ਪ੍ਰਯਾਗਰਾਜ ਤੋਂ ਹੁਮੈਦ ਉਰ ਰਹਿਮਾਨ ਗ੍ਰਿਫਤਾਰ, ਜੀਸ਼ਾਨ ਅਤੇ ਆਮਿਰ ਦਾ ਕੀਤਾ ਸੀ ਬ੍ਰੇਨਵਾਸ਼

Saturday, Sep 18, 2021 - 12:30 AM (IST)

ਪ੍ਰਯਾਗਰਾਜ ਤੋਂ ਹੁਮੈਦ ਉਰ ਰਹਿਮਾਨ ਗ੍ਰਿਫਤਾਰ, ਜੀਸ਼ਾਨ ਅਤੇ ਆਮਿਰ ਦਾ ਕੀਤਾ ਸੀ ਬ੍ਰੇਨਵਾਸ਼

ਪ੍ਰਯਾਗਰਾਜ - ਦੇਸ਼ ਵਿੱਚ ਅੱਤਵਾਦੀ ਮਾਡਿਊਲ ਦਾ ਖੁਲਾਸਾ ਹੋਣ ਤੋਂ ਬਾਅਦ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਨੂੰ ਹੁਮੈਦ ਉਰ ਰਹਿਮਾਨ ਦੀ ਤਲਾਸ਼ ਸੀ। ਜਿਸ ਨੂੰ ਸ਼ੁੱਕਰਵਾਰ ਨੂੰ ਯੂ.ਪੀ. ਦੇ ਪ੍ਰਯਾਗਰਾਜ ਤੋਂ ਗ੍ਰਿਫਤਾਰ ਕਰ ਲਿਆ ਗਿਆ। ਪ੍ਰਯਾਗਰਾਜ ਪੁਲਸ ਨੇ ਹੀ ਹੁਮੈਦ ਉਰ ਰਹਿਮਾਨ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਉਸ ਤੋਂ ਪੁਲਸ ਅਤੇ ਹੋਰ ਏਜੰਸੀਆਂ ਪੁੱਛਗਿੱਛ ਕਰ ਰਹੀਆਂ ਹਨ।

ਇਹ ਵੀ ਪੜ੍ਹੋ - ਬਿਨਾਂ ਸਮਝੌਤੇ ਦੇ ਬਣੀ ਤਾਲਿਬਾਨ ਸਰਕਾਰ, ਦੁਨੀਆ ਸੋਚ-ਸਮਝ ਕੇ ਲਵੇ ਫੈਸਲਾ: PM ਮੋਦੀ

ਦਰਅਸਲ, ਪ੍ਰਯਾਗਰਾਜ ਦੀ ਕਰੈਲੀ ਪੁਲਸ ਨੂੰ ਯੂ.ਪੀ. ਏ.ਟੀ.ਐੱਸ. ਅਤੇ ਦਿੱਲੀ ਪੁਲਸ ਦੀ ਸਪੈਸ਼ਲ ਸੈੱਲ ਤੋਂ ਇੱਕ ਇਨਪੁਟ ਮਿਲਿਆ ਸੀ। ਜਿਸ ਦੇ ਆਧਾਰ ਉੱ'ਤੇ ਪ੍ਰਯਾਗਰਾਜ ਪੁਲਸ ਨੇ ਹੁਮੈਦ ਉਰ ਰਹਿਮਾਨ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਫੜਿਆ ਗਿਆ ਓਸਾਮਾ ਇਸ ਹੁਮੈਦ ਉਰ ਰਹਿਮਾਨ ਦਾ ਭਤੀਜਾ ਹੈ।

ਇਹ ਵੀ ਪੜ੍ਹੋ - GST ਕੌਂਸਲ ਦੀ ਬੈਠਕ ਖ਼ਤਮ, ਕਈ ਜ਼ਰੂਰੀ ਦਵਾਈਆਂ ਹੋਈਆਂ ਜੀ.ਐੱਸ.ਟੀ. ਮੁਕਤ

ਦੱਸ ਦਈਏ ਕਿ ਪਾਕਿਸਤਾਨ ਟ੍ਰੇਨਿੰਗ 'ਤੇ ਭੇਜੇ ਗਏ ਜੀਸ਼ਾਨ ਨੂੰ ਰੇਡੇਕਲਾਇਜ ਕਰਨ ਦਾ ਕੰਮ ਹੁਮੈਦ ਉਰ ਰਹਿਮਾਨ ਨੇ ਹੀ ਕੀਤਾ ਸੀ। ਲਖਨਊ ਤੋਂ ਫੜਿਆ ਗਿਆ ਆਮਿਰ ਵੀ ਹੁਮੈਦ ਉਰ ਰਹਿਮਾਨ ਦੇ ਨੈੱਟਵਰਕ ਦੇ ਜਰਿਏ ਹੀ ਇਸ ਗਠਜੋੜ ਵਿੱਚ ਸ਼ਾਮਲ ਹੋਇਆ ਸੀ। ਹੁਮੈਦ ਉਰ ਰਹਿਮਾਨ ਆਮਿਰ ਬੇਗ ਦੀ ਭੈਣ ਦਾ ਸਹੁਰਾ ਹੈ।              

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News