ਸਬਜ਼ੀ ''ਚ ਨਮਕ ਸੀ ਘੱਟ, ਪਤੀ ਨੂੰ ਚੜ੍ਹ ਗਿਆ ਗੁੱਸਾ ! ਕੁੱਟ-ਕੁੱਟ ਮਾਰ''ਤੀ ਗਰਭਵਤੀ ਘਰਵਾਲੀ
Friday, Jul 04, 2025 - 11:15 AM (IST)

ਨੈਸ਼ਨਲ ਡੈਸਕ : ਉੱਤਰ ਪ੍ਰਦੇਸ਼ ਦੇ ਕਾਸਗੰਜ ਤੋਂ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੀ ਆਈ ਹੈ, ਜਿੱਥੇ ਇਕ ਪਤੀ ਨੇ ਸਿਰਫ਼ ਇਸ ਗੱਲ ਉੱਤੇ ਆਪਣੀ ਗਰਭਵਤੀ ਪਤਨੀ ਦੀ ਬੇਰਹਮੀ ਨਾਲ ਹੱਤਿਆ ਕਰ ਦਿੱਤੀ ਕਿ ਸਬਜ਼ੀ ਵਿੱਚ ਨਮਕ ਘੱਟ ਸੀ। ਇਹ ਮਾਮਲਾ ਕਾਸਗੰਜ ਦੇ ਢੋਲਨਾ ਥਾਣਾ ਖੇਤਰ ਦੇ ਨਗਲਾ ਢਕ ਪਿੰਡ ਵਿੱਚ ਵਾਪਰਿਆ। ਜਾਣਕਾਰੀ ਮੁਤਾਬਕ 26 ਸਾਲਾ ਬ੍ਰਜਮਾਲਾ ਪੰਜ ਮਹੀਨੇ ਦੀ ਗਰਭਵਤੀ ਸੀ। ਉਸਦਾ ਪਤੀ ਰਾਮਸ਼ਰਣ ਉਰਫ਼ ਰਾਮੂ ਉਸ ਨਾਲ ਅਕਸਰ ਕੁੱਟਦਾ ਸੀ। ਬੁੱਧਵਾਰ ਵਾਲੇ ਦਿਨ ਰਾਮਸ਼ਰਣ ਨੇ ਖਾਣੇ ਵਿੱਚ ਨਮਕ ਘੱਟ ਹੋਣ 'ਤੇ ਪਹਿਲਾਂ ਬ੍ਰਜਮਾਲਾ ਨੂੰ ਲਾਤਾਂ ਮਾਰੀਆਂ, ਫਿਰ ਉਸਨੂੰ ਘਰ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ।
ਇਹ ਵੀ ਪੜ੍ਹੋ...Good News: ਕੇਂਦਰੀ ਕਰਮਚਾਰੀਆਂ ਦੀ ਬੱਲੇ-ਬੱਲੇ, TLA ਸਮੇਤ ਕਈ ਭੱਤਿਆਂ 'ਚ 25% ਵਾਧੇ ਦਾ ਐਲਾਨ
ਬ੍ਰਜਮਾਲਾ ਦੀਆਂ ਚੀਕਾਂ ਸੁਣ ਕੇ ਉਸ ਦੀ ਸੱਸ ਨੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਬ੍ਰਜਮਾਲਾ ਦੀ ਰਾਮਸ਼ਰਣ ਨਾਲ ਵਿਆਹ ਨੂੰ ਸੱਤ ਸਾਲ ਹੋ ਚੁੱਕੇ ਸਨ ਅਤੇ ਉਨ੍ਹਾਂ ਦਾ ਤਿੰਨ ਸਾਲ ਦਾ ਇਕ ਪੁੱਤਰ ਵੀ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਾਮਸ਼ਰਣ ਵਿਆਹ ਤੋਂ ਬਾਅਦ ਹੀ ਅਕਸਰ ਛੋਟੀ-ਛੋਟੀ ਗੱਲਾਂ ਉੱਤੇ ਬ੍ਰਜਮਾਲਾ ਨੂੰ ਕੁੱਟਦਾ ਸੀ। ਪਤਨੀ ਦੀ ਹੱਤਿਆ ਤੋਂ ਬਾਅਦ ਰਾਮਸ਼ਰਣ ਪਿੰਡ ਤੋਂ ਬਾਹਰ ਇਕ ਖਾਲੀ ਘਰ ਵਿੱਚ ਜਾ ਲੁਕਿਆ ਪਰ ਪਿੰਡ ਵਾਸੀਆਂ ਨੇ ਉਸਨੂੰ ਲੱਭ ਕੇ ਪੁਲਸ ਦੇ ਹਵਾਲੇ ਕਰ ਦਿੱਤਾ। ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਬ੍ਰਜਮਾਲਾ ਦੇ ਭਰਾ ਦੇ ਬਿਆਨ ਤਹਿਤ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e