ਪ੍ਰੇਮਿਕਾ ਲਈ ਪਤੀ ਨੇ ਪਤਨੀ ਦਾ ਵੱਢਿਆ ਨੱਕ, ਫਿਰ ਜੇਬ ''ਚ ਰੱਖ ਹੋਇਆ ਫ਼ਰਾਰ

Monday, Jul 03, 2023 - 05:10 PM (IST)

ਪ੍ਰੇਮਿਕਾ ਲਈ ਪਤੀ ਨੇ ਪਤਨੀ ਦਾ ਵੱਢਿਆ ਨੱਕ, ਫਿਰ ਜੇਬ ''ਚ ਰੱਖ ਹੋਇਆ ਫ਼ਰਾਰ

ਲਖੀਮਪੁਰ ਖੀਰੀ- ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਨੌਜਵਾਨ ਨੇ ਪ੍ਰੇਮਿਕਾ ਲਈ ਆਪਣੀ ਪਤਨੀ ਦਾ ਨੱਕ ਵੱਢ ਦਿੱਤਾ। ਮੁਲਜ਼ਮ ਨੇ ਨੱਕ ਵੱਢਣ ਤੋਂ ਬਾਅਦ ਉਸ ਨੂੰ ਆਪਣੀ ਜੇਬ 'ਚ ਰੱਖਿਆ ਅਤੇ ਮੌਕੇ ਤੋਂ ਫਰਾਰ ਹੋ ਗਿਆ। ਪੀੜਤ ਪਤਨੀ ਨੇ ਮੁਲਜ਼ਮ ਪਤੀ ਖ਼ਿਲਾਫ਼ ਥਾਣੇ 'ਚ ਐੱਫ.ਆਈ.ਆਰ. ਦਰਜ ਕਰਵਾਈ। ਮਾਮਲਾ ਨੋਟਿਸ 'ਚ ਆਉਣ ਤੋਂ ਬਾਅਦ ਪੁਲਸ ਨੇ ਮੁਲਜ਼ਮ ਪਤੀ ਨੂੰ ਲੱਭਣਾ ਸ਼ੁਰੂ ਕੀਤਾ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਵੀ ਕਰ ਲਿਆ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਬਾਂਸਤਾਲੀ ਪਿੰਡ ਦੇ ਵਾਸੀ ਵਿਕਰਮ ਦਾ ਵਿਆਹ ਕੁਝ ਸਾਲ ਪਹਿਲਾਂ ਮੁਹੰਮਦਾਬਾਦ ਪਿੰਡ ਦੀ ਰਹਿਣ ਵਾਲੀ ਸੀਮਾ ਦੇਵੀ ਨਾਲ ਹੋਈ ਸੀ। ਵਿਆਹ ਤੋਂ ਬਾਅਦ ਦੋਹਾਂ ਦੇ 2 ਬੱਚੇ ਵੀ ਹੋਏ ਪਰ ਇਸ ਦੌਰਾਨ ਵਿਕਰਮ ਦਾ ਅਫੇਅਰ ਪਿੰਡ ਦੀ ਹੀ ਦੂਜੀ ਔਰਤ ਨਾਲ ਸ਼ੁਰੂ ਹੋ ਗਿਆ। ਜਦੋਂ ਇਸ ਗੱਲ ਦਾ ਪਤਾ ਸੀਮਾ ਨੂੰ ਲੱਗਾ ਤਾਂ ਉਸ ਨੇ ਇਸ ਗੱਲ 'ਤੇ ਵਿਰੋਧ ਕੀਤਾ। ਜਿਸ ਤੋਂ ਬਾਅਦ ਦੋਵੇਂ ਪਤੀ-ਪਤਨੀ ਵਿਚਾਲੇ ਹਰ ਰੋਜ਼ ਝਗੜਾ ਹੋਣ ਲੱਗਾ। ਬੀਤੇ ਸ਼ਨੀਵਾਰ ਦੀ ਰਾਤ ਲਗਭਗ 8 ਵਜੇ ਦੋਹਾਂ ਦਰਮਿਆਨ ਫਿਰ ਇਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ।

ਇਹ ਵੀ ਪੜ੍ਹੋ : ਪਿਕਨਿਕ ਮਨਾਉਣ ਗਏ ਨੌਜਵਾਨਾਂ ਨਾਲ ਵਾਪਰਿਆ ਹਾਦਸਾ, ਇਕ-ਦੂਜੇ ਨੂੰ ਬਚਾਉਣ ਦੀ ਕੋਸ਼ਿਸ਼ 'ਚ ਝੀਲ 'ਚ ਡੁੱਬੇ

ਦੱਸਿਆ ਜਾ ਰਿਹਾ ਹੈ ਕਿ ਪਤਨੀ ਨਾਲ ਝਗੜੇ ਦੌਰਾਨ ਵਿਕਰਮ ਨੇ ਆਪਣੀ ਧੀ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਧੀ ਨੂੰ ਕੁੱਟ ਖਾਂਦੇ ਵੇਖ ਪਤਨੀ ਸੀਮਾ ਵਿਚ-ਬਚਾਅ ਕਰਨ ਲੱਗੀ। ਉਦੋਂ ਗੁੱਸਾਏ ਪਤੀ ਨੇ ਸੀਮਾ ਦਾ ਨੱਕ ਵੱਢ ਦਿੱਤਾ ਅਤੇ ਉਸ ਨੂੰ ਆਪਣੀ ਜੇਬ 'ਚ ਰੱਖ ਕੇ ਉੱਥੋਂ ਫਰਾਰ ਹੋ ਗਿਆ। ਖੂਨ ਨਾਲ ਲੱਥਪੱਥ ਪਤਨੀ ਉਸੇ ਹਾਲਤ 'ਚ ਥਾਣੇ ਪਹੁੰਚੀ ਅਤੇ ਪਤੀ ਖ਼ਿਲਾਫ਼ ਐੱਫ.ਆਈ.ਆਰ. ਦਰਜ ਕਰਵਾ ਦਿੱਤੀ। ਪੁਲਸ ਨੇ ਪੀੜਤ ਸੀਮਾ ਦੇਵੀ ਦੀ ਸ਼ਿਕਾਇਤ 'ਚ ਮੁਲਜ਼ਮ ਪਤੀ ਵਿਕਰਮ 'ਤੇ ਮਾਮਲਾ ਦਰਜ ਕਰ ਲਿਆ। ਇਸ ਤੋਂ ਬਾਅਦ ਪੁਲਸ ਨੇ ਸੀਮਾ ਦੇਵੀ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾ ਦਿੱਤਾ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਕਾਲੀ ਮਿਰਚ ਦੀ ਖੇਤੀ ਨਾਲ ਕਿਸਾਨ ਨੇ ਬਦਲੀ ਕਿਸਮਤ, ਹੁਣ ਖਰੀਦ ਰਿਹੈ 7 ਕਰੋੜ ਦਾ ਹੈਲੀਕਾਪਟਰ


author

DIsha

Content Editor

Related News