ਆਨਲਾਈਨ ਗੇਮਿੰਗ ਕਾਰਨ ਬੇਟੇ ਦਾ ਕਰਜ਼ਾ ਨਾ ਮੋੜਨ ਤੋਂ ਬਾਅਦ ਪਤੀ-ਪਤਨੀ ਨੇ ਕੀਤੀ ਖ਼ੁਦਕੁਸ਼ੀ
Thursday, Aug 15, 2024 - 07:40 AM (IST)
ਅਬਦੁੱਲਾਪੁਰਮ (ਆਂਧਰਾ ਪ੍ਰਦੇਸ਼) : ਇਕ ਪਤੀ-ਪਤਨੀ ਨੇ ਆਪਣੇ 22 ਸਾਲਾ ਬੇਟੇ ਵੱਲੋਂ ਆਨਲਾਈਨ ਜੂਏ ਲਈ ਲਏ ਗਏ ਕਰਜ਼ੇ ਨੂੰ ਨਾ ਮੋੜਨ ਤੋਂ ਬਾਅਦ ਖੁਦਕੁਸ਼ੀ ਕਰ ਲਈ। ਮਹੇਸ਼ਵਰ ਰੈੱਡੀ (45) ਅਤੇ ਉਸ ਦੀ ਪਤਨੀ ਨੇ ਮੰਗਲਵਾਰ ਰਾਤ ਨੰਡਿਆਲਾ ਜ਼ਿਲ੍ਹੇ ਦੇ ਅਬਦੁੱਲਾਪੁਰਮ ਪਿੰਡ ਵਿਚ ਆਪਣੇ ਖੇਤ ਵਿਚ ਖੁਦਕੁਸ਼ੀ ਕਰ ਲਈ।
ਆਤਮਕੁਰੂ ਉਪ-ਮੰਡਲ ਪੁਲਸ ਅਧਿਕਾਰੀ ਆਰ. ਰਮਨਜੀ ਨਾਇਕ ਨੇ ਪੀਟੀਆਈ ਨੂੰ ਦੱਸਿਆ, "ਜੋੜੇ ਨੇ ਕੀਟਨਾਸ਼ਕਾਂ ਨਾਲ ਭਰਿਆ ਸਾਫਟ ਡਰਿੰਕ ਪੀਤਾ, ਕਿਉਂਕਿ ਉਹ ਆਪਣੇ ਬੇਟੇ ਦੁਆਰਾ ਲਏ ਗਏ ਕਰੋੜਾਂ ਰੁਪਏ ਦੇ ਕਰਜ਼ੇ ਦੀ ਅਦਾਇਗੀ ਕਰਨ ਵਿਚ ਅਸਮਰੱਥ ਸਨ।" ਪੁਲਸ ਅਨੁਸਾਰ ਮਹੇਸ਼ਵਰ ਰੈਡੀ ਨੇ 2 ਕਰੋੜ ਰੁਪਏ ਦਾ ਕਰਜ਼ਾ ਚੁਕਾਉਣ ਲਈ ਆਪਣੀ ਪੰਜ ਏਕੜ ਜ਼ਮੀਨ ਪਹਿਲਾਂ ਹੀ ਵੇਚ ਦਿੱਤੀ ਸੀ। ਪੁਲਸ ਨੇ ਕਿਹਾ ਕਿ ਉਨ੍ਹਾਂ ਨੇ ਬਾਕੀ ਰਹਿੰਦੇ ਕਰਜ਼ੇ ਦੀ ਅਦਾਇਗੀ ਕਰਨ ਲਈ ਸਥਾਨਕ ਕੰਗਾਰੂ ਕੋਰਟ ਵਿਚ ਹੋਏ ਸਮਝੌਤੇ ਦੇ ਅਨੁਸਾਰ ਪਰਿਵਾਰ ਦਾ ਘਰ ਅਤੇ ਹੋਰ ਜਾਇਦਾਦ ਵੀ ਜ਼ਬਤ ਕਰ ਲਈ ਹੈ। ਪਤੀ-ਪਤਨੀ ਪਿਛਲੇ ਛੇ ਮਹੀਨਿਆਂ ਤੋਂ ਕਿਸੇ ਰਿਸ਼ਤੇਦਾਰ ਕੋਲ ਰਹਿ ਰਹੇ ਸਨ, ਜਦਕਿ ਬੇਟਾ ਹੈਦਰਾਬਾਦ 'ਚ ਰਹਿ ਰਿਹਾ ਸੀ। ਉਨ੍ਹਾਂ ਕਿਹਾ ਕਿ ਕਰਜ਼ਦਾਰਾਂ ਦੇ ਵਧਦੇ ਦਬਾਅ ਨੇ ਜੋੜੇ ਨੂੰ ਇਹ ਕਦਮ ਚੁੱਕਣ ਲਈ ਮਜਬੂਰ ਕੀਤਾ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8