ਪਤਨੀ ਦੇ ਪੈਰ ਛੂਹ ਕੇ ਬਜ਼ੁਰਗ ਪਤੀ ਨੇ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

Saturday, Apr 30, 2022 - 10:47 AM (IST)

ਪਤਨੀ ਦੇ ਪੈਰ ਛੂਹ ਕੇ ਬਜ਼ੁਰਗ ਪਤੀ ਨੇ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਕੀਤੀ ਖ਼ੁਦਕੁਸ਼ੀ

ਨੋਇਡਾ- ਨੋਇਡਾ ਦੇ ਸੈਕਟਰ-137 ਸਥਿਤ ਸੁਪਰਟੈੱਕ ਇਕੋਸਿਟੀ ਸੋਸਾਇਟੀ ’ਚ ਇਕ 70 ਸਾਲਾ ਬਜ਼ੁਰਗ ਨੇ ਸ਼ੁੱਕਰਵਾਰ ਸਵੇਰੇ ਪਤਨੀ ਦੇ ਪੈਰ ਛੂਹਣ ਤੋਂ ਬਾਅਦ 19ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਬਜ਼ੁਰਗ ਪਿਛਲੇ ਕਾਫ਼ੀ ਸਮੇਂ ਤੋਂ ਡਿਪ੍ਰੈਸ਼ਨ ਤੋਂ ਪੀੜਤ ਸੀ। ਥਾਣਾ ਸੈਕਟਰ 142 ਪੁਲਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ।

ਇਹ ਵੀ ਪੜ੍ਹੋ : ਬਿਜਲੀ ਕਟੌਤੀ ਨੂੰ ਲੈ ਕੇ ਚਿਦਾਂਬਰਮ ਦਾ ਕੇਂਦਰ 'ਤੇ ਤੰਜ਼- 'ਮੋਦੀ ਹੈ, ਮੁਮਕਿਨ ਹੈ'

ਪੁਲਸ ਮੁਤਾਬਕ ਰਾਜਕੁਮਾਰ (70) ਆਪਣੀ ਪਤਨੀ ਪ੍ਰੇਰਣਾ ਦੇ ਨਾਲ ਸੈਕਟਰ 1 ਅਤੇ 7 ਸਥਿਤ ਸੁਪਰਟੈੱਕ ਈਕੋਸਿਟੀ ਸੁਸਾਇਟੀ ਦੇ ਓ ਟਾਵਰ ’ਚ 1902 ਨੰਬਰ ਫਲੈਟ ’ਚ ਰਹਿੰਦਾ ਸੀ। ਉਹ ਇਕ ਇੰਸ਼ੋਰੈਂਸ ਕੰਪਨੀ ਤੋਂ ਰਿਟਾਇਰਡ ਸੀ। ਰਾਜਕੁਮਾਰ ਨੇ ਸਵੇਰੇ ਲਗਭਗ 11 ਵਜੇ ਆਪਣੀ ਪਤਨੀ ਪ੍ਰੇਰਨਾ ਦੇ ਪੈਰ ਛੂਹ ਕੇ ਕਿਹਾ ਕਿ ਉਸ ਨੂੰ ਮੁਆਫ਼ ਕਰ ਦੇਣਾ। ਇਸ ਤੋਂ ਬਾਅਦ ਬਜ਼ੁਰਗ ਨੇ ਆਪਣੇ 19ਵੀਂ ਮੰਜ਼ਿਲ ਦੇ ਫਲੈਟ ਦੀ ਬਾਲਕੋਨੀ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਪੁਲਸ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਘਟਨਾ ਦੀ ਸੂਚਨਾ ਦੇ ਦਿੱਤੀ ਹੈ। ਉਨ੍ਹਾਂ ਦੇ ਆਉਣ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News