ਫਿਰੋਜ਼ਾਬਾਦ: ਪਤੀ-ਪਤਨੀ ਨੇ ਝਗੜੇ ਮਗਰੋਂ ਨਹਿਰ ’ਚ ਮਾਰੀ ਛਾਲ
Wednesday, Apr 06, 2022 - 11:07 AM (IST)
ਫਿਰੋਜ਼ਾਬਾਦ (ਭਾਸ਼ਾ)– ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਦੇ ਏਕਾ ਖੇਤਰ ’ਚ ਆਪਸੀ ਝਗੜੇ ਮਗਰੋਂ ਪਤੀ-ਪਤਨੀ ਨੇ ਨਹਿਰ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਕਰ ਲਈ। ਇਕ ਸੀਨੀਅਰ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਐੱਸ. ਪੀ. ਅਖਿਲੇਸ਼ ਨਾਰਾਇਣ ਨੇ ਬੁੱਧਵਾਰ ਨੂੰ ਦੱਸਿਆ ਕਿ ਜਸਰਾਨਾ ਖੇਤਰ ਦੇ ਨਗਲਾ ਖੇਮਕਰਣ ਵਾਸੀ 42 ਸਾਲਾ ਅਸ਼ੋਕ ਕੁਮਾਰ ਆਪਣੀ ਪਤਨੀ ਗੁੱਡੀ ਦੇਵੀ ਨਾਲ ਏਟਾ ਜ਼ਿਲ੍ਹੇ ਦੇ ਮਦੀਪੁਰ ਪਿੰਡ ਸਥਿਤ ਆਪਣੇ ਸਹੁਰੇ ਪਰਤ ਰਹੇ ਸਨ।
ਇਹ ਵੀ ਪੜ੍ਹੋ: ਦੁਖ਼ਦ ਖ਼ਬਰ: ਬੀਮਾਰ ਪਤਨੀ ਨੂੰ 3 ਕਿਮੀ. ਠੇਲ੍ਹੇ 'ਤੇ ਹਸਪਤਾਲ ਲੈ ਕੇ ਪੁੱਜਾ ਬਜ਼ੁਰਗ ਪਰ ਕਿਸਮਤ ਨੇ ਨਹੀਂ ਦਿੱਤਾ ਸਾਥ
ਰਸਤੇ ’ਚ ਏਕਾ ਇਲਾਕੇ ’ਚ ਪੈਂਦੀ ਨਹਿਰ ਨੇੜੇ ਦੋਹਾਂ ਵਿਚਾਲੇ ਝਗੜਾ ਹੋ ਗਿਆ, ਜਿਸ ਤੋਂ ਦੁਖੀ ਹੋ ਕੇ ਪਤੀ ਅਸ਼ੋਕ ਨੇ ਨਹਿਰ ’ਚ ਛਾਲ ਮਾਰ ਦਿੱਤੀ। ਪਤੀ ਨੂੰ ਛਾਲ ਮਾਰਦੇ ਵੇਖ ਕੇ ਪਤਨੀ ਗੁੱਡੀ ਨੇ ਵੀ ਨਹਿਰ ’ਚ ਛਾਲ ਮਾਰ ਦਿੱਤੀ। ਐੱਸ. ਪੀ. ਨਾਰਾਇਣ ਮੁਤਾਬਕ ਪਿੰਡ ਵਾਸੀਆਂ ਨੇ ਗੋਤਾਖੋਰਾਂ ਦੀ ਮਦਦ ਨਾਲ ਦੋਹਾਂ ਲਾਸ਼ਾਂ ਨੂੰ ਕੱਢ ਕੇ ਪੁਲਸ ਨੂੰ ਸੂਚਨਾ ਦਿੱਤੀ।
ਇਹ ਵੀ ਪੜ੍ਹੋ: ਫ਼ੌਜ ’ਚ ਭਰਤੀ ਹੋਣ ਦਾ ਜਨੂੰਨ, ਨੌਜਵਾਨ ਰਾਜਸਥਾਨ ਤੋਂ 350 ਕਿਲੋਮੀਟਰ ਦੌੜ ਕੇ ਪੁੱਜਾ ਦਿੱਲੀ
ਓਧਰ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਗੁੱਡੀ ਦੇ ਤਿੰਨ ਬੱਚੇ ਹਨ, ਜਿਨ੍ਹਾਂ ’ਚ ਇਕ ਪੁੱਤਰ ਦੀ ਮੌਤ 5 ਸਾਲ ਪਹਿਲਾਂ ਹੋ ਗਈ ਸੀ। ਧੀ ਦਾ ਵਿਆਹ ਹੋ ਚੁੱਕਾ ਹੈ। ਦੂਜਾ ਪੁੱਤਰ ਪੜ੍ਹਾਈ ਦੇ ਸਿਲਸਿਲੇ ਤੋਂ ਬਾਹਰ ਰਹਿੰਦਾ ਹੈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਦਾ ਪੰਚਨਾਮਾ ਭਰਵਾ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ: ਚੰਡੀਗੜ੍ਹ ਅਤੇ SYL ਮੁੱਦਿਆਂ ਨੂੰ ਲੈ ਕੇ CM ਖੱਟੜ ਨੇ ਪੇਸ਼ ਕੀਤਾ ਮਤਾ, ਪੰਜਾਬ ਤੋਂ ਮੰਗਿਆ ਆਪਣੇ ਹੱਕ ਦਾ ਪਾਣੀ