ਇਹ ਮੇਰਾ ਆਸ਼ਿਕ...! ਮੁੰਡੇ ਦੇ ਸਸਕਾਰ ''ਤੇ ਲੜ ਪਈਆਂ 2 ਪ੍ਰੇਮੀਕਾਵਾਂ, ਜ਼ੋਰਦਾਰ ਹੰਗਾਮਾ
Wednesday, Apr 15, 2026 - 01:12 PM (IST)
ਇੰਟਰਨੈਸ਼ਨਲ ਡੈਸਕ : ਤੁਸੀਂ ਜਾਇਦਾਦ ਅਤੇ ਪੈਸੇ ਲਈ ਖੂਨ-ਖਰਾਬੇ ਬਾਰੇ ਸੁਣਿਆ ਹੋਵੇਗਾ, ਪਰ ਤੁਸੀਂ ਵਫ਼ਾਦਾਰੀ ਲਈ ਅਜਿਹਾ ਬਦਲਾ ਘੱਟ ਹੀ ਦੇਖਿਆ ਹੋਵੇਗਾ। ਅਮਰੀਕਾ ਵਿੱਚ ਇੱਕ ਅੰਤਿਮ ਸੰਸਕਾਰ ਦੌਰਾਨ ਛਾਈ ਚੁੱਪੀ ਉਸ ਵੇਲੇ ਝਗੜੇ ਨੇ ਤੋੜ ਦਿੱਤੀ, ਜਦੋਂ ਦੋ ਔਰਤਾਂ, ਇੱਕ ਆਦਮੀ ਨੂੰ ਆਖਰੀ ਵਾਰ ਵੇਖ ਸ਼ਰਧਾਂਜਲੀ ਦੇਣ ਲਈ ਪਹੁੰਚੀਆਂ ਅਤੇ ਆਪਸ ਵਿੱਚ ਦੋਵਾਂ ਦਾ ਝਗੜਾ ਹੋ ਗਿਆ। ਦੋਵਾਂ ਔਰਤਾਂ ਨੂੰ ਪਤਾ ਹੀ ਨਹੀਂ ਸੀ ਕਿ ਮਰਨ ਵਾਲਾ ਵਿਅਕਤੀ ਉਨ੍ਹਾਂ ਦੋਵਾਂ ਨਾਲ ਰਿਸ਼ਤਾ ਬਣਾ ਰਿਹਾ ਸੀ। ਦੋਵੇਂ ਉਸ ਦੀਆਂ ਸਹੇਲੀਆਂ ਸਨ। ਜਿਵੇਂ ਹੀ ਉਹ (ਔਰਤਾਂ) ਆਪਣੇ ਬੁਆਏਫਰੈਂਡ ਦੇ ਤਾਬੂਤ ਦੇ ਨੇੜੇ ਇੱਕ ਦੂਜੇ ਨੂੰ ਮਿਲੀਆਂ ਤਾਂ ਰਾਜ਼ ਦਾ ਖੁਲਾਸਾ ਹੋਇਆ, ਸੋਗ ਦਾ ਮਾਹੌਲ ਦੰਗੇ ਵਿੱਚ ਬਦਲ ਗਿਆ।
ਅੰਤਿਮ ਸੰਸਕਾਰ 'ਤੇ ਛਿੜ ਗਈ 'ਜੰਗ'
ਸੋਸ਼ਲ ਮੀਡੀਆ 'ਤੇ ਜੰਗਲ ਦੀ ਅੱਗ ਵਾਂਗ ਫੈਲੀ ਇਸ ਸਾਰੀ ਘਟਨਾ ਦੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਦੋਵੇਂ ਔਰਤਾਂ ਤਾਬੂਤ ਨੂੰ ਢਾਲ ਵਜੋਂ ਵਰਤ ਕੇ ਇੱਕ ਦੂਜੇ 'ਤੇ ਹਮਲਾ ਕਰ ਰਹੀਆਂ ਹਨ। ਤਾਬੂਤ ਨੇੜੇ ਰੌਂਦੇ ਖੜ੍ਹੇ ਲੋਕ ਜੋ ਪਹਿਲਾਂ ਆਪਣੇ ਅਜ਼ੀਜ ਦੇ ਵਿਛੜਣ ਦਾ ਸੋਗ ਮਨਾ ਰਹੇ ਸਨ, ਉਹ ਵੀ ਅਚਾਨਕ ਪੈਦਾ ਹੋਈ ਇਸ ਸਥਿਤੀ ਨੂੰ ਵੇਖ ਘਬਰਾਹਟ ਵਿੱਚ ਆ ਗਏ। ਲੋਕਾਂ ਨੇ ਆਪਸ ਵਿੱਚ ਗੁਥਮਗੁਥੀ ਹੋਈਆਂ ਦੋਵਾਂ ਔਰਤਾਂ ਨੂੰ ਵੱਖ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਦ੍ਰਿਸ਼ ਇਸ ਤਰ੍ਹਾਂ ਸੀ ਜਿਵੇਂ ਇੱਕ ਹਾਈ-ਵੋਲਟੇਜ ਡਰਾਮਾ ਚੱਲ ਰਿਹਾ ਹੋਵੇ। ਦਿਲਚਸਪ ਗੱਲ ਇਹ ਹੈ ਕਿ ਜਿਸ ਆਦਮੀ ਲਈ ਇਹ ਲੜਾਈ ਹੋ ਰਹੀ ਸੀ, ਉਹ ਖੁਦ ਹੁਣ ਜ਼ਿਉਂਦਾ ਹੀ ਨਹੀਂ ਸੀ, ਜੋ ਦੋਵਾਂ ਨੂੰ ਸਮਝਾ ਸਕੇ।
ਤਾਬੂਤ 'ਤੇ ਲੜੀਆਂ ਦੋ ਪ੍ਰੇਮਿਕਾਵਾਂ
ਹੰਗਾਮਾ ਉਦੋਂ ਸ਼ੁਰੂ ਹੋਇਆ ਜਦੋਂ ਇੱਕ ਪ੍ਰੇਮਿਕਾ ਨੇ ਆਪਣਾ ਹੱਕ ਜਤਾਇਆ, ਅਤੇ ਦੂਜੀ ਨੇ ਉਸਨੂੰ ਧੱਕਾ ਦੇ ਕੇ ਕਿਹਾ, "ਉਹ ਮੇਰਾ ਸੀ।" ਇਸ ਤੋਂ ਬਾਅਦ, ਦੋਵਾਂ ਦੇ ਸਬਰ ਦਾ ਬੰਨ੍ਹ ਟੁੱਟ ਗਿਆ, ਦੋਵੇਂ ਪਹਿਲਾਂ ਪਹਿਲ ਇਕ ਦੂਜੇ ਨੂੰ ਧੱਕੇ ਦਿੰਦਿਆਂ ਹੋਈਆਂ, ਗਾਲੀ-ਗਲੋਚ ਕਰਦਿਆਂ ਰਹੀਆਂ ਪਰ ਅਚਾਨਕ ਹੀ ਮਾਹੌਲ ਬਦਲ ਗਿਆ, ਦੋਵੇਂ ਪ੍ਰੇਮੀਕਾਵਾਂ ਆਪਸ ਵਿੱਚ ਗੁਥਮਗੁੱਥੀ ਹੋ ਗਈਆਂ। ਜ਼ੁਬਾਨੀ ਦੁਰਵਿਵਹਾਰ ਸਰੀਰਕ ਝਗੜੇ ਵਿੱਚ ਬਦਲ ਗਿਆ। ਲੋਕ ਹੈਰਾਨ ਸਨ ਕਿ ਕੀ ਇਹ ਸੱਚਮੁੱਚ ਪਿਆਰ ਸੀ ਜਾਂ ਜਨਤਕ ਤੌਰ 'ਤੇ ਬੇਇੱਜ਼ਤ ਕੀਤੇ ਜਾਣ 'ਤੇ ਗੁੱਸਾ। ਇਸ ਕਲਿੱਪ ਨੇ ਆਨਲਾਈਨ ਇੱਕ ਬਹਿਸ ਛੇੜ ਦਿੱਤੀ ਹੈ ਕਿ ਲੋਕ ਆਪਣੀ ਸਾਖ ਅਤੇ ਮਾਣ ਦੀ ਪਰਵਾਹ ਕਿਉਂ ਨਹੀਂ ਕਰਦੇ।
ਇੰਟਰਨੈੱਟ 'ਤੇ ਛਿੜੀ ਬਹਿਸ
ਇਸ ਵੀਡੀਓ ਨੂੰ ਵੇਖਣ ਵਾਲੇ ਵੀ ਇਸ ਪੂਰੇ ਮਾਮਲੇ ਉੱਤੇ ਵੱਖੋ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਿਸੇ ਨੇ ਲਿਖਿਆ, "ਭਰਾ ਨੂੰ ਮੌਤ ਤੋਂ ਬਾਅਦ ਵੀ ਸ਼ਾਂਤੀ ਨਹੀਂ ਮਿਲੀ।" ਉਥੇ ਹੀ ਕੋਈ ਆਖ ਰਿਹਾ ਹੈ ਕਿ ਇਸ ਨੂੰ ਹੁਣ ਵਿਸ਼ਵਾਸਘਾਤ ਦਾ ਕੁਦਰਤੀ ਨਿਆਂ ਮਿਲਿਆ। ਕੁਝ ਲੋਕ ਇਸ ਨੂੰ ਬੇਹੱਦ ਸ਼ਰਮਨਾਕ ਆਖ ਰਹੇ ਹਨ। ਇਸ ਘਟਨਾ ਨੇ ਰਿਸ਼ਤਿਆਂ ਵਿੱਚ ਵਫ਼ਾਦਾਰੀ ਦੀ ਮਹੱਤਤਾ ਨੂੰ ਇੱਕ ਵਿਲੱਖਣ ਤਰੀਕੇ ਨਾਲ ਦਰਸਾਇਆ। ਭਾਵੇਂ ਇਹ ਵੀਡੀਓ ਮਜ਼ੇਦਾਰ ਲੱਗ ਸਕਦਾ ਹੈ, ਪਰ ਅਸਲੀਅਤ ਇਹ ਹੈ ਕਿ ਝੂਠ ਦੀ ਬੁਨੀਆਦ 'ਤੇ ਬਣੇ ਰਿਸ਼ਤੇ ਅਕਸਰ ਅਜਿਹੇ ਕੌੜੇ ਅਤੇ ਜਨਤਕ ਤਮਾਸ਼ੇ ਵਿੱਚ ਖਤਮ ਹੁੰਦੇ ਹਨ।
