ਬੱਚਿਆਂ ਨੂੰ ਸਕੂਲ ਛੱਡਣ ਗਈ ਸੀ ਪਤਨੀ, ਮਗਰੋਂ ਥਾਣੇਦਾਰ ਪਤੀ ਨੇ ਜੋ ਕੀਤਾ, ਦੇਖ ਪੈਰਾਂ ਹੇਠੋਂ ਨਿਕਲ ਗਈ ਜ਼ਮੀਨ
Monday, May 19, 2025 - 04:25 PM (IST)

ਨਵੀਂ ਦਿੱਲੀ- ਦਿੱਲੀ ਪੁਲਸ ਦੇ ਇਕ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਨੇ ਸੋਮਵਾਰ ਸਵੇਰੇ ਪੂਰਬੀ ਦਿੱਲੀ ਦੇ ਜੀਡੀ ਕਾਲੋਨੀ ਸਥਿਤ ਆਪਣੇ ਘਰ ਸਰਕਾਰੀ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ, ਜਿਸ ਨਾਲ ਉਹ ਜ਼ਖ਼ਮੀ ਹੋ ਗਿਆ। ਇੱਥੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਦੱਸਿਆ ਕਿ ਜ਼ਖ਼ਮੀ ਦੀ ਪਛਾਣ ਏ.ਐੱਸ.ਆਈ. ਲਲਿਤ ਸਿਰੋਹੀ ਵਜੋਂ ਹੋਈ ਹੈ ਅਤੇ ਉਹ ਉਸਮਾਨਪੁਰ ਥਾਣੇ 'ਚ ਤਾਇਨਾਤ ਸਨ। ਉਸ ਦੀ ਪਤਨੀ ਨੇ ਉਸ ਨੂੰ ਖੂਨ ਨਾਲ ਲੱਥਪੱਥ ਦੇਖਿਆ, ਜਿਸ ਤੋਂ ਬਾਅਦ ਉਸ ਨੂੰ ਲਾਲ ਬਹਾਦੁਰ ਸ਼ਾਸਤਰੀ (ਐੱਲਬੀਐੱਸ) ਹਸਪਤਾਲ ਲਿਜਾਇਆ ਗਿਆ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,''ਸਿਰੋਹੀ ਆਪਣੀ ਪਤਨੀ ਅਤੇ 2 ਬੱਚਿਆਂ ਨਾਲ ਜੀਡੀ ਕਾਲੋਨੀ ਦੇ ਫਲੈਟ ਨੰਬਰ 21 'ਚ ਕਿਰਾਏ 'ਤੇ ਰਹਿ ਰਿਹਾ ਸੀ। ਉਸ ਦੀ ਪਤਨੀ ਸਵੇਰੇ ਬੱਚਿਆਂ ਨੂੰ ਸਕੂਲ ਛੱਡਣ ਗਈ ਸੀ। ਘਰ ਪਰਤਣ 'ਤੇ ਉਸ ਨੇ ਸਿਰੋਹੀ ਨੂੰ ਜ਼ਖ਼ਮੀ ਹਾਲਤ 'ਚ ਖੂਨ ਨਾਲ ਲੱਥਪੱਥ ਵੇਖਿਆ ਅਤੇ ਕੋਲ ਇਕ ਪਿਸਤੌਲ ਪਈ ਸੀ।''
ਇਹ ਵੀ ਪੜ੍ਹੋ : ਸਕੂਲਾਂ 'ਚ ਹੋ ਗਈਆਂ ਛੁੱਟੀਆਂ ! ਅੱਗ ਵਰ੍ਹਾਊ ਗਰਮੀ ਦੌਰਾਨ ਪ੍ਰਸ਼ਾਸਨ ਨੇ ਲਿਆ ਫ਼ੈਸਲਾ
ਅਧਿਕਾਰੀ ਨੇ ਦੱਸਿਆ ਕਿ ਜਿਸ ਕਮਰੇ 'ਚ ਘਟਨਾ ਹੋਈ, ਉਹ ਬੰਦ ਪਾਇਆ ਗਿਆ ਅਤੇ ਹੁਣ ਉਸ ਦੀ ਜਾਂਚ ਨਹੀਂ ਕੀਤੀ ਗਈ ਹੈ। ਅਧਿਕਾਰੀ ਨੇ ਦੱਸਿਆ,''ਮੰਨਿਆ ਜਾ ਰਿਹਾ ਹੈ ਜੋ ਹਥਿਆਰ ਸੀ ਉਹ ਸਰਕਾਰੀ ਪਿਸਤੌਲ ਹੈ ਪਰ ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ।'' ਪੁਲਸ ਅਨੁਸਾਰ, ਸ਼ੁਰੂਆਤੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਏਐੱਸਆਈ ਸਿਰੋਹੀ ਪਿਛਲੇ ਘੱਟੋ-ਘੱਟ 2-3 ਸਾਲਾਂ ਤੋਂ ਪਰੇਸ਼ਾਨ ਸੀ। ਉਨ੍ਹਾਂ ਦੱਸਿਆ ਕਿ ਹਾਦਸੇ ਵਾਲੀ ਜਗ੍ਹਾ ਦੀ ਫੋਰੈਂਸਿਕ ਜਾਂਚ ਤੋਂ ਬਾਅਦ ਹੀ ਅੱਗੇ ਦੀ ਜਾਣਕਾਰੀ ਸਾਹਮਣੇ ਆ ਸਕੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e