ਫਰੈਂਚ ਕਿੱਸ ਕਰਦੇ ਸਮੇਂ ਕੱਟੀ ਪਤਨੀ ਦੀ ਜੀਭ, ਮੁਲਜ਼ਮ ਪਤੀ ਨੇ ਕੀਤਾ ਹੈਰਾਨੀਜਨਕ ਦਾਅਵਾ

10/15/2019 8:56:17 PM

ਅਹਿਮਦਾਬਾਦ — ਫਰੈਂਚ ਕਿੱਸ ਕਰਦੇ ਸਮੇਂ ਆਪਣੀ ਪਤਨੀ ਦੀ ਜੀਭ ਕੱਟਣ ਦੇ ਦੋਸ਼ੀ ਵਿਅਕਤੀ ਨੇ ਇਸ ਸਬੰਧੀ ਹੈਰਾਨੀਜਨਕ ਦਲੀਲ ਦਿੱਤੀ ਹੈ। ਭਾਵੇਂ ਮੁਲਜ਼ਮ ਨੇ ਪੁਲਸ ਦੀ ਤਫਤੀਸ਼ ਦੌਰਾਨ ਆਪਣੀ ਗਲਤੀ ਕਬੂਲ ਕੀਤੀ ਹੈ ਪਰ ਉਸ ਦੇ ਪਿੱਛੇ ਉਸ ਨੇ ਅਜੀਬੋ-ਗਰੀਬ ਦਲੀਲ ਦਿੱਤੀ ਹੈ। ਮੁਲਜ਼ਮ ਪਤੀ ਨੇ ਪੁਲਸ ਨੂੰ ਦੱਸਿਆ ਕਿ ਕਿੱਸ ਕਰਦੇ ਸਮੇਂ ਬੀਵੀ ਤੇ ਉਸ ਦੀ ਜੀਭ ਇਕ-ਦੂਜੇ ਨਾਲ ਚਿੰਬੜ ਗਈ ਸੀ ਅਤੇ ਇਸ ਵਜ੍ਹਾ ਕਰ ਕੇ ਉਸ ਨੂੰ ਮਜਬੂਰਨ ਜੀਭ ਕੱਟਣੀ ਪਈ। ਅਹਿਮਦਾਬਾਦ ਦੇ ਜੂਹਾਪੁਰਾ ਵਿਚ ਰਹਿਣ ਵਾਲੇ 46 ਸਾਲਾਂ ਦੇ ਅਯੂਬ ਮਨਸੂਰੀ ਨੇ ਪੁਲਸ ਨੂੰ ਦੱਸਿਆ ਕਿ ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਪਤਨੀ ਦੀ ਜੀਭ ਕੱਟ ਗਈ ਹੈ ਅਤੇ ਉਸ ਤੋਂ ਕਾਫੀ ਖੂਨ ਵਗ ਰਿਹਾ ਹੈ ਤਾਂ ਉਹ ਘਬਰਾ ਗਿਆ। ਬੀਵੀ ਨੂੰ ਘਰ ਵਿਚ ਬੰਦ ਕਰ ਕੇ ਉਹ ਫਰਾਰ ਹੋ ਗਿਆ। ਦੂਜੇ ਪਾਸੇ ਉਸ ਦੀ ਪਤਨੀ ਤਸਲੀਮ ਅਜੇ ਬੋਲ ਨਹੀਂ ਸਕਦੀ ਅਤੇ ਖਾਣ ਵਿਚ ਵੀ ਉਸ ਨੂੰ ਦਿੱਕਤ ਆ ਰਹੀ ਹੈ। ਉਸ ਨੂੰ 8 ਅਕਤੂਬਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ 9 ਅਕਤੂਬਰ ਦੀ ਰਾਤ ਨੂੰ ਸਰਦਾਰ ਵੱਲਭ ਪਾਈ ਪਟੇਲ ਹਸਪਤਾਲ ਵਿਚ ਦਾਖਲ ਕਰਾਇਆ ਗਿਆ।

ਤਸਲੀਮ ਦੇ ਦਿਓਰ ਇੰਦਰੀਸ ਮਨਸੂਰੀ ਨੇ ਦੱਸਿਆ ਕਿ ਆਪਰੇਸ਼ਨ ਤੋਂ ਬਾਅਦ ਉਸ ਭਰਜਾਈ ਤਰਲ ਪਦਾਰਥ ਲੈ ਰਹੀ ਹੈ। ਤਸਲੀਮ ਮੁਲਜ਼ਮ ਅਜੂਬ ਮਨਸੂਰੀ ਦੀ ਤੀਜੀ ਬੀਵੀ ਹੈ ਅਤੇ ਅਯੂਬ ਤਸਲੀਮ ਦਾ ਦੂਜਾਪਤੀ ਹੈ। ਦੱਸਿਆ ਜਾ ਰਿਹਾ ਹੈ ਕਿ ਮਾਰਚ 2018 ਵਿਚ ਹੋਏ ਵਿਆਹ ਤੋਂ ਬਾਅਦ ਅਯੂਬ ਅਕਸਰ ਤਸਲੀਮ ਨੂੰ ਕੁੱਟਦਾ-ਮਾਰਦਾ ਸੀ। ਅਯੂਬ 'ਤੇ ਆਪਣੀ ਪਹਿਲੀ ਪਤਨੀ ਪਰਵੀਣ ਨੂੰ ਜਿਊਂਦਿਆਂ ਸਾੜ ਕੇ ਮਾਰਨ ਦਾ ਇਲਜ਼ਾਮ ਹੈ।ਪੁਲਸ ਅਨੁਸਾਰ ਅਯੂਬ ਵਿਰੁੱਧ ਮੁਜਰਮਾਨਾ ਮਾਮਲਾ ਅਜੇ ਅਦਾਲਤ ਵਿਚ ਚੱਲ ਰਿਹਾ ਹੈ। ਉਸ ਨੂੰ ਮੁੰਬਈ ਦੀ ਇਕ ਹੋਰ ਔਰਤ ਨਾਲ ਦੂਜਾ ਵਿਆਹ ਕੀਤਾ ਸੀ। ਕੁੱਟਮਾਰ ਤੋਂ ਬਾਅਦ ਉਸ ਨੂੰ ਵੀ ਅਯੂਬ ਨੂੰ ਛੱਡ ਦਿੱਤਾ। ਇਸ ਪਿੱਛੋਂ ਅਯੂਬ ਨੂੰ ਤਸਲੀਮ ਨਾਲ ਤੀਜਾ ਨਿਕਾਹ ਕੀਤਾ। ਮਨਸੂਰੀ ਇਸ ਸਮੇਂ ਅਦਾਲਤੀ ਹਿਰਾਸਤ ਵਿਚ ਹੈ ਅਤੇ ਉਸ ਨੂੰ ਸਾਬਰਮਤੀ ਜੇਲ ਵਿਚ ਰੱਖਿਆ ਹੋਇਆ ਹੈ।

ਜੁਹਾਪੁਰਾ ਦੇ ਮਹਿਰਾਜ ਫਲੈਟਾਂ 'ਚ 9 ਅਕਤੂਬਰ ਦੀ ਰਾਤ ਇਹ ਜੋੜੀ ਆਪਣੇ ਕਮਰੇ ਵਿਚ ਸੁੱਤੀ ਹੋਈ ਸੀ ਤਾਂ ਅਯੂਬ ਨੇ ਤਸਲੀਮ ਨੂੰ ਫਰੈਂਚ ਕਿੱਸ ਕਰਨ ਲਈ ਕਿਹਾ। ਤਸਲੀਮ ਨੂੰ ਜਾਪਿਆ ਕਿ ਅਯੂਬ ਸਾਰੇ ਝਗੜੇ ਭੁਲਾ ਚੁੱਕਾ ਹੈ ਅਤੇ ਉਹ ਸਮਝੌਤਾ ਕਰਨਾ ਚਾਹੁੰਦਾ ਹੈ। ਤਸਲੀਮ ਮੁਤਾਬਕ ਜਿਵੇਂ ਹੀ ਉਸ ਨੇ ਆਪਣੀ ਜੀਭ ਬਾਹਰ ਕੱਢੀ ਅਯੂਬ ਨੇ ਉਸ ਨੂੰ ਹੱਥ ਨਾਲ ਫੜ ਕੇ ਚਾਕੂ ਨਾਲ ਕੱਟ ਦਿੱਤਾ। ਇਸ ਪਿੱਛੋਂ ਉਹ ਉਸ ਨੂੰ ਕਮਰੇ ਵਿਚ ਬੰਦ ਕਰ ਕੇ ਫਰਾਰ ਹੋ ਗਿਆ।ਤਸਲੀਮ ਨੇ ਫੋਨ ਕਰ ਕੇ ਆਪਣੀ ਭੈਣ ਤਬੱਸਮ ਨੂੰ ਘਟਨਾ ਬਾਰੇ ਦੱਸਿਆ ਅਤੇ ਮਦਦ ਮੰਗੀ। ਤਸਲੀਮ ਨੇ ਰੌਲਾ ਪਾ ਕੇ ਕਾਲੋਨੀ ਦੇ ਲੋਕਾਂ ਨੂੰ ਸੱਦ ਲਿਆ। ਉਸ ਕੋਲ ਕਮਰੇ ਦੀ ਡੁਪਲੀਕੇਟ ਚਾਬੀ ਸੀ ਜਿਸ ਕਾਰਨ ਉਹ ਬਾਹਰ ਆ ਸਕੀ।


Inder Prajapati

Content Editor

Related News