Gold-Silver Rate: ਮੂਧੇ ਮੂੰਹ ਡਿੱਗੀਆਂ ਸੋਨਾ-ਚਾਂਦੀ ਦੀਆਂ ਕੀਮਤਾਂ, ਜਾਣੋ ਨਵੇਂ ਭਾਅ
Tuesday, Apr 14, 2026 - 12:00 AM (IST)
ਨਵੀਂ ਦਿੱਲੀ : ਸੋਮਵਾਰ ਨੂੰ ਸੋਨਾ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ (MCX) 'ਤੇ ਸਾਰਾ ਦਿਨ ਕੀਮਤੀ ਧਾਤਾਂ ਦੇ ਭਾਅ ਟੁੱਟਦੇ ਰਹੇ।
ਐਮ.ਸੀ.ਐਕਸ (MCX) 'ਤੇ ਜੂਨ ਦੀ ਐਕਸਪਾਇਰੀ ਵਾਲੀ ਚਾਂਦੀ ਦੀ ਕੀਮਤ ₹5,502 ਪ੍ਰਤੀ ਕਿਲੋ ਤੱਕ ਘੱਟ ਹੋ ਗਈ ਹੈ। ਬੀਤੇ ਹਫ਼ਤੇ ਸ਼ੁੱਕਰਵਾਰ ਨੂੰ ਚਾਂਦੀ ₹2,43,274 'ਤੇ ਬੰਦ ਹੋਈ ਸੀ, ਜੋ ਹੁਣ ਡਿੱਗ ਕੇ ₹2,37,772 'ਤੇ ਆ ਗਈ ਹੈ। ਜੇਕਰ ਇਸ ਦੇ ਸਭ ਤੋਂ ਉੱਚੇ ਪੱਧਰ (₹4,39,337) ਨਾਲ ਤੁਲਨਾ ਕੀਤੀ ਜਾਵੇ, ਤਾਂ ਚਾਂਦੀ ਹੁਣ ਲਗਭਗ ₹2,01,565 ਸਸਤੀ ਮਿਲ ਰਹੀ ਹੈ।
ਚਾਂਦੀ ਦੇ ਨਾਲ-ਨਾਲ ਸੋਨੇ ਦੀ ਕੀਮਤ ਵਿੱਚ ਵੀ ਭਾਰੀ ਕਮੀ ਆਈ ਹੈ। ਐਮ.ਸੀ.ਐਕਸ (MCX) 'ਤੇ 24 ਕੈਰੇਟ ਸੋਨਾ ₹1,171 ਦੀ ਗਿਰਾਵਟ ਨਾਲ ₹1,51,481 ਪ੍ਰਤੀ 10 ਗ੍ਰਾਮ 'ਤੇ ਆ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਸਾਲ ਜਨਵਰੀ ਵਿੱਚ ਸੋਨਾ ₹2,02,984 ਦੇ ਆਪਣੇ ਸਭ ਤੋਂ ਉੱਚੇ ਪੱਧਰ 'ਤੇ ਸੀ, ਜਿਸ ਦੇ ਮੁਕਾਬਲੇ ਹੁਣ ਇਹ ₹51,502 ਸਸਤਾ ਹੋ ਚੁੱਕਾ ਹੈ।
ਇੰਡੀਅਨ ਬੁਲੀਅਨ ਜਵੈਲਰਜ਼ ਐਸੋਸੀਏਸ਼ਨ (IBJA) ਅਨੁਸਾਰ, ਘਰੇਲੂ ਬਾਜ਼ਾਰ ਵਿੱਚ 24 ਕੈਰੇਟ ਸੋਨਾ ₹316 ਦੀ ਮਾਮੂਲੀ ਗਿਰਾਵਟ ਨਾਲ ₹1,50,011 ਪ੍ਰਤੀ 10 ਗ੍ਰਾਮ 'ਤੇ ਬੰਦ ਹੋਇਆ। ਉੱਥੇ ਹੀ, ਚਾਂਦੀ ਘਰੇਲੂ ਬਾਜ਼ਾਰ ਵਿੱਚ ₹2,953 ਪ੍ਰਤੀ ਕਿਲੋ ਘੱਟ ਕੇ ₹2,36,981 'ਤੇ ਆ ਗਈ ਹੈ। ਜੋਤਿਸ਼ ਅਤੇ ਮਾਰਕੀਟ ਮਾਹਿਰਾਂ ਅਨੁਸਾਰ, ਨਿਵੇਸ਼ ਕਰਨ ਤੋਂ ਪਹਿਲਾਂ ਸਹੀ ਸਲਾਹ ਲੈਣੀ ਜ਼ਰੂਰੀ ਹੈ।
