ਪਤੀ ਦੀ ਕੁੱਟਮਾਰ ਤੋਂ ਤੰਗ ਪਤਨੀ ਨੇ 4 ਬੱਚਿਆਂ ਸਣੇ ਮਾਰੀ ਨਹਿਰ ’ਚ ਛਾਲ

Sunday, Mar 20, 2022 - 04:02 PM (IST)

ਪਤੀ ਦੀ ਕੁੱਟਮਾਰ ਤੋਂ ਤੰਗ ਪਤਨੀ ਨੇ 4 ਬੱਚਿਆਂ ਸਣੇ ਮਾਰੀ ਨਹਿਰ ’ਚ ਛਾਲ

ਮੁਜ਼ਫਰਨਗਰ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਮੁੱਜ਼ਫਰਨਗਰ ’ਚ ਪਤੀ ਦੀ ਰੋਜ਼ਾਨਾ ਦੀ ਕੁੱਟਮਾਰ ਤੋਂ ਤੰਗ ਆ ਕੇ 32 ਸਾਲਾ ਪਤਨੀ ਨੇ ਆਪਣੇ 4 ਬੱਚਿਆਂ ਸਣੇ ਨਹਿਰ ’ਚ ਛਾਲ ਮਾਰ ਦਿੱਤੀ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਰੀਨਾ ਅਤੇ ਉਸਦੇ ਦੋ ਬੱਚੇ  ਨਿਵਿਕਾ (3) ਅਤੇ ਸੰਧਿਆ (9) ਨੂੰ ਬਚਾ ਲਿਆ ਗਿਆ ਹੈ ਪਰ ਉਸਦੇ ਦੋ ਹੋਰ ਬੱਚੇ, 8 ਸਾਲਾ ਸੂਰਜ ਅਤੇ 5 ਸਾਲਾ ਛਵੀ ਦਾ ਅਜੇ ਤੱਕ ਪਤਾ ਨਹੀਂ ਚੱਲ ਸਕਿਆ ਹੈ।

ਇਹ ਵੀ ਪੜ੍ਹੋ : ਪਤਨੀ ਤੇ ਬੇਟੀ ਦੇ ਨਾਜਾਇਜ਼ ਸਬੰਧਾਂ ਤੋਂ ਤੰਗ ਵਿਅਕਤੀ ਨੇ ਨਿਗਲੀ ਜ਼ਹਿਰੀਲੀ ਚੀਜ਼, ਮੌਤ

ਪੁਲਸ ਨੇ ਦੱਸਿਆ ਕਿ ਭੋਪਾ ਪਿੰਡ ਦੇ ਕੋਲ ਇਹ ਘਟਨਾ ਸ਼ਨੀਵਾਰ ਸ਼ਾਮ ਨੂੰ ਵਾਪਰੀ। ਰੀਨਾ ਦਾ ਵਿਆਹ ਸੰਦੀਪ ਨਾਲ ਹੋਇਆ ਸੀ ਅਤੇ ਦੋਵੇਂ ਅਲਾਵਪੁਰ ਪਿੰਡ ’ਚ ਰਹਿੰਦੇ ਹਨ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਸੰਦੀਪ ਨਸ਼ੇ ਦੀ ਹਾਲਾਤ ’ਚ ਘਰ ਆਇਆ ਅਤੇ ਰੀਨਾ ਨਾਲ ਕੁੱਟਮਾਰ ਕਰਨ ਲੱਗਾ। ਉਨ੍ਹਾਂ ਦੱਸਿਆ ਕਿ ਗੁੱਸੇ ’ਚ ਰੀਨਾ ਆਪਣੇ ਬੱਚਿਆਂ ਨਾਲ ਘਰੋਂ ਨਿਕਲੀ ਅਤੇ ਜਾ ਕੇ ਨਹਿਰ ’ਚ ਛਾਲ ਮਾਰ ਲਈ। ਇਕ ਹੋਰ ਘਟਨਾ ’ਚ ਭੋਪਾ ਥਾਣਾ ਹਲਕੇ ਦੇ ਨਨਹੇੜਾ ਪਿੰਡ ’ਚ ਜਤਿੰਦਰ ਨਾਮ ਦੇ 35 ਸਾਲਾ ਵਿਅਕਤੀ ਨੇ ਕਥਿਤ ਰੂਪ ’ਚ ਖੁਦ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਪੁਲਸ ਨੇ ਕਿਹਾ ਕਿ ਸ਼ੱਕੀ ਖੁਦਕੁਸ਼ੀ ਦੇ ਕਾਰਨ ਦਾ ਪਤਾ ਲਗਾਇਆ ਜਾ ਰਿਹਾ ਹੈ। ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਜਤਿੰਦਰ ਵਲੋਂ ਇਸਤੇਮਾਲ ਕੀਤੇ ਗਏ ਹਥਿਆਰ ਨੂੰ ਜ਼ਬਤ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪ੍ਰਧਾਨਗੀ ਦੀ ਚੋਣ ਤੋਂ ਇਕ ਦਿਨ ਪਹਿਲਾਂ ਟਰੱਕ ਯੂਨੀਅਨ ’ਚ ਚੱਲੀਆਂ ਤਲਵਾਰਾਂ, 2 ਦੀ ਹਾਲਤ ਗੰਭੀਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

 


author

Gurminder Singh

Content Editor

Related News