ਲਾਕਡਾਊਨ : ਘਰ ''ਚ ਕਿਵੇਂ ਬਣਾਈਏ ਸ਼ਰਾਬ, ''ਆਨਲਾਈਨ ਸਰਚ ਕਰ ਰਹੇ ਨੇ ਲੋਕ''
Wednesday, Apr 15, 2020 - 08:55 PM (IST)
ਨਵੀਂ ਦਿੱਲੀ — ਕੋਰੋਨਾ ਵਾਇਰਸ ਨੂੰ ਰੋਕਣ ਲਈ ਸਰਕਾਰ ਨੇ ਦੇਸ਼ 'ਚ ਲਾਕਡਾਊਨ ਲਗਾਇਆ ਹੈ। ਲਾਕਡਾਊਨ ਦੇ ਚੱਲਦੇ ਸ਼ਰਾਬ ਦੀਆਂ ਦੁਕਾਨਾਂ ਬੰਦ ਹਨ। ਜਿਸ ਤੋਂ ਬਾਅਦ ਐਲਕੋਹਲ ਪ੍ਰੇਮੀਆਂ ਲਈ ਪ੍ਰੇਸ਼ਾਨੀ ਵਧ ਗਈ ਹੈ। ਇੰਨਾਂ ਹੀ ਨਹੀਂ ਸਿਗਰੇਟ, ਬੀੜੀ, ਪਾਨ ਗੁਟਖਾ ਖਾਣ ਵਾਲੇ ਲੋਕਾਂ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੇਸ਼ਭਰ 'ਚ ਜ਼ਿਆਦਾਤਰ ਹਿੱਸਿਆਂ 'ਚ ਦੁਕਾਨਾਂ ਬੰਦ ਜਿਸ ਕਾਰਣ ਗ੍ਰੇ ਮਾਰਕੀਟ 'ਚ ਸ਼ਰਾਬ ਦੀਆਂ ਕੀਮਤਾਂ ਦੇ ਨਾਲ। ਇਸ ਤੋਂ ਇਲਾਵਾ ਜਦੋਂ ਐਕੋਹਲ ਦੀ ਲੱਤ ਜੇਬ ਤੇ ਭਾਰੀ ਪੈਣ ਲੱਗੀ ਤਾਂ ਕਈ ਲੋਕਾਂ ਨੇ ਐਲਕੋਹਲ ਛੱਡਣ ਦਾ ਫੈਸਲਾ ਕੀਤਾ ਤਾਂ ਉਥੇ ਹੀ ਕਈ ਲੋਕ ਨਵੇਂ ਤਰੀਕੇ ਲੱਭਣ ਦੀ ਕੋਸ਼ਿਸ਼ ਕਰ ਰਹੇ ਹਨ। ਉਸ 'ਚ ਇਕ ਤਰੀਕਾ ਹੈ 'ਘਰ 'ਚ ਹੀ ਐਲਕੋਹਲ ਬਣਾਉਣਾ।'
ਜੀ ਹਾਂ ਕਈ ਲੋਕ ਘਰ 'ਚ ਹੀ ਐਲਕੋਹਲ ਬਣਾਉਣ ਦਾ ਤਰੀਕਾ ਲੱਭ ਰਹੇ ਹਨ। ਇਸ ਦੇ ਲਈ ਉਹ ਆਨਲਾਈਨ ਸਰਚ ਕਰ ਰਹੇ ਹਨ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਦੇਸ਼ਭਰ 'ਚ ਕੋਰੋਨਾ ਵਾਇਰਸ ਲਾਕਡਾਊਨ ਦੌਰਾਨ 'ਹੋਮਮੇਡ ਐਲਕੋਹਲ ਬਣਾਉਣ ਦਾ ਤਰੀਕਾ' ਸਰਚ ਕੀਤਾ ਗਿਆ।
ਗੂਗਲ ਟ੍ਰੇਂਡਸ ਮੁਤਾਬਕ 22 ਤੋਂ 28 ਮਾਰਚ ਦੌਰਾਨ ਭਾਰਤ 'ਚ ਸਭ ਤੋਂ ਜ਼ਿਆਦਾ 'ਘਰ 'ਚ ਸ਼ਰਾਬ ਬਣਾਉਣ ਦਾ ਤਰੀਕਾ' ਨੂੰ ਆਨਲਾਈਨ ਸਰਚ ਕੀਤਾ ਗਿਆ, ਉਸੇ ਹਫਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਿਆਪੀ ਲਾਕਡਾਊਨ ਲਗਾਇਆ ਸੀ। ਕਸਟਮ ਅਧਿਕਾਰੀ ਦਾ ਕਹਿਣਾ ਹੈ ਕਿ ਮਾਰਚ ਦੇ ਆਖਿਰ 'ਚ ਗ੍ਰੇ ਮਾਰਕੀਟ ਵਿਕਰੇਤਾ ਸ਼ਰਾਬ ਦੀ ਦੁਗਣੀ ਕੀਮਤ ਵਸੂਲ ਕਰ ਰਹੇ ਸਨ। ਕਈ ਲੋਕ ਗੈਰ-ਕਾਨੂੰਨੀ ਸ਼ਰਾਬ ਵੱਲ ਕਰ ਰਹੇ ਹਨ। ਉਥੇ ਹੀ ਗੈਰ-ਕਾਨੂੰਨੀ ਵਿਕਰੀ ਨੂੰ ਰੋਕਣ ਲਈ ਸ਼ਰਾਬ ਦੀਆਂ ਕੁਝ ਦੁਕਾਨਾਂ ਨੂੰ ਸੀਲ ਕੀਤਾ ਜਾ ਚੁੱਕਾ ਹੈ।
ਦੂਜੇ ਪਾਸੇ ਕਈ ਲੋਕਾਂ ਨੇ ਦੱਸਿਆ ਕਿ ਬਾਜ਼ਾਰ 'ਚ ਸ਼ਰਾਬ ਦੀਆਂ ਕੀਮਤਾਂ 'ਚ ਉਛਾਲ ਅਜਿਹਾ ਹੈ ਕਿ ਉਨ੍ਹਾਂ ਨੇ 170 ਰੁਪਏ ਦੀ ਵਿਸਕੀ ਦੀ ਬੋਤਲ 700 ਰੁਪਏ ਤਕ ਦਾ ਭੂਗਤਾਨ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਈ ਲੋਕ ਜ਼ਿਆਦਾ ਕੀਮਤ ਚੁਕਾਉਣਾ ਲਈ ਤਿਆਰ ਹੈ ਪਰ ਫਿਰ ਵੀ ਉਨ੍ਹਾਂ ਨੂੰ ਸ਼ਰਾਬ ਨਹੀਂ ਮਿਲ ਰਹੀ ਹੈ।