ਕਰਨਾਟਕ ਦੀ ਇਕ ਅਦਾਲਤ ’ਚ ਪਤੀ ਨੇ ਪਤਨੀ ਦੀ ਵੱਢ ਦਿੱਤੀ ਧੌਣ
Sunday, Aug 14, 2022 - 10:44 AM (IST)
ਹਸਨ- ਕਰਨਾਟਕ ਦੇ ਹਸਨ ਜ਼ਿਲ੍ਹੇ ਵਿਚ ਅਦਾਲਤੀ ਕੰਪਲੈਕਸ ਵਿਚ ਇੱਕ ਪਤੀ ਨੇ ਆਪਣੀ ਪਤਨੀ ਦੀ ਧੌਣ ਵੱਢ ਦਿੱਤੀ। ਇੰਨਾ ਹੀ ਨਹੀਂ , ਇਸ ਵਿਅਕਤੀ ਨੇ ਉਸ ਦੇ ਬੱਚੇ ’ਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਕਿ ਉਹ ਬੱਚੇ ਨੂੰ ਨੁਕਸਾਨ ਪਹੁੰਚਾਉਂਦਾ, ਆਸ-ਪਾਸ ਦੇ ਲੋਕਾਂ ਨੇ ਬੱਚੇ ਨੂੰ ਬਚਾਅ ਲਿਆ। ਇਹ ਘਟਨਾ ਹੋਲਨਰਾਸੀਪੁਰਾ ਟਾਊਨ ਕੋਰਟ ਕੰਪਲੈਕਸ ਵਿੱਚ ਵਾਪਰੀ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਔਰਤ ਦੀ ਪਛਾਣ ਥਟੇਕੇਰੇ ਪਿੰਡ ਦੀ ਚੈਤਰਾ ਵਜੋਂ ਹੋਈ ਹੈ। ਮੁਲਜ਼ਮ ਦਾ ਨਾਂ ਸ਼ਿਵ ਕੁਮਾਰ ਹੈ ਜੋ ਹੋਲੇਨਾਰਸੀਪੁਰਾ ਦਾ ਰਹਿਣ ਵਾਲਾ ਹੈ। ਪੁਲਸ ਮੁਤਾਬਕ ਦੋਵਾਂ ਦਾ ਵਿਆਹ 7 ਸਾਲ ਪਹਿਲਾਂ ਹੋਇਆ ਸੀ। ਦੋਵਾਂ ਵਿਚਕਾਰ ਲੜਾਈ-ਝਗੜਾ ਚੱਲ ਰਿਹਾ ਸੀ। ਪਤੀ ਨੇ ਅਦਾਲਤ ਵਿੱਚ ਤਲਾਕ ਦੀ ਪਟੀਸ਼ਨ ਵੀ ਦਾਇਰ ਕੀਤੀ ਹੋਈ ਸੀ।
ਇਹ ਵੀ ਪੜ੍ਹੋ : ਚਾਈਨੀਜ਼ ਡੋਰ ਬਣੀ ਜਾਨ ਦੀ ਦੁਸ਼ਮਣ, ਡੋਰ ਨਾਲ ਗਲ਼ਾ ਕੱਟਣ ਕਾਰਨ ਵਿਅਕਤੀ ਦੀ ਮੌਤ
ਜੋੜੇ ਨੂੰ ਸਮਝੌਤਾ ਕਰਨ ਲਈ ਅਦਾਲਤ ਵਿੱਚ ਬੁਲਾਇਆ ਗਿਆ ਸੀ। ਸ਼ਿਵ ਕੁਮਾਰ ਨੇ ਅਦਾਲਤ ਨੂੰ ਇਹ ਭਰੋਸਾ ਦਿੱਤਾ ਸੀ ਕਿ ਉਹ ਜੱਜ ਅਤੇ ਵਕੀਲ ਨਾਲ ਸਲਾਹ ਕਰ ਕੇ ਆਪਣੇ ਦੋ ਬੱਚਿਆਂ ਦੀ ਖ਼ਾਤਰ ਪਤਨੀ ਨਾਲ ਪੈਦਾ ਹੋਏ ਮਤਭੇਦ ਨੂੰ ਨਿਪਟਾਏਗਾ। ਸਮਝੌਤਾ ਕਰਨ ਲਈ ਸਹਿਮਤ ਹੋਣ ਤੋਂ ਬਾਅਦ ਮੁਲਜ਼ਮ ਆਪਣੀ ਪਤਨੀ ਜੋ ਟਾਇਲਟ ਵੱਲ ਜਾ ਰਹੀ ਸੀ, ਦੇ ਪਿੱਛੇ-ਪਿੱਛੇ ਚਲਾ ਗਿਆ। ਉਸ ਨੇ ਉੱਥੇ ਆਪਣੀ ਪਤਨੀ ਦੀ ਧੌਣ ਵੱਢ ਦਿੱਤੀ।
ਇਹ ਵੀ ਪੜ੍ਹੋ : ਬਿਹਾਰ 'ਚ ਇਕ ਹੀ ਪਰਿਵਾਰ ਦੇ 4 ਲੋਕਾਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ