ਸ਼ਾਂਤਾ ਕੁਮਾਰ ਨੂੰ ਮਿਲੇ KBC ਬੁਆਏ ਅਰੂਣੋਦਯ ਸ਼ਰਮਾ, ਹੁਨਰ ਦੇ ਕਾਇਲ ਹੋਏ ਸਾਬਕਾ CM

Tuesday, Apr 12, 2022 - 11:38 AM (IST)

ਸ਼ਾਂਤਾ ਕੁਮਾਰ ਨੂੰ ਮਿਲੇ KBC ਬੁਆਏ ਅਰੂਣੋਦਯ ਸ਼ਰਮਾ, ਹੁਨਰ ਦੇ ਕਾਇਲ ਹੋਏ ਸਾਬਕਾ CM

ਪਾਲਮਪੁਰ- ਕੌਣ ਬਣੇਗਾ ਕਰੋੜਪਤੀ (KBC) ’ਚ ਆਪਣੇ ਹੁਨਰ ਦਾ ਲੋਹਾ ਮਨਵਾਉਣ ਅਤੇ ਬਾਲੀਵੁੱਡ ਸਟਾਰ ਅਮਿਤਾਭ ਬੱਚਨ ਨੂੰ ਆਪਣੀ ਹਾਜ਼ਰ ਜਵਾਬੀ ਨਾਲ ਹੈਰਾਨ ਕਰਨ ਵਾਲੇ ਅਰੂਣੋਦਯ ਸ਼ਰਮਾ ਨੂੰ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਸਨਮਾਨਤ ਕੀਤਾ। ਸ਼ਾਂਤਾ ਕੁਮਾਰ ਨੇ ਨਵੰਬਰ 2021 ’ਚ ਅਰੂਣੋਦਯ ਦੇ ਹੁਨਰ ਤੋਂ ਖ਼ੁਸ਼ ਹੋ ਕੇ ਮਿਲਣ ਦੀ ਇੱਛਾ ਜਤਾਈ ਸੀ। ਅਜਿਹੇ ’ਚ  ਸੋਮਵਾਰ ਨੂੰ ਅਰੂਣੋਦਯ ਪਰਿਵਾਰ ਸਮੇਤ ਸ਼ਾਂਤਾ ਕੁਮਾਰ ਦੇ ਨਿਵਾਸ ’ਤੇ ਪਹੁੰਚ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਪ੍ਰਾਪਤ ਕੀਤਾ। 

PunjabKesari

ਦੱਸ ਦੇਈਏ ਕਿ 9 ਸਾਲਾ ਅਰੂਣੋਦਯ ਸ਼ਰਮਾ ਨੇ ਕੌਣ ਬਣੇਗਾ ਕਰੋੜਪਤੀ ਪ੍ਰੋਗਰਾਮ ’ਚ ਆਪਣੇ ਹੁਨਰ ਨਾਲ ਦੁਨੀਆ ਭਰ ਦੇ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ ਸੀ। ਉਨ੍ਹਾਂ ਦੀ ਹਾਜ਼ਰ ਜਵਾਬੀ ਅਤੇ ਉੱਤਰ ਨੂੰ ਸੁਣ ਕੇ ਪ੍ਰੋਗਰਾਮ ਦੇ ਸੰਚਾਲਕ ਅਮਿਤਾਭ ਬੱਚਨ ਵੀ ਹੈਰਾਨ ਰਹਿ ਗਏ ਸਨ। ਅਰੂਣੋਦਯ ਦੇ ਹੁਨਰ ਕਾਰਨ ਹਿਮਾਚਲ ਦਾ ਨਾਂ ਅਤੇ ਹਿਮਾਚਲ ਦੀ ਸੰਸਕ੍ਰਿਤੀ ਨੂੰ ਦੁਨੀਆ ’ਚ ਵੱਖਰੀ ਪਛਾਣ ਮਿਲੀ ਸੀ। ਸ਼ਾਂਤਾ ਕੁਮਾਰ ਨੇ ਨਵੰਬਰ ’ਚ ਅਰੂਣੋਦਯ ਨੂੰ ਚਿੱਠੀ ਲਿਖ ਕੇ ਨਾ ਸਿਰਫ ਵਧਾਈ ਦਿੱਤੀ, ਸਗੋਂ ਇਸ ਬੱਚੇ ਨੂੰ ਮਿਲਣ ਦੀ ਇੱਛਾ ਵੀ ਜਤਾਈ ਸੀ।

PunjabKesari

ਇਸ ਲਈ ਸਾਬਕਾ ਮੁੱਖ ਮੰਤਰੀ ਸ਼ਾਂਤਾ ਕੁਮਾਰ ਨੇ ਹਿਮਾਚਲ ਪ੍ਰਦੇਸ਼ ਦੇ ਬੇਟੇ ਅਰੂਣੋਦਯ ਸ਼ਰਮਾ ਨੂੰ ਆਪਣੇ ਨਿਵਾਸ ’ਤੇ ਸਨਮਾਨਤ ਕੀਤਾ। ਅਰੁਣੋਦਯ ਆਪਣੇ ਮਾਤਾ-ਪਿਤਾ ਸਮੇਤ ਉਨ੍ਹਾਂ ਨੂੰ ਮਿਲਣ ਪੁੱਜਾ। ਸ਼ਾਂਤਾ ਕੁਮਾਰ ਨੇ ਇਸ ਹੋਣਹਾਰ ਬੱਚੇ ਨੂੰ ਸ਼ਾਲ, ਟੋਪੀ ਅਤੇ ਕੁਝ ਕਿਤਾਬਾਂ ਦੇ ਕੇ ਸਨਮਾਨਤ ਕੀਤਾ ਅਤੇ ਉਸ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। 


author

Tanu

Content Editor

Related News