ਦਾਜ ਲਈ ਗਰਭਵਤੀ ਔਰਤ ਦਾ ਕਤਲ, ਦੋਸ਼ੀ ਪਤੀ ਅਤੇ ਸੌਤੇਲਾ ਪੁੱਤ ਗ੍ਰਿਫ਼ਤਾਰ

Friday, Jul 19, 2024 - 01:19 PM (IST)

ਦਾਜ ਲਈ ਗਰਭਵਤੀ ਔਰਤ ਦਾ ਕਤਲ, ਦੋਸ਼ੀ ਪਤੀ ਅਤੇ ਸੌਤੇਲਾ ਪੁੱਤ ਗ੍ਰਿਫ਼ਤਾਰ

ਪਾਲਘਰ (ਭਾਸ਼ਾ)- ਮਹਾਰਾਸ਼ਟਰ ਦੇ ਪਾਲਘਰ ਜ਼ਿਲ੍ਹੇ 'ਚ ਪੁਲਸ ਨੇ ਇਕ ਔਰਤ ਦਾ ਦਾਜ ਲਈ ਕਤਲ ਕਰਨ ਦੇ ਦੋਸ਼ 'ਚ ਉਸ ਦੇ ਪਤੀ ਅਤੇ ਸੌਤੇਲੇ ਪੁੱਤ ਨੂੰ ਗ੍ਰਿਫ਼ਤਾਰ ਕੀਤਾ ਹੈ। ਔਰਤ 8 ਮਹੀਨੇ ਦੀ ਗਰਭਵਤੀ ਸੀ। ਇਕ ਪੁਲਸ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤਾ ਦਾ ਵਿਆਹ ਨਾਲਾਸੋਪਾਰਾ ਵਾਸੀ ਜੈਪ੍ਰਕਾਸ਼ ਅਮਰਨਾਥ ਦੁਬੇ (40) ਨਾਲ ਹੋਇਆ ਸੀ, ਜਿਸ ਦੇ ਪਹਿਲੇ ਵਿਆਹ ਤੋਂ ਇਕ ਪੁੱਤ ਵੀ ਸੀ। ਅਧਿਕਾਰੀ ਨੇ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਜੈਪ੍ਰਕਾਸ਼ ਹਮੇਸ਼ਾ ਸ਼ਰਾਬ ਪੀ ਕੇ ਘਰ ਆਉਂਦਾ ਅਤੇ ਪਤਨੀ ਨੂੰ ਮਾਰਦਾ ਸੀ। ਉਹ ਕਹਿੰਦਾ ਸੀ ਕਿ ਉਸ ਦੇ ਪਰਿਵਾਰ ਨੇ ਕੋਈ ਦਾਜ ਨਹੀਂ ਦਿੱਤਾ ਹੈ।

ਜੈਪ੍ਰਕਾਸ਼ ਅਤੇ ਉਸ ਦੇ ਪੁੱਤ ਸਚਿਨ (20) ਨੇ 7 ਅਪ੍ਰੈਲ ਨੂੰ 8 ਮਹਨੇ ਦੀ ਗਰਭਵਤੀ ਔਰਤ ਨੂੰ ਜ਼ਬਰਨ ਕੁਝ ਤਰਲ ਪਦਾਰਥ ਪਿਲਾਇਆ, ਜਿਸ ਨਾਲ ਉਸ ਦੇ ਅਣਜਨਮੇ ਬੱਚੇ ਦੀ ਮੌਤ ਹੋ ਗਈ। ਮੀਰਾ-ਭਾਯੰਦਰ, ਵਸਈ-ਵਿਰਾਰ ਪੁਲਸ ਦੀ ਕੇਂਦਰੀ ਅਪਰਾਧ ਇਕਾਈ ਦੇ ਸੀਨੀਅਰ ਇੰਸਪੈਕਟਰ ਰਾਹੁਲ ਰਾਖਾ ਨੇ ਦੱਸਿਆ ਕਿ ਪੁਲਸ ਨੇ ਜੈਪ੍ਰਕਾਸ਼ ਨੂੰ ਗ੍ਰਿਫ਼ਤਾਰ ਕੀਤਾ ਸੀ, ਜਿਸ ਤੋਂ ਬਾਅਦ ਉਸ ਨੂੰ ਜ਼ਮਾਨਤ ਮਿਲ ਗਈ ਪਰ ਸਚਿਨ ਅਜੇ ਵੀ ਫਰਾਰ ਹੈ। ਘਟਨਾ ਤੋਂ ਬਾਅਦ ਹਸਪਤਾਲ 'ਚ ਇਲਾਜ ਅਧੀਨ ਔਰਤ ਦੀ 2 ਜੁਲਾਈ ਨੂੰ ਮੌਤ ਹੋ ਗਈ, ਜਿਸ ਤੋਂ ਬਾਅਦ ਪੁਲਸ ਨੇ ਜੈਪ੍ਰਕਾਸ਼ ਦੀ ਜ਼ਮਾਨਤ ਰੱਦ ਕਰਨ ਦੀ ਅਪੀਲ ਕੀਤੀ। ਅਧਿਕਾਰੀ ਨੇ ਦੱਸਿਆ ਕਿ ਉਦੋਂ ਤੱਕ ਉਹ ਵੀ ਫਰਾਰ ਹੋ ਗਿਆ। ਅਧਿਕਾਰੀ ਨੇ ਦੱਸਿਆ ਕਿ ਵੱਖ-ਵੱਖ ਸੂਚਨਾਵਾਂ ਦੇ ਆਧਾਰ 'ਤੇ ਪੁਲਸ ਨੇ ਪਿਓ-ਪੁੱਤ ਦਾ ਪਤਾ ਲਗਾਇਆ ਅਤੇ 16 ਜੁਲਾਈ ਨੂੰ ਨਾਲਾਸੋਪਾਰਾ ਤੋਂ ਉਨ੍ਹਾਂ ਨੂੰ ਹਿਰਾਸਤ 'ਚ ਲੈ ਲਿਆ। ਉਨ੍ਹਾਂ ਦੱਸਿਆ ਕਿ ਦੋਹਾਂ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

DIsha

Content Editor

Related News