ਭਾਰਤ ਨੇ ਇੰਝ ਨਾਕਾਮ ਕੀਤੇ ਪਾਕਿਸਤਾਨ ਦੇ ਡ੍ਰੋਨ ਹਮਲੇ ! ਪਹਿਲਾਂ ਹੀ ਹੋ ਗਈ ਸੀ ਤਿਆਰੀ

Thursday, May 22, 2025 - 02:32 PM (IST)

ਭਾਰਤ ਨੇ ਇੰਝ ਨਾਕਾਮ ਕੀਤੇ ਪਾਕਿਸਤਾਨ ਦੇ ਡ੍ਰੋਨ ਹਮਲੇ ! ਪਹਿਲਾਂ ਹੀ ਹੋ ਗਈ ਸੀ ਤਿਆਰੀ

ਨਵੀਂ ਦਿੱਲੀ- ਭਾਰਤ ਨੇ ਪਾਕਿਸਤਾਨ ਵੱਲੋਂ ਕੀਤੇ ਜਾਂਦੇ ਡ੍ਰੋਨ ਹਮਲਿਆਂ ਦਾ ਜਵਾਬ ਦੇਣ ਲਈ ਰਣਨੀਤਿਕ ਤੌਰ 'ਤੇ ਬਹੁਤ ਪੱਖਾਂ ਤੋਂ ਤਿਆਰੀ ਕੀਤੀ। ਭਾਰਤੀ ਫੌਜ ਨੇ ਸਰਹੱਦ 'ਤੇ ਇੱਕ ਅਜਿਹਾ ਅਭਿਆਸ ਕੀਤਾ, ਜਿਸ ਵਿੱਚ "ਡ੍ਰੋਨ ਸਵਾਰਮ" ਯਾਨੀ ਕਿ ਵੱਡੀ ਗਿਣਤੀ ਵਿੱਚ ਆਉਣ ਵਾਲੇ ਡ੍ਰੋਨਾਂ ਨੂੰ ਰੋਕਣ ਦੀ ਯੋਜਨਾ ਬਣਾਈ ਸੀ।

ਇਹ ਅਭਿਆਸ ਇੰਨਾ ਪ੍ਰਭਾਵਸ਼ਾਲੀ ਸੀ ਕਿ ਜਦੋਂ ਪਾਕਿਸਤਾਨ ਵੱਲੋਂ ਡ੍ਰੋਨਾਂ ਰਾਹੀਂ ਹਮਲੇ ਹੋਏ ਤਾਂ ਭਾਰਤ ਨੇ ਉਨ੍ਹਾਂ ਨੂੰ ਤੁਰੰਤ ਨਿਸ਼ਾਨਾ ਬਣਾਉਂਦਿਆਂ ਹਵਾ ਵਿੱਚ ਹੀ ਤਬਾਹ ਕਰ ਦਿੱਤਾ। ਲੈਫਟੀਨੈਂਟ ਜਨਰਲ ਸੁਮੇਰ ਆਈਵਨ ਡੀ'ਕੁਨਹਾ ਨੇ ਕਿਹਾ ਕਿ ਇਹ ਰਣਨੀਤਿਕ ਕਦਮ ਇਸ ਮੌਕੇ ਦੀ ਨਹੀਂ ਸਗੋਂ ਲੰਬੇ ਸਮੇਂ ਦੀ ਯੋਜਨਾ ਅਧੀਨ ਤੈਅ ਕੀਤਾ ਗਿਆ ਸੀ।

ਇਹ ਵੀ ਪੜ੍ਹੋ- IPL 2025 ; SRH ਨੂੰ ਹਰਾ ਕੇ ਟਾਪ-2 'ਚ ਰਹਿਣ ਦੇ ਇਰਾਦੇ ਨਾਲ ਮੈਦਾਨ 'ਤੇ ਉਤਰੇਗੀ Kohli ਐਂਡ ਕੰਪਨੀ

ਭਾਰਤ ਨੇ ਸਿਰਫ਼ ਟੈਕਨੋਲੋਜੀ ਨਹੀਂ, ਸਗੋਂ ਗੰਨ-ਬੇਸਡ ਏਅਰ ਡਿਫੈਂਸ ਸਿਸਟਮ, ਰਾਡਾਰ ਨੈਟਵਰਕ ਅਤੇ ਸੁਰੱਖਿਆ ਜਵਾਨਾਂ ਦੀ ਤਰਬੀਅਤ ਨੂੰ ਵੀ ਅਪਗ੍ਰੇਡ ਕੀਤਾ। ਇਹ ਸਾਰੇ ਉਪਕਰਣ ਅਤੇ ਤਿਆਰੀਆਂ ਇਕੱਠੀਆਂ ਹੋ ਕੇ ਪਾਕਿਸਤਾਨ ਵੱਲੋਂ ਆਉਣ ਵਾਲੇ ਸੰਭਾਵੀ ਡ੍ਰੋਨ ਹਮਲਿਆਂ ਨੂੰ ਰੋਕਣ ਵਿੱਚ ਸਫਲ ਸਾਬਤ ਹੋਈਆਂ।

ਜ਼ਿਕਰਯੋਗ ਹੈ ਕਿ ਡ੍ਰੋਨ ਹਮਲੇ ਸਿਰਫ਼ ਜੰਗ ਦੇ ਮੈਦਾਨ ਤੱਕ ਸੀਮਤ ਨਹੀਂ ਹੁੰਦੇ, ਸਗੋਂ ਉਨ੍ਹਾਂ ਰਾਹੀਂ ਨਸ਼ਾ, ਹਥਿਆਰ ਅਤੇ ਗੁਪਤ ਜਾਣਕਾਰੀ ਭੇਜਣ ਦੀਆਂ ਕੋਸ਼ਿਸ਼ਾਂ ਵੀ ਹੁੰਦੀਆਂ ਹਨ। ਭਾਰਤ ਨੇ ਆਪਣੇ ਸਰਹੱਦੀ ਸੂਬਿਆਂ ਵਿੱਚ ਵੀ ਐਂਟੀ ਡ੍ਰੋਨ ਉਪਕਰਣ ਲਗਾ ਕੇ ਇਹ ਸੰਦੇਸ਼ ਦਿੱਤਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਘੁਸਪੈਠ ਸਹਿਣ ਨਹੀਂ ਕਰੇਗਾ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News