ਪਤੀ ਨੇ ਪਤਨੀ ਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਗੰਡਾਸੇ ਨਾਲ ਲਾਸ਼ ਦੇ ਕੀਤੇ 12 ਟੁਕੜੇ

Sunday, Jan 22, 2023 - 01:04 AM (IST)

ਪਤੀ ਨੇ ਪਤਨੀ ਦੇ ਪ੍ਰੇਮੀ ਨੂੰ ਦਿੱਤੀ ਰੂਹ ਕੰਬਾਊ ਮੌਤ, ਗੰਡਾਸੇ ਨਾਲ ਲਾਸ਼ ਦੇ ਕੀਤੇ 12 ਟੁਕੜੇ

ਗਾਜ਼ੀਆਬਾਦ (ਨਵੋਦਿਆ ਟਾਈਮਜ਼)-​​ਖੋੜਾ ਥਾਣਾ ਖੇਤਰ ’ਚ ਰਿਕਸ਼ਾ ਚਾਲਕ ਮੀਲਾਲ ਪ੍ਰਜਾਪਤੀ ਨੇ ਆਪਣੀ ਪਤਨੀ ਪੂਨਮ ਦੇ ਰਾਜਸਥਾਨ ਦੇ ਕੋਟਪੁਤਲੀ ਨਿਵਾਸੀ ਪ੍ਰੇਮੀ ਅਕਸ਼ੈ ਦਾ ਗੰਡਾਸੇ ਨਾਲ ਵੱਢ ਕੇ ਕਤਲ ਕਰ ਦਿੱਤਾ। ਕਤਲ ਤੋਂ ਬਾਅਦ ਮੁਲਜ਼ਮ ਨੇ ਲਾਸ਼ ਦੇ 10-12 ਟੁਕੜੇ ਕੀਤੇ ਅਤੇ ਬੋਰੇ ’ਚ ਪਾ ਕੇ ਨਹਿਰ ਦੇ ਕੰਢੇ ਟਿਕਾਣੇ ਲਾ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਜਾਣੋ ਸਾਲ ਦਾ ਕਿੰਨਾ ਕਮਾਉਂਦੀ ਤੇ ਕਿਹੜਾ ਕਾਰੋਬਾਰ ਸੰਭਾਲਦੀ ਹੈ ਮੁਕੇਸ਼ ਅੰਬਾਨੀ ਦੀ ਛੋਟੀ ਨੂੰਹ ਰਾਧਿਕਾ ਮਰਚੈਂਟ 

ਮਕਾਨ ਮਾਲਕ ਦੀ ਸੂਚਨਾ ’ਤੇ ਪਹੁੰਚੀ ਪੁਲਸ ਨੇ ਰਿਕਸ਼ਾ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਉਸ ਦੀ ਨਿਸ਼ਾਨਦੇਹੀ ’ਤੇ ਟੁਕੜਿਆਂ ’ਚ ਕੱਟੀ ਹੋਈ ਨੌਜਵਾਨ ਦੀ ਲਾਸ਼ ਬਰਾਮਦ ਕਰ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਪੁਲਸ ਦਾ ਕਹਿਣਾ ਹੈ ਕਿ ਮੁਲਜ਼ਮ ਨੇ ਪਤਨੀ ਤੋਂ ਕਾਲ ਕਰਵਾ ਕੇ ਪ੍ਰੇਮੀ ਨੂੰ ਰਾਜਸਥਾਨ ਤੋਂ ਆਪਣੇ ਘਰ ਬੁਲਾਇਆ ਸੀ। ਇਸ ਤੋਂ ਬਾਅਦ ਪਤਨੀ ਦੀ ਗ਼ੈਰ-ਹਾਜ਼ਰੀ ’ਚ ਉਸ ਨੇ ਨੌਜਵਾਨ ਦਾ ਕਤਲ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਪੁਲਸ ਵਿਭਾਗ ’ਚ 24 ਅਧਿਕਾਰੀਆਂ ਦੇ ਤਬਾਦਲੇ, ਪੜ੍ਹੋ ਸੂਚੀ
 


author

Manoj

Content Editor

Related News