ਲਾਲ ਚੰਦਨ ਦੀ ਲੱਕੜੀ ਨੂੰ ਚੀਨ ਭੇਜੇ ਜਾਣ ''ਤੇ ਪਤੰਜਲੀ ''ਤੇ ਕੱਸਿਆ ਸ਼ਿਕੰਜਾ

02/23/2018 5:42:43 PM

ਨਵੀਂ ਦਿੱਲੀ— ਯੋਗੀ ਤੋਂ ਕਾਰੋਬਾਰੀ ਬਣੇ ਬਾਬਾ ਰਾਮਦੇਵ ਇਕ ਵਾਰ ਫਿਰ ਚਰਚਾ 'ਚ ਹਨ। ਇਸ ਵਾਰ ਲਾਲ ਚੰਦਨ ਦੀ ਲੱਕੜੀ ਨੂੰ ਲੈ ਕੇ ਪਤੰਜਲੀ ਆਯੂਰਵੇਦ ਦੇ ਖਿਲਾਫ ਜਾਂਚ ਕੀਤੀ ਜਾ ਰਹੀ ਹੈ। ਪਤੰਜਲੀ ਵੱਲੋਂ ਚੀਨ ਭੇਜੀ ਜਾ ਰਹੀ 50 ਟਨ ਲਾਲ ਚੰਦਨ ਦੀ ਲੱਕੜੀ ਨੂੰ ਡਿਪਾਰਟਮੈਂਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਜ਼ਬਤ ਕਰ ਲਿਆ ਹੈ। ਉਸ ਦੇ ਕਬਜ਼ੇ ਤੋਂ ਛੁਡਾਉਣ ਲਈ ਬਾਬਾ ਰਾਮਦੇਵ ਦੀ ਪਤੰਜਲੀ ਆਯੂਰਵੇਦ ਨੇ ਦਿੱਲੀ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਹੈ। ਇਹ ਲੱਕੜੀ ਡੀ.ਆਰ.ਆਈ. ਅਤੇ ਕਸਟਮਜ਼ ਡਿਪਾਰਟਮੈਂਟ ਨੇ ਜ਼ਬਤ ਕੀਤੀ ਹੈ। ਸਰਕਾਰੀ ਏਜੰਸੀਆਂ ਨੂੰ ਸ਼ੱਕ ਸੀ ਕਿ ਖੇਪ 'ਚ ਬਿਹਤਰ ਕੁਆਲਿਟੀ ਦੀ ਏ ਅਤੇ ਬੀ ਗਰੇਡ ਦੀ ਲੱਕੜੀ ਹੈ, ਜਦੋਂ ਕਿ ਪਤੰਜਲੀ ਦਾ ਕਹਿਣਾ ਹੈ ਕਿ ਇਹ ਲੱਕੜੀ ਸੀ ਗਰੇਡ ਦੀ ਹੈ, ਜਿਸ ਨੂੰ ਐਕਸਪੋਰਟ ਕਰਨ ਦੀ ਇਜਾਜ਼ਤ ਹੈ।
ਪਾਸਪੋਰਟ ਵੀ ਹੋਏ ਜ਼ਬਤ
ਲਾਲ ਚੰਦਨ ਦੀ ਲੱਕੜੀ ਨਾਲ ਪਤੰਜਲੀ ਕਰਮਚਾਰੀ ਦੇ ਪਾਸਪੋਰਟ ਵੀ ਜ਼ਬਤ ਕੀਤੇ ਗਏ ਹਨ। ਪਤੰਜਲੀ ਦੇ ਬੁਲਾਰੇ ਨੇ ਦੱਸਿਆ ਕਿ ਅਸੀਂ ਕੋਈ ਗੈਰ-ਕਾਨੂੰਨੀ ਕੰਮ ਨਹੀਂ ਕਰ ਰਹੇ ਹਨ। ਲਾਲ ਚੰਦਨ ਦੀ ਲੱਕੜੀ ਅਸੀਂ ਏ.ਪੀ.ਐੱਫ.ਡੀ.ਸੀ.ਐੱਲ. (ਆਂਧਰਾ ਪ੍ਰਦੇਸ਼ ਫੋਰੈਸਟ ਡਿਵੈਲਪਮੈਂਟ ਕਾਰਪ) ਤੋਂ ਖਰੀਦੀ ਹੈ। ਐਕਸਪੋਰਟ 'ਚ ਲੱਗਣ ਵਾਲੇ ਪਰਚੇਜ ਆਰਡਰ, ਪਰਫਾਰਮਾ ਇਨਵਾਇਸ, ਕ੍ਰਿਸ਼ਨਾਪਟਨਮ ਬੰਦਰਗਾਹ 'ਤੇ ਪਿਆ ਮਾਲ, ਮਾਲ ਦੀ ਕੀਮਤ ਅਤੇ ਡਾਕਿਊਮੈਂਟਸ, ਪਰਮਿਸ਼ਨ ਅਤੇ ਲਾਇਸੈਂਸ ਦੀ ਕੈਟੇਗਰੀ ਦੇ ਲਾਲ ਚੰਦਨ ਦੀ ਲੱਕੜੀ ਆਂਧਰਾ ਪ੍ਰਦੇਸ਼ ਫੋਰੈਸਟ ਡਿਵੈਲਪਮੈਂਟ ਕਾਰਪ ਨੇ ਪ੍ਰਣਾਮਿਤ ਕੀਤੀ ਹੋਈ ਹੈ।''
ਸੀ ਗਰੇਡ ਨਾਲ ਏ ਗਰੇਡ ਭੇਜੇ ਜਾਣ ਦਾ ਸ਼ੱਕ
ਵਿਭਾਗ ਨੇ ਕੁਝ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੰਪਨੀ ਦੇ ਖੇਪ 'ਚ ਸੁਪੀਰੀਅਰ ਗਰੇਡ ਦੀ ਚੰਦਨ ਨੂੰ ਸੀ ਗਰੇਡ ਦੇ ਚੰਦਨ ਦੀ ਲੱਕੜੀਆਂ ਨਾਲ ਭੇਜੇ ਜਾਣ ਦਾ ਸ਼ੱਕ ਹੈ। ਜਾਂਚ ਅਜੇ ਜਾਰੀ ਹੈ, ਉਦੋਂ ਤੱਕ ਲਈ ਅਸੀਂ ਐਕਸਪੋਰਟ ਰੋਕੇ ਰੱਖਣ ਲਈ ਕਿਹਾ ਹੈ। ਇਸ ਮਾਮਲੇ 'ਚ ਪਤੰਜਲੀ ਨੇ ਦਿੱਲੀ ਹਾਈ ਕੋਰਟ ਤੋਂ ਡੀ.ਆਰ.ਆਈ. ਨੂੰ ਉਸ ਦਾ ਮਾਲ ਛੱਡਣ ਦਾ ਆਦੇਸ਼ ਜਾਰੀ ਕਰਨ ਦੀ ਅਪੀਲ ਕੀਤੀ ਹੈ। ਪਤੰਜਲੀ ਦੇ ਬੁਲਾਰੇ ਦਾ ਕਹਿਣਾ ਹੈ ਕਿ ਚੰਦਨ ਦੀਆਂ ਲੱਕੜੀਆਂ ਆਂਧਰਾ ਪ੍ਰਦੇਸ਼ ਜੰਗਲਾਤ ਵਿਭਾਗ ਵੱਲੋਂ ਕਰਵਾਏ ਗਏ ਈ-ਆਕਸ਼ਨ 'ਚ ਖਰੀਦੀਆਂ ਸਨ। ਕੁਝ ਸਵਾਰਥੀ ਕਾਰੋਬਾਰੀ ਪਤੰਜਲੀ ਨੂੰ ਲੈ ਕੇ ਵਹਿਮੀ ਅਤੇ ਝੂਠੀ ਜਾਣਕਾਰੀ ਫੈਲਾ ਰਹੇ ਹਨ।
ਬਾਬਾ ਰਾਮਦੇਵ ਸਭ ਤੋਂ ਵੱਡੇ ਖਰੀਦਾਰ
ਪਤੰਜਲੀ ਆਯੂਰਵੇਦ ਦੇਸ਼ 'ਚ ਲਾਲ ਚੰਦਨ ਦੇ ਸਭ ਤੋਂ ਵੱਡੇ ਖਰੀਦਾਰ ਦੇ ਰੂਪ 'ਚ ਉੱਭਰ ਰਿਹਾ ਹੈ। ਆਂਧਰਾ ਪ੍ਰਦੇਸ਼ ਸਰਕਾਰ ਵੱਲੋਂ ਕੀਤੀ ਗਈ ਹਾਲੀਆ ਨੀਲਾਮੀ 'ਚ ਟਰੱਸਟ ਨੇ ਕਰੋੜਾਂ ਦਾ ਲਾਲ ਚੰਦਨ ਖਰੀਦਿਆ ਸੀ। ਚੀਨ ਤੋਂ ਬਾਅਦ ਦੇਸ਼ 'ਚ ਬਾਬਾ ਰਾਮਦੇਵ ਹੀ ਅਜਿਹੇ ਖਰੀਦਾਰ ਹਨ, ਜਿਨ੍ਹਾਂ ਨੇ ਇੰਨੇ ਵੱਡੇ ਪੈਮਾਨੇ 'ਤੇ ਇਸ ਕੀਮਤੀ ਲੱਕੜੀ ਨੂੰ ਖਰੀਦਿਆ ਸੀ। ਸੂਤਰਾਂ ਅਨੁਸਾਰ ਪਤੰਜਲੀ ਯੋਗਪੀਠ ਆਯੂਰਵੇਦਿਕ ਦਵਾਈਆਂ ਦੇ ਉਤਪਾਦਨ ਲਈ ਲਾਲ ਚੰਦਨ ਦੀ ਲੱਕੜੀ ਦੀ ਵਰਤੋਂ ਕਰਦਾ ਹੈ।


Related News