ਹਿਮਾਚਲ ’ਚ ਬਰਫ਼ਬਾਰੀ ਦਰਮਿਆਨ ਵਿਦੇਸ਼ੀ ਸੈਲਾਨੀਆਂ ਸਮੇਤ ਸੈਂਕੜੇ ਲੋਕ ਫਸੇ

12/28/2020 5:52:07 PM

ਸ਼ਿਮਲਾ— ਹਿਮਾਚਲ ਪ੍ਰਦੇਸ਼ ’ਚ ਪਿਛਲੇ 24 ਘੰਟਿਆਂ ’ਚ ਤਾਜ਼ਾ ਬਰਫ਼ਬਾਰੀ ਹੋਣ ਨਾਲ ਜਨ-ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਅਤੇ ਦੇਰ ਰਾਤ ਤੋਂ ਹੋ ਰਹੀ ਬਰਫ਼ਬਾਰੀ ਕਾਰਨ ਸੈਂਕੜੇ ਸੈਲਾਨੀਆਂ ਦੇ ਫਸੇ ਹੋਣ ਦੀ ਸੂਚਨਾ ਹੈ। ਕੁੱਲੂ ਜ਼ਿਲ੍ਹੇ ਵਿਚ ਬੰਜਾਰ ਦੇ ਸੋਝਾ ’ਚ ਠਹਿਰੇ ਸੈਲਾਨੀ ਬਰਫ਼ਬਾਰੀ ਕਾਰਨ ਫਸ ਗਏ ਹਨ। ਜ਼ਿਲ੍ਹੇ ਦੀ ਸੜਕਾਂ ਬੰਦ ਹੋਣ ਕਾਰਨ ਲੋਕਾਂ ਦੀਆਂ ਮੁਸ਼ਕਲਾਂ ਵੱਧ ਗਈਆਂ ਹਨ। ਕਾਂਗੜਾ ਜ਼ਿਲ੍ਹੇ ਦੇ ਧਰਮਸ਼ਾਲਾ ਸਥਿਤ ਧੌਲਾਧਾਰ ਦੀਆਂ ਪਹਾੜੀਆਂ ਅਤੇ ਮੈਕਲੋਡਗੰਜ ਤੇ ਉਸ ਦੇ ਆਲੇ-ਦੁਆਲੇ ਇਲਾਕਿਆਂ ’ਚ ਬਰਫ਼ਬਾਰੀ ਦਰਮਿਆਨ ਸੈਰ-ਸਪਾਟਾ ਸਥਾਨ ਕਰੇਰੀ ’ਚ ਲੱਗਭਗ 100 ਸੈਲਾਨੀ ਫਸ ਗਏ ਹਨ। ਸੈਲਾਨੀਆਂ ਬਾਰੇ ਪਤਾ ਲੱਗਦੇ ਹੀ ਧਰਮਸ਼ਾਲਾ ਤੋਂ ਕੁਵਿਕ ਰਿਐਕਸ਼ਨ ਟੀਮ ਵੀ ਮੌਕੇ ਲਈ ਰਵਾਨਾ ਹੋ ਗਈ ਹੈ। ਸੈਲਾਨੀਆਂ ਵਿਚ ਕੁਝ ਵਿਦੇਸ਼ੀ ਵੀ ਦੱਸੇ ਜਾ ਰਹੇ ਹਨ।

PunjabKesari

ਮਿਲੀ ਜਾਣਕਾਰੀ ਮੁਤਾਬਕ ਮੌਸਮ ਖਰਾਬ ਹੋਣ ਕਾਰਨ ਕਰੇਰੀ ਦੇ ਸਥਾਨਕ ਲੋਕਾਂ ਨੇ ਸੈਲਾਨੀਆਂ ਨੂੰ ਉੱਚਾਈ ਵਾਲੇ ਇਲਾਕਿਆਂ ਵਿਚ ਜਾਣ ਤੋਂ ਰੋਕਿਆ ਸੀ। ਬਰਫ਼ਬਾਰੀ ਤੋਂ ਬਾਅਦ ਕਰੇਰੀ ਪੰਚਾਇਤ ਦੇ ਉੱਪ ਪ੍ਰਧਾਨ ਨੇ ਪੁਲਸ ਅਤੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਕਿ ਕਰੇਰੀ ’ਚ 3 ਤੋਂ 4 ਫੁੱਟ ਬਰਫ਼ ਪਈ ਹੈ। ਇਸ ਤੋਂ ਇਲਾਵਾ ਸੈਲਾਨੀਆਂ ਦੇ ਰੈਸਕਿਊ ਲਈ ਪੰਚਾਇਤ ਉੱਪ ਪ੍ਰਧਾਨ ਦੀ ਅਗਵਾਈ ’ਚ ਪਿੰਡ ਦਾ ਬਚਾਅ ਦਲ ਵੀ ਰਵਾਨਾ ਹੋ ਗਿਆ ਹੈ।

PunjabKesari

ਮੈਕਲੋਡਗੰਜ ਤੋਂ ਕਰੇਰੀ ਝੀਲ ਦਾ ਸਫ਼ਰ 25 ਕਿਲੋਮੀਟਰ ਤੋਂ ਵਧੇਰੈ ਹੈ, ਇਸ ਲਈ ਰਾਹਤ ਅਤੇ ਬਚਾਅ ਕੰਮ ਵਿਚ ਸਮਾਂ ਲੱਗੇਗਾ। ਪ੍ਰਦੇਸ਼ ਵਿਚ ਜਨਜਾਤੀ ਜ਼ਿਲ੍ਹੇ ਲਾਹੌਲ-ਸਪੀਤੀ, ਕਿੰਨੌਰ, ਚੰਬਾ ਜ਼ਿਲ੍ਹੇ ਦੇ ਪਾਂਗੀ ਅਤੇ ਭਰਮੌਰ ਸਮੇਤ ਕਈ ਥਾਵਾਂ ’ਤੇ ਬਰਫ਼ਬਾਰੀ ਹੋਈ ਹੈ। ਇਸ ਤੋਂ ਇਲਾਵਾ ਸਿਰਮੌਰ ਜ਼ਿਲ੍ਹੇ ਦੇ ਚੂਡਘਾਰ, ਸੋਲਨ ਜ਼ਿਲ੍ਹੇ ’ਚ ਵੀ ਬਰਫ਼ਬਾਰੀ ਹੋਈ ਹੈ।


Tanu

Content Editor

Related News