ਵਿਕਾਸ ਦੁਬੇ ਨੂੰ ਲੈ ਕੇ ਜਾ ਰਹੀ ਗੱਡੀ ਕਿਵੇਂ ਹੋਈ ਹਾਦਸੇ ਦਾ ਸ਼ਿਕਾਰ, STF ਨੇ ਦਿੱਤੀ ਜਾਣਕਾਰੀ

Friday, Jul 10, 2020 - 08:19 PM (IST)

ਕਾਨਪੁਰ - ਉੱਤਰ ਪ੍ਰਦੇਸ਼ ਸਪੈਸ਼ਲ ਟਾਸਕ ਫੋਰਸ (STF) ਨੇ ਗੈਂਗਸਟਰ ਵਿਕਾਸ ਦੁਬੇ  ਦੇ ਐਨਕਾਊਂਟਰ ਨੂੰ ਲੈ ਕੇ ਵੱਡੀ ਜਾਣਕਾਰੀ ਦਿੱਤੀ ਹੈ। ਐੱਸ.ਟੀ.ਐੱਫ. ਨੇ ਦੱਸਿਆ ਹੈ ਕਿ ਵਿਕਾਸ ਦੁਬੇ ਨੂੰ ਲੈ ਕੇ ਜਾ ਰਹੀ ਗੱਡੀ ਕਿਵੇਂ ਹਾਦਸੇ ਦਾ ਸ਼ਿਕਾਰ ਹੋਈ। ਐੱਸ.ਟੀ.ਐੱਫ. ਮੁਤਾਬਕ, ਕਾਫਿਲੇ ਸਾਹਮਣੇ ਗਾਂ-ਮੱਝਾਂ ਦਾ ਝੁੰਡ ਭੱਜਦੇ ਹੋਏ ਰਸਤੇ 'ਤੇ ਆ ਗਿਆ ਸੀ। ਡਰਾਇਵਰ ਨੇ ਇਨ੍ਹਾਂ ਜਾਨਵਰਾਂ ਨੂੰ ਹਾਦਸੇ ਤੋਂ ਬਚਾਉਣ ਲਈ ਗੱਡੀ ਨੂੰ ਅਚਾਨਕ ਮੋੜ ਦਿੱਤਾ। ਗੱਡੀ ਬੇਕਾਬੂ ਹੋ ਕੇ ਪਲਟ ਗਈ। ਇਸ ਹਾਦਸੇ 'ਚ ਕੁੱਝ ਪੁਲਸ ਮੁਲਾਜ਼ਮਾਂ ਨੂੰ ਸੱਟ ਲੱਗੀ। ਵਿਕਾਸ ਦੁਬੇ ਨੇ ਇਸ ਹਾਦਸੇ ਦਾ ਫਾਇਦਾ ਚੁੱਕ ਕੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ਅਤੇ ਉਸ ਦਾ ਐਨਕਾਊਂਟਰ ਕਰ ਦਿੱਤਾ ਗਿਆ।

ਦੱਸ ਦਈਏ ਕਿ ਉੱਜੈਨ 'ਚ ਮਹਾਕਾਲ ਮੰਦਰ ਦੇ ਬਾਹਰ ਵੀਰਵਾਰ ਸਵੇਰੇ ਗ੍ਰਿਫਤਾਰ ਹੋਣ ਵਾਲਾ ਗੈਂਗਸਟਰ ਵਿਕਾਸ ਦੁਬੇ, ਲੱਗਭੱਗ 24 ਘੰਟੇ ਦੇ ਅੰਦਰ ਐਨਕਾਊਂਟਰ 'ਚ ਮਾਰ ਗਿਰਾਇਆ ਗਿਆ। ਪੁਲਸ ਮੁਤਾਬਕ, ਵਿਕਾਸ ਦੀ ਗੱਡੀ ਹਾਦਸਾਗ੍ਰਸਤ ਹੋਈ। ਉਸਦੇ ਨਾਲ ਮੌਜੂਦ ਚਾਰ ਪੁਲਸ ਮੁਲਾਜ਼ਮ ਵੀ ਜ਼ਖ਼ਮੀ ਹੋਏ, ਵਿਕਾਸ ਦੁਬੇ ਨੇ ਉਨ੍ਹਾਂ ਦਾ ਰਿਵਾਲਵਰ ਖੋਹਿਆ ਅਤੇ ਭੱਜਣ ਦੀ ਕੋਸ਼ਿਸ਼ ਕੀਤੀ, ਪੁਲਸ ਦੀ ਕਾਰਵਾਈ 'ਚ ਗੋਲੀ ਲੱਗੀ ਅਤੇ ਹਸਪਤਾਲ ਪਹੁੰਚ ਕੇ ਵਿਕਾਸ ਦੁਬੇ ਦੀ ਮੌਤ ਹੋ ਗਈ। ਪੁਲਸ ਦੀ ਇਸ ਥਿਉਰੀ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਉੱਠ ਰਹੇ ਸਨ। ਜਿਸ ਤੋਂ ਬਾਅਦ ਹੁਣ ਐੱਸ.ਟੀ.ਐੱਫ. ਨੇ ਘਟਨਾ ਦੀ ਪੂਰੀ ਜਾਣਕਾਰੀ ਦਿੱਤੀ ਹੈ।


Inder Prajapati

Content Editor

Related News