਲ 'ਚ ਭਰਤੀ ਕਰਵਾਇਆ, ਜਿੱਥੇ ਆਰੰਭਿਕ ਇਲਾਜ ਤੋਂ ਬਾਅਦ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਸ਼ਿਕਾਇਤ ਕਰਨ 'ਤੇ ਸੈਕਟਰ 40 ਥਾਣਾ ਪੁਲਸ ਨੇ ਹੱਤਿਆ ਦੀ ਐੱਫ. ਆਈ. ਆਰ. ਦਰਜ ਕਰ ਕੇ ਦੋਸ਼ੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਪਤਾ ਲੱਗਿਆ ਕਿ ਦੋਸ਼ੀ ਦਿੱਲੀ ਦੇ ਸਫਦਰਗੰਜ ਹਸਪਤਾਲ 'ਚ ਐਡਮਿਟ ਹੈ। 

ਗੁਵਾਹਾਟੀ ਤੋਂ ਆਈ ਗੌਰੀ ਦੀ ਭੈਣ ਸਿਮੀ ਨੇ ਕਿਹਾ ਹੈ, ''ਪ੍ਰਮਾਤਮਾ ਨੇ ਰੋਹਿਤ ਨੂੰ ਉਸ ਦੇ ਗੁਨਾਹਾਂ ਦੀ ਸਜ਼ਾਂ ਦੇ ਦਿੱਤੀ ਹੈ।'' ਸਿਮੀ ਨੇ ਦੱਸਿਆ ਹੈ ਕਿ ਮੇਰੀ ਭੈਣ ਨੂੰ ਨਰਕ ਭਰਿਆ ਜੀਵਨ ਜੀਉਣ ਨੂੰ ਮਜ਼ਬੂਰ ਕੀਤਾ ਸੀ ਅਤੇ ਹੁਣ ਉਹ ਵੀ ਇਸ ਨਰਕ ਨੂੰ ਝੱਲ ਰਿਹਾ ਹੈ। ਹੁਣ ਅੱਗੇ ਕਾਨੂੰਨ ਨੇ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਹੈ। ਲਾਸ਼ ਪੋਸਟਮਾਰਟਮ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ।

ਪੁਲਸ ਮੁਖੀ ਸੁਭਾਸ਼ ਬੋਕਨ ਨੇ ਦੱਸਿਆ ਹੈ ਕਿ ਦੋਸ਼ੀ ਦੇ ਬਿਆਨ ਹੁਣ ਤੱਕ ਦਰਜ ਨਹੀਂ ਕੀਤੇ ਜਾ ਸਕੇ ਹਨ। ਦੋਸ਼ੀ ਦੀ ਹਾਲਤ ਬਿਹਤਰ ਹੋਣ ਤੋਂ ਬਾਅਦ ਹੀ ਬਿਆਨ ਦਰਜ ਕਰ ਕੇ ਅੱਗੇ ਕਾਰਵਾਈ ਕੀਤੀ ਜਾਵੇਗੀ।


Iqbalkaur

Content Editor

Related News