Gold-Silver ਖ਼ਰੀਦਣ ਵਾਲਿਆਂ ਦੀ ਲੱਗੀ ਲਾਟਰੀ! ਕੀਮਤਾਂ ''ਚ ਭਾਰੀ ਗਿਰਾਵਟ, ਜਾਣੋ 24-22K ਦੇ ਭਾਅ

Monday, Apr 13, 2026 - 10:35 AM (IST)

Gold-Silver ਖ਼ਰੀਦਣ ਵਾਲਿਆਂ ਦੀ ਲੱਗੀ ਲਾਟਰੀ! ਕੀਮਤਾਂ ''ਚ ਭਾਰੀ ਗਿਰਾਵਟ, ਜਾਣੋ 24-22K ਦੇ ਭਾਅ

ਬਿਜ਼ਨੈੱਸ ਡੈਸਕ : ਹਫ਼ਤੇ ਦੇ ਪਹਿਲੇ ਦਿਨ ਸੋਮਵਾਰ ਨੂੰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਸਵੇਰੇ ਬਾਜ਼ਾਰ ਖੁੱਲ੍ਹਦੇ ਹੀ ਐਮ.ਸੀ.ਐਕਸ (MCX) 'ਤੇ ਜੂਨ ਡਿਲੀਵਰੀ ਵਾਲਾ ਸੋਨਾ ਪ੍ਰਤੀ 10 ਗ੍ਰਾਮ 1100 ਰੁਪਏ ਤੋਂ ਜ਼ਿਆਦਾ ਡਿੱਗ ਗਿਆ, ਜਦਕਿ ਮਈ ਡਿਲੀਵਰੀ ਵਾਲੀ ਚਾਂਦੀ ਪ੍ਰਤੀ ਕਿਲੋ 6000 ਰੁਪਏ ਤੋਂ ਜ਼ਿਆਦਾ ਸਸਤੀ ਹੋ ਗਈ।  ਹਾਲਾਂਕਿ, ਸ਼ੁਰੂਆਤੀ ਝਟਕੇ ਤੋਂ ਬਾਅਦ ਬਾਜ਼ਾਰ ਵਿੱਚ ਕੁਝ ਰਿਕਵਰੀ ਦੇ ਸੰਕੇਤ ਵੀ ਦਿਖਾਈ ਦਿੱਤੇ।

ਇਹ ਵੀ ਪੜ੍ਹੋ :    100-200-500 ਦੇ ਨੋਟਾਂ ਨੂੰ ਲੈ ਕੇ ਵੱਡਾ ਅਪਡੇਟ, RBI ਨੇ ਤਿਆਰ ਕੀਤਾ ਮਾਸਟਰ ਪਲਾਨ

ਕੀਮਤਾਂ ਵਿੱਚ ਗਿਰਾਵਟ ਦਾ ਵੱਡਾ ਕਾਰਨ 

ਮਾਹਰਾਂ ਅਨੁਸਾਰ, ਸੋਨੇ-ਚਾਂਦੀ ਦੀਆਂ ਕੀਮਤਾਂ ਵਿੱਚ ਇਹ ਤੇਜ਼ ਗਿਰਾਵਟ ਅਮਰੀਕਾ ਅਤੇ ਈਰਾਨ ਵਿਚਾਲੇ ਹੋਈ ਗੱਲਬਾਤ ਦੇ ਅਸਫਲ ਰਹਿਣ ਕਾਰਨ ਆਈ ਹੈ।  ਇਸ ਕਾਰਨ ਬਾਜ਼ਾਰ ਵਿੱਚ ਅਨਿਸ਼ਚਿਤਤਾ ਦਾ ਮਾਹੌਲ ਬਣ ਗਿਆ ਹੈ। ਇਸ ਤੋਂ ਪਹਿਲਾਂ ਬੀਤੇ ਹਫ਼ਤੇ ਦੌਰਾਨ ਡਾਲਰ ਦੀ ਕਮਜ਼ੋਰੀ ਅਤੇ ਜੰਗਬੰਦੀ ਦੀਆਂ ਉਮੀਦਾਂ ਕਾਰਨ ਕੀਮਤਾਂ ਵਿੱਚ ਤੇਜ਼ੀ ਦੇਖੀ ਗਈ ਸੀ, ਜਿੱਥੇ ਚਾਂਦੀ 10,000 ਰੁਪਏ ਅਤੇ ਸੋਨਾ 3,800 ਰੁਪਏ ਵਧਿਆ ਸੀ।

ਇਹ ਵੀ ਪੜ੍ਹੋਪੈਟਰੋਲ-ਡੀਜ਼ਲ ਤੋਂ ਲੈ ਕੇ LPG ਤੱਕ ਲਏ ਗਏ ਕਈ ਵੱਡੇ ਫੈਸਲੇ; ਜਾਣੋ ਹੁਣ ਕਿਵੇਂ ਮਿਲੇਗਾ ਸਸਤਾ ਤੇ ਸੌਖਾ ਗੈਸ ਸਿਲੰਡਰ

ਅੱਜ ਸਵੇਰ ਦੇ ਤਾਜ਼ਾ ਭਾਅ : 

ਸੋਮਵਾਰ ਸਵੇਰੇ ਵੱਖ-ਵੱਖ ਕੈਰੇਟ ਦੇ ਹਿਸਾਬ ਨਾਲ ਸੋਨੇ ਦੇ ਭਾਅ ਹੇਠ ਲਿਖੇ ਅਨੁਸਾਰ ਰਹੇ:

ਇਹ ਵੀ ਪੜ੍ਹੋ :   Gold ਦੀਆਂ ਕੀਮਤਾਂ ਨੂੰ ਲੈ ਕੇ ਵੱਡੀ ਭਵਿੱਖਬਾਣੀ: ਟੁੱਟ ਸਕਦਾ ਹੈ 46 ਸਾਲਾਂ ਦਾ ਰਿਕਾਰਡ, ਜਾਣੋ ਕੀ ਹੈ ਨਵਾਂ ਟਾਰਗੇਟ

24 ਕੈਰੇਟ ਸੋਨਾ: 1,52,460 ਰੁਪਏ ਪ੍ਰਤੀ 10 ਗ੍ਰਾਮ
22 ਕੈਰੇਟ ਸੋਨਾ: 1,39,750 ਰੁਪਏ ਪ੍ਰਤੀ 10 ਗ੍ਰਾਮ
18 ਕੈਰੇਟ ਸੋਨਾ: 1,14,340 ਰੁਪਏ ਪ੍ਰਤੀ 10 ਗ੍ਰਾਮ

ਇਹ ਵੀ ਪੜ੍ਹੋ :    ਕਰਮਚਾਰੀਆਂ ਨੂੰ ਲੱਗੇਗਾ ਝਟਕਾ! ਅਪ੍ਰੈਲ ਮਹੀਨੇ ਤੋਂ ਘਟ ਕੇ ਆਵੇਗੀ ਤੁਹਾਡੀ ਸੈਲਰੀ, ਜਾਣੋ ਕਾਰਨ

ਚਾਂਦੀ: 2,55,000 ਰੁਪਏ ਪ੍ਰਤੀ ਕਿਲੋ

ਪ੍ਰਮੁੱਖ ਸ਼ਹਿਰਾਂ ਵਿੱਚ 24 ਕੈਰੇਟ ਸੋਨੇ ਦੇ ਰੇਟ (ਪ੍ਰਤੀ 10 ਗ੍ਰਾਮ):

ਦਿੱਲੀ: 1,52,980 ਰੁਪਏ

ਮੁੰਬਈ: 1,52,460 ਰੁਪਏ

ਲਖਨਊ/ਕਾਨਪੁਰ/ਜੈਪੁਰ: 1,52,610 ਰੁਪਏ

ਪਟਨਾ/ਭੋਪਾਲ: 1,52,510 ਰੁਪਏ

ਇਹ ਵੀ ਪੜ੍ਹੋ :  Gold-Platinum ਨੂੰ ਲੈ ਕੇ ਸਰਕਾਰ ਨੇ ਲਾਗੂ ਕੀਤੇ ਸਖ਼ਤ ਨਿਯਮ; ਕੀਮਤਾਂ 'ਚ ਆ ਸਕਦਾ ਹੈ ਭਾਰੀ ਉਛਾਲ!

ਜਾਣੋ ਭਵਿੱਖ ਸੋਨੇ-ਚਾਂਦੀ ਦੀਆਂ ਕੀਮਤਾਂ ਨੂੰ ਮਾਹਰਾਂ ਦੀ ਰਾਏ

  • ਮਾਰਚ ਮਹੀਨੇ ਵਿੱਚ ਅਮਰੀਕਾ ਵਿੱਚ ਖਪਤਕਾਰ ਕੀਮਤਾਂ (inflation) ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਿਸਦਾ ਅਸਰ ਕੇਂਦਰੀ ਬੈਂਕਾਂ ਦੀਆਂ ਵਿਆਜ ਦਰਾਂ ਘਟਾਉਣ ਦੀ ਸਮਰੱਥਾ 'ਤੇ ਪੈ ਸਕਦਾ ਹੈ।
  •  ਉੱਚੀਆਂ ਵਿਆਜ ਦਰਾਂ ਆਮ ਤੌਰ 'ਤੇ ਸੋਨੇ ਦੀ ਮੰਗ ਨੂੰ ਘਟਾਉਂਦੀਆਂ ਹਨ, ਕਿਉਂਕਿ ਸੋਨੇ 'ਤੇ ਕੋਈ ਵਿਆਜ ਨਹੀਂ ਮਿਲਦਾ।
  •  ਮਾਹਰਾਂ ਅਨੁਸਾਰ, ਆਉਣ ਵਾਲੇ ਦਿਨਾਂ ਵਿੱਚ ਮਹਿੰਗਾਈ ਅਤੇ ਵਿਆਜ ਦਰਾਂ ਵਿਚਾਲੇ ਸੰਤੁਲਨ ਹੀ ਸੋਨੇ-ਚਾਂਦੀ ਦੀ ਅਗਲੀ ਚਾਲ ਤੈਅ ਕਰੇਗਾ।

 ਇਹ ਵੀ ਪੜ੍ਹੋ :  ਜਾਣੋ 1 ਲੱਖ ਦੀ ਚਾਂਦੀ 'ਤੇ ਕਿੰਨਾ ਮਿਲ ਸਕਦੈ Loan , ਕੀ ਹਨ ਸ਼ਰਤਾਂ ਤੇ ਨਿਯਮ

ਇਹ ਵੀ ਪੜ੍ਹੋ :  ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ: ਮਾਰਚ 'ਚ 12% ਤੱਕ ਟੁੱਟੇ ਭਾਅ, ਜਾਣੋ ਹੁਣ ਕੀ ਹਨ ਨਵੇਂ ਰੇਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt


author

Harinder Kaur

Content Editor

Related News