ਧੂਮ-ਧਾਮ ਨਾਲ ਕੀਤੀ ਲਵ ਮੈਰਿਜ, ਕੁਝ ਘੰਟੇ ਬਾਅਦ ਲਾੜੀ ਕੁਲਹਾੜੀ ਨਾਲ ਵੱਢੀ ਤੇ ਕਰ ਲਈ ਖੁਦਕੁਸ਼ੀ

Thursday, Aug 08, 2024 - 04:25 PM (IST)

ਧੂਮ-ਧਾਮ ਨਾਲ ਕੀਤੀ ਲਵ ਮੈਰਿਜ, ਕੁਝ ਘੰਟੇ ਬਾਅਦ ਲਾੜੀ ਕੁਲਹਾੜੀ ਨਾਲ ਵੱਢੀ ਤੇ ਕਰ ਲਈ ਖੁਦਕੁਸ਼ੀ

ਨੈਸ਼ਨਲ ਡੈਸਕ : ਕਰਨਾਟਕ ਦੇ ਕੋਲਾਰ 'ਚ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਥੇ ਪ੍ਰੇਮ ਵਿਆਹ ਤੋਂ ਕੁਝ ਘੰਟਿਆਂ ਬਾਅਦ ਹੀ ਨੌਜਵਾਨ ਨੇ ਆਪਣੀ ਹੀ ਲਾੜੀ ਦਾ ਕੁਲਹਾੜੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਖੁਦ 'ਤੇ ਵੀ ਕੁਲਹਾੜੀ ਨਾਲ ਵਾਰ ਕਰ ਲਿਆ, ਜਿਸ ਕਾਰਨ ਉਸ ਦੀ ਵੀ ਮੌਤ ਹੋ ਗਈ। ਪੁਲਸ ਨੇ ਇਸ ਪੂਰੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ ਕੋਲਾਰ ਜ਼ਿਲੇ ਦੇ ਨੇੜਲੇ ਪਿੰਡਾਂ 'ਚ ਰਹਿਣ ਵਾਲੇ ਨਵੀਨ ਕੁਮਾਰ ਅਤੇ ਲਿਖਿਤਾ ਸ਼੍ਰੀ ਵਿਚਕਾਰ ਪ੍ਰੇਮ ਸਬੰਧ ਚੱਲ ਰਹੇ ਸਨ। ਦੋਵਾਂ ਨੇ ਵਿਆਹ ਕਰਨ ਦਾ ਫੈਸਲਾ ਕੀਤਾ ਅਤੇ 7 ਅਗਸਤ ਨੂੰ ਦੋਵਾਂ ਨੇ ਬਹੁਤ ਧੂਮ-ਧਾਮ ਨਾਲ ਵਿਆਹ ਕਰ ਲਿਆ, ਜਿਸ ਵਿੱਚ ਉਨ੍ਹਾਂ ਦੇ ਦੋਸਤ ਅਤੇ ਰਿਸ਼ਤੇਦਾਰ ਸ਼ਾਮਲ ਹੋਏ। ਵਿਆਹ ਤੋਂ ਬਾਅਦ ਦੋਵਾਂ ਨੇ ਪਰਿਵਾਰ ਨਾਲ ਸਮਾਂ ਬਿਤਾਇਆ।

ਪੜ੍ਹੋ ਇਹ ਵੀ ਖਬਰ : ਹੋ ਜਾਓ ਸਾਵਧਾਨ! ਕਿਤੇ ਤੁਹਾਨੂੰ ਤਾਂ ਨ੍ਹੀਂ ਆ ਗਿਆ 'DC' ਸਾਬ੍ਹ ਦਾ ਇਹ ਸੁਨੇਹਾ

ਇਸ ਤੋਂ ਬਾਅਦ ਦੋਵੇਂ ਕਿਸੇ ਰਿਸ਼ਤੇਦਾਰ ਦੇ ਘਰ ਚਾਹ ਪੀਣ ਚਲੇ ਗਏ। ਇਸ ਦੌਰਾਨ ਨਵੀਨ ਅਤੇ ਲਿਖਿਤਾ ਵਿਚਕਾਰ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਦੋਵਾਂ ਵਿਚਾਲੇ ਲੜਾਈ ਇਸ ਹੱਦ ਤੱਕ ਵਧ ਗਈ ਕਿ ਦੋਵਾਂ ਵਿਚਾਲੇ ਕੁੱਟਮਾਰ ਹੋ ਗਈ। ਇਸ ਦੌਰਾਨ ਨਵੀਨ ਨੇ ਕੁਲਹਾੜੀ ਨਾਲ ਲਾੜੀ 'ਤੇ ਹਮਲਾ ਕਰ ਦਿੱਤਾ ਤੇ ਫਿਰ ਉਹੀ ਕੁਲਹਾੜੀ ਆਪਣੇ ਵੀ ਮਾਰ ਲਈ। ਇਸ ਦੌਰਾਨ ਜਦੋਂ ਰਿਸ਼ਤੇਦਾਰਾਂ ਨੇ ਮੌਕੇ 'ਤੇ ਪਹੁੰਚ ਕੇ ਦਰਵਾਜ਼ਾ ਤੋੜਿਆ ਤਾਂ ਦੋਵੇਂ ਖੂਨ ਨਾਲ ਲੱਥਪੱਥ ਪਏ ਸਨ।

ਦੋਵਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਲਿਕਿਤਾ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਸਮੇਂ ਤੱਕ ਨਵੀਨ ਜ਼ਿੰਦਾ ਸੀ, ਉਹ ਗੰਭੀਰ ਜ਼ਖਮੀ ਹੋ ਗਿਆ ਸੀ। ਉਸ ਨੂੰ ਦੂਜੇ ਹਸਪਤਾਲ ਲਿਜਾਇਆ ਗਿਆ, ਜਿੱਥੇ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ। ਸੂਚਨਾ ਤੋਂ ਬਾਅਦ ਪੁਲਸ ਟੀਮ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਸਬੰਧੀ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।


author

Baljit Singh

Content Editor

Related News