ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ

05/27/2024 2:52:05 PM

ਰਾਜਕੋਟ- ਗੁਜਰਾਤ ਦੇ ਰਾਜਕੋਟ 'ਚ ਇਕ ਗੇਮਿੰਗ ਜ਼ੋਨ 'ਚ ਅੱਗ ਲੱਗਣ ਦੀ ਘਟਨਾ ਵਾਪਰੀ, ਜਿਸ ਵਿਚ 28 ਲੋਕ ਮਾਰੇ ਗਏ ਹਨ। ਇਸ ਘਟਨਾ 'ਚ ਇਕ ਨਵਾਂ ਵਿਆਹਿਆ ਜੋੜਾ ਵੀ ਸ਼ਾਮਲ ਸੀ। ਦਰਅਸਲ ਕੈਨੇਡਾ ਤੋਂ ਪੜ੍ਹਾਈ ਕਰ ਰਹੇ ਅਕਸ਼ੈ ਢੋਲਾਰੀਆ ਅਤੇ ਉਨ੍ਹਾਂ ਦੀ ਪਤਨੀ ਖਿਆਤੀ ਸਵਾਲੀਵੀਆ ਸ਼ਨੀਵਾਰ ਸ਼ਾਮ ਨੂੰ ਖਿਆਤੀ ਦੀ ਭੈਣ ਹਰੀਤਾ ਨਾਲ ਰਾਜਕੋਟ ਦੇ ਟੀ. ਆਰ. ਪੀ. ਗੇਮ ਜ਼ੋਨ 'ਚ ਆਪਣੀ ਕੋਰਟ ਮੈਰਿਜ ਦਾ ਜਸ਼ਨ ਮਨਾ ਰਹੇ ਸਨ, ਤਾਂ ਅਚਾਨਕ ਉਹ ਅੱਗ ਦੀ ਲਪੇਟ ਵਿਚ ਆ ਗਏ। ਅਕਸ਼ੈ ਦੇ ਪਰਿਵਾਰਕ ਮੈਂਬਰਾਂ ਮੁਤਾਬਕ ਇਸ ਸਾਲ ਦਸੰਬਰ 'ਚ ਹਿੰਦੂ ਰੀਤੀ-ਰਿਵਾਜਾਂ ਮੁਤਾਬਕ ਦੋਹਾਂ ਦਾ ਵਿਆਹ ਤੈਅ ਸੀ ਪਰ ਇਸ ਘਟਨਾ ਨੇ ਉਨ੍ਹਾਂ ਦੀ ਜਾਨ ਲੈ ਲਈ। 

ਇਹ ਵੀ ਪੜ੍ਹੋ- ਰਾਜਕੋਟ ਦੇ ਗੇਮਿੰਗ ਜ਼ੋਨ 'ਚ ਲੱਗੀ ਭਿਆਨਕ ਅੱਗ, 9 ਬੱਚਿਆਂ ਸਣੇ 24 ਲੋਕਾਂ ਦੀ ਮੌਤ

ਘਟਨਾ ਤੋਂ ਬਾਅਦ ਕੈਨੇਡਾ ਰਹਿ ਰਹੇ ਅਕਸ਼ੈ ਦੇ ਮਾਤਾ-ਪਿਤਾ ਰਾਜਕੋਟ ਚਲੇ ਗਏ। ਪੁਲਸ ਨੇ ਪੀੜਤਾ ਦੇ ਮਾਪਿਆਂ ਤੋਂ ਉਨ੍ਹਾਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ DNA ਨਮੂਨਿਆਂ ਦੀ ਮੰਗ ਕੀਤੀ ਹੈ। ਅੱਗ ਇੰਨੀ ਭਿਆਨਕ ਸੀ ਕਿ ਉਨ੍ਹਾਂ ਦੀਆਂ ਲਾਸ਼ਾਂ ਦੀ ਵੀ ਪਛਾਣ ਨਹੀਂ ਹੋ ਸਕੀ। ਅਕਸ਼ੈ ਦੀ ਲਾਸ਼ ਦੀ ਪਛਾਣ ਉਸ ਦੀ ਉਂਗਲ ਵਿਚ ਪਾਈ ਅੰਗੂਠੀ ਦੀ ਮਦਦ ਨਾਲ ਕੀਤੀ ਗਈ। ਉੱਥੇ ਹੀ ਖਿਆਤੀ ਅਤੇ ਹਰੀਤਾ ਦੀਆਂ ਲਾਸ਼ਾਂ ਨੂੰ DNA ਜਾਂਚ ਲਈ ਭੇਜਿਆ ਗਿਆ ਹੈ।

ਇਹ ਵੀ ਪੜ੍ਹੋ- IMD ਨੇ ਜਾਰੀ ਕੀਤਾ ਅਲਰਟ, ਕਿਹਾ- ਦੁਪਹਿਰ 12 ਤੋਂ 3 ਵਜੇ ਦਰਮਿਆਨ ਘਰੋਂ ਨਾ ਨਿਕਲੋ ਬਾਹਰ

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਰਾਜਕੋਟ ਦੇ ਇਕ ਗੇਮਿੰਗ ਜ਼ੋਨ 'ਚ ਭਿਆਨਕ ਅੱਗ ਲੱਗ ਗਈ ਸੀ, ਜਿਸ 'ਚ 12 ਸਾਲ ਤੋਂ ਘੱਟ ਉਮਰ ਦੇ ਚਾਰ ਬੱਚਿਆਂ ਸਮੇਤ ਘੱਟੋ-ਘੱਟ 28 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ। ਘਟਨਾ ਤੋਂ ਬਾਅਦ ਪੁਲਸ ਨੇ ਟੀ. ਆਰ. ਪੀ. ਗੇਮ ਜ਼ੋਨ ਦੇ ਮਾਲਕ ਅਤੇ ਮੈਨੇਜਰ ਨੂੰ ਹਿਰਾਸਤ ਵਿਚ ਲੈ ਲਿਆ, ਜਦੋਂ ਕਿ ਸੂਬਾ ਸਰਕਾਰ ਨੇ ਇਕ ਵਿਸ਼ੇਸ਼ ਜਾਂਚ ਟੀਮ ਨੂੰ ਜਾਂਚ ਸੌਂਪ ਦਿੱਤੀ ਹੈ। ਮੀਡੀਆ ਨਾਲ ਗੱਲਬਾਤ ਕਰਦਿਆਂ ਸਹਾਇਕ ਪੁਲਸ ਕਮਿਸ਼ਨਰ ਰਾਧਿਕਾ ਭਰਾਈ ਨੇ ਕਿਹਾ ਕਿ ਹੁਣ ਤੱਕ ਅਸੀਂ ਅੱਗ ਦੀ ਘਟਨਾ ਵਿਚ 28 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ। ਲਾਸ਼ਾਂ ਸੜ ਚੁੱਕੀਆਂ ਹਨ, ਇਸ ਲਈ ਉਨ੍ਹਾਂ ਦੀ ਪਛਾਣ ਕਰਨਾ ਮੁਸ਼ਕਲ ਹੈ।

ਇਹ ਵੀ ਪੜ੍ਹੋ- ਗਰਮੀ ਦਾ ਪਾਰਾ ਹਾਈ; ਰਾਜਸਥਾਨ 'ਚ 50 ਡਿਗਰੀ ਸੈਲਸੀਅਸ ਤੱਕ ਪੁੱਜਾ ਤਾਪਮਾਨ, ਅਜੇ ਹੋਰ ਬੇਹਾਲ ਕਰੇਗੀ ਗਰਮੀ

ਗੇਮਿੰਗ ਜ਼ੋਨ, ਜਿਸ ਨੂੰ ਟੀ. ਆਰ. ਪੀ ਕਿਹਾ ਜਾਂਦਾ ਹੈ, ਵੀਕੈਂਡ ਡਿਸਕਾਊਂਟ ਆਫਰ ਕਾਰਨ ਲੋਕਾਂ ਨਾਲ ਖਚਾਖਚ ਭਰਿਆ ਹੋਇਆ ਸੀ। ਇੱਥੇ ਟਿਕਟ ਦੀ ਕੀਮਤ ਸਿਰਫ 99 ਰੁਪਏ ਸੀ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੋ ਸਕਦੀ ਹੈ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗੇਗਾ। ਜਾਂਚ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਮਨੋਰੰਜਨ ਕੇਂਦਰ ਫਾਇਰ ਵਿਭਾਗ ਦੀ ਮਨਜ਼ੂਰੀ ਤੋਂ ਬਿਨਾਂ ਹੀ ਚੱਲ ਰਿਹਾ ਸੀ, ਜਿਸ ਦੇ ਮਾਲਕਾਂ ਨੇ ਫਾਇਰ ਵਿਭਾਗ ਤੋਂ ਐਨ. ਓ. ਸੀ. ਵੀ ਨਹੀਂ ਲਈ ਸੀ। ਇਥੇ ਇਕ ਹੋਰ ਸਮੱਸਿਆ ਇਹ ਸੀ ਕਿ ਬਾਹਰ ਨਿਕਲਣ ਲਈ ਇਕ ਹੀ ਗੇਟ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Tanu

Content Editor

Related News