ਇਹ ਤਾਂ ਮੇਰਾ ਭਰਾ ਐ...! Gold ਤੇ ਕੈਸ਼ ਲੈ ਪਤੀ ਦੇ ਦੋਸਤ ਨਾਲ ਫਰਾਰ ਹੋਈ ਘਰਵਾਲੀ, ਫਿਰ...
Wednesday, Apr 22, 2026 - 05:53 PM (IST)
ਨੈਸ਼ਨਲ ਡੈਸਕ: ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦੇ ਪਿੰਡ ਬੰਨੰਗੜੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਇੱਥੇ ਇੱਕ ਪਤਨੀ ਆਪਣੇ ਪਤੀ ਦੇ ਦੋਸਤ ਨਾਲ ਫ਼ਰਾਰ ਹੋ ਗਈ ਤੇ ਹੈਰਾਨੀ ਦੀ ਗੱਲ ਇਹ ਹੈ ਕਿ ਉਹ ਉਸ ਵਿਅਕਤੀ ਨੂੰ ਆਪਣਾ 'ਭਰਾ' ਕਹਿ ਕੇ ਬੁਲਾਉਂਦੀ ਸੀ। ਜਾਣਕਾਰੀ ਅਨੁਸਾਰ ਆਟੋ ਚਾਲਕ ਸਾਗਰ ਨੇ ਦੋ ਸਾਲ ਪਹਿਲਾਂ ਰਕਸ਼ਿਤਾ ਨਾਮ ਦੀ ਕੁੜੀ ਨਾਲ ਪ੍ਰੇਮ ਵਿਆਹ ਕਰਵਾਇਆ ਸੀ। ਸਾਗਰ ਨੂੰ ਲੱਗਿਆ ਸੀ ਕਿ ਉਸ ਦੀ ਜ਼ਿੰਦਗੀ ਖੁਸ਼ਹਾਲ ਹੈ, ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦਾ ਆਪਣਾ ਹੀ ਦੋਸਤ ਉਸ ਦਾ ਘਰ ਉਜਾੜ ਦੇਵੇਗਾ। ਸਾਗਰ ਦਾ ਦੋਸਤ ਇੰਦਰ ਅਕਸਰ ਉਨ੍ਹਾਂ ਦੇ ਘਰ ਆਉਂਦਾ ਸੀ ਅਤੇ ਰਕਸ਼ਿਤਾ ਉਸ ਨੂੰ ਭਰਾ ਕਹਿੰਦੀ ਸੀ, ਪਰ ਬਾਅਦ ਵਿੱਚ ਉਹ ਉਸੇ ਇੰਦਰ ਨਾਲ ਫ਼ਰਾਰ ਹੋ ਗਈ ਤੇ ਉਸ ਨਾਲ ਵਿਆਹ ਕਰ ਲਿਆ।
ਪੀੜਤ ਪਤੀ ਸਾਗਰ ਨੇ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਦੋਸ਼ ਲਾਇਆ ਹੈ ਕਿ ਰਕਸ਼ਿਤਾ ਸਿਰਫ਼ ਫ਼ਰਾਰ ਹੀ ਨਹੀਂ ਹੋਈ, ਸਗੋਂ ਘਰੋਂ 1 ਲੱਖ ਰੁਪਏ ਨਕਦ ਅਤੇ 22 ਗ੍ਰਾਮ ਸੋਨਾ ਵੀ ਚੋਰੀ ਕਰਕੇ ਲੈ ਗਈ ਹੈ। ਸਾਗਰ ਹੁਣ ਆਪਣੀ ਪਤਨੀ ਤੋਂ ਤਲਾਕ ਅਤੇ ਆਪਣੀ ਜਾਇਦਾਦ ਵਾਪਸ ਲੈਣ ਲਈ ਕਾਨੂੰਨੀ ਲੜਾਈ ਲੜ ਰਿਹਾ ਹੈ। ਮਾਂਡਿਆ ਦਿਹਾਤੀ ਪੁਲਸ ਸਟੇਸ਼ਨ 'ਚ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਸੱਚਾਈ ਸਾਹਮਣੇ ਆ ਸਕੇ। ਇਸ ਘਟਨਾ ਦੀ ਪੂਰੇ ਇਲਾਕੇ 'ਚ ਕਾਫੀ ਚਰਚਾ ਹੋ ਰਹੀ ਹੈ ਕਿ ਕਿਵੇਂ ਇੱਕ ਪਤਨੀ ਨੇ ਆਪਣੇ ਪਤੀ ਦੇ ਭਰੋਸੇ ਅਤੇ ਰਿਸ਼ਤਿਆਂ ਦੀ ਪਵਿੱਤਰਤਾ ਦਾ ਘਾਣ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
