9 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਘਰੇਲੂ ਕਲੇਸ਼ ਤੋਂ ਤੰਗ ਪਤੀ ਨੇ ਚੁੱਕਿਆ ਖੌਫਨਾਕ ਕਦਮ

Friday, Aug 23, 2024 - 11:06 PM (IST)

9 ਮਹੀਨੇ ਪਹਿਲਾਂ ਹੋਇਆ ਸੀ ਵਿਆਹ, ਘਰੇਲੂ ਕਲੇਸ਼ ਤੋਂ ਤੰਗ ਪਤੀ ਨੇ ਚੁੱਕਿਆ ਖੌਫਨਾਕ ਕਦਮ

ਕੁੰਡਾਪੁਰ : ਮੰਗਲੁਰੂ ਸ਼ਹਿਰ ਤੋਂ ਕਰੀਬ 90 ਕਿਲੋਮੀਟਰ ਦੂਰ ਕੁੰਡਾਪੁਰ ਦੇ ਬ੍ਰਹਮਾਵਰ ਤਾਲੁਕਾ ਦੇ ਸਾਲਿਗ੍ਰਾਮ ਕੱਕੜ ਪਦੁਵਾਲੀ ਵਿਚ ਸ਼ੁੱਕਰਵਾਰ ਸਵੇਰੇ ਘਰੇਲੂ ਝਗੜੇ ਤੋਂ ਗੁੱਸੇ ਵਿਚ ਆ ਕੇ ਪਤੀ ਨੇ ਕਥਿਤ ਤੌਰ 'ਤੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਜੋੜੇ ਦਾ ਸਿਰਫ 9 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਦੋਸ਼ੀ ਪਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। 

ਉਨ੍ਹਾਂ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ 'ਤੇ ਪੁੱਜੀ ਪੁਲਸ ਨੇ ਜੈਸ਼੍ਰੀ (28 ਸਾਲ) ਦੇ ਕਤਲ ਦੇ ਦੋਸ਼ ਵਿਚ ਉਸ ਦੇ ਪਤੀ ਕਿਰਣ ਉਪਾਧਿਆਏ (30 ਸਾਲ) ਨੂੰ ਗ੍ਰਿਫਤਾਰ ਕਰ ਲਿਆ ਹੈ। ਕਿਰਣ ਬ੍ਰਹਮਾਵਰ ਤਾਲੁਕ ਦੇ ਸਸਤਾਨ ਗੁੰਡਾਮੀ ਦਾ ਰਹਿਣ ਵਾਲਾ ਹੈ ਅਤੇ ਸ਼ਿਆਮ ਉਪਾਧਿਆਏ ਦਾ ਪੁੱਤਰ ਹੈ। ਪੁਲਸ ਨੇ ਦੱਸਿਆ ਕਿ ਕਿਰਣ ਅਤੇ ਜੈਸ਼੍ਰੀ ਦਾ 9 ਮਹੀਨੇ ਪਹਿਲਾਂ ਵਿਆਹ ਹੋਇਆ ਸੀ ਅਤੇ ਉਹ ਪਿਛਲੇ ਤਿੰਨ ਮਹੀਨਿਆਂ ਤੋਂ ਸਾਲਿਗ੍ਰਾਮ ਕੱਕੜ ਪਦੂਵਾਲੀ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਸਨ। ਸਥਾਨਕ ਲੋਕਾਂ ਮੁਤਾਬਕ ਨਵ-ਵਿਆਹੇ ਜੋੜੇ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ ਅਤੇ ਸ਼ੁੱਕਰਵਾਰ ਸਵੇਰੇ ਵੀ ਦੋਵਾਂ ਵਿਚਾਲੇ ਝਗੜੇ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਸਨ। ਪੁਲਸ ਮੁਤਾਬਕ ਲਾਸ਼ ਨੂੰ ਕਬਜ਼ੇ 'ਚ ਲੈ ਕੇ ਅਜਰਕਾਡ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਕੋਟਾ ਪੁਲਸ ਸਟੇਸ਼ਨ 'ਚ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Baljit Singh

Content Editor

Related News