ਦੁਕਾਨ ''ਚ ਅੱਗ ਲੱਗਣ ਨਾਲ 2 ਜਵਾਕਾਂ ਸਮੇਤ ਤਿੰਨ ਦੀ ਮੌਤ
Saturday, May 09, 2026 - 01:44 PM (IST)
ਮੋਤੀਹਾਰੀ- ਬਿਹਾਰ ਦੇ ਪੂਰਬੀ ਚੰਪਾਰਨ ਜ਼ਿਲ੍ਹੇ 'ਚ ਘਰ 'ਚ ਬਣੀ ਇਕ ਦੁਕਾਨ 'ਚ ਅੱਗ ਲੱਗਣ ਨਾਲ 2 ਬੱਚਿਆਂ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਰਾਤ ਜ਼ਿਲ੍ਹੇ ਦੇ ਕੁੰਡਵਾ ਚੈਨਪੁਰ ਥਾਣਾ ਖੇਤਰ ਦੇ ਬਰਹਰਵਾ ਫਤਿਹ ਮੁਹੰਮਦ ਪਿੰਡ ਸਥਿਤ ਇਕ ਕਰਿਆਨਾ ਦੁਕਾਨ 'ਚ ਹੋਈ। ਮ੍ਰਿਤਕਾਂ ਦੀ ਪਛਾਣ ਦੁਕਾਨ ਦੇ 8 ਸਾਲਾ ਪੁੱਤ, 12 ਸਾਲਾ ਧੀ ਅਤੇ ਦੁਕਾਨ ਦੇ ਕਰਮਚਾਰੀ ਪ੍ਰਿੰਸ ਕੁਮਾਰ (28) ਵਜੋਂ ਹੋਈ ਹੈ। ਮੌਤਾਂ ਦੀ ਪੁਸ਼ਟੀ ਕਰਦੇ ਹੋਏ ਥਾਣਾ ਇੰਚਾਰਜ ਰਾਹੁਲ ਕੁਮਾਰ ਨੇ ਕਿਹਾ,''ਦੁਕਾਨਦਾਰ ਦਾ ਘਰ ਦੁਕਾਨ ਦੇ ਉੱਪਰ ਸਥਿਤ ਹੈ। ਰਾਤ ਦੇ ਸਮੇਂ ਦੁਕਾਨ 'ਚ ਅੱਗ ਲੱਗੀ। ਪਿੰਡ ਵਾਸੀਆਂ ਨੂੰ ਖ਼ਦਸ਼ਾ ਹੈ ਕਿ ਸ਼ਾਰਟ ਸਰਕਿਟ ਕਾਰਨ ਅੱਗ ਲੱਗੀ ਹੋਵੇਗੀ ਪਰ ਸਹੀ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ।''
ਉਨ੍ਹਾਂ ਦੱਸਿਆ ਕਿ ਸੂਚਨਾ ਮਿਲਣ 'ਤੇ ਪੁਲਸ ਅਤੇ ਫਾਇਰ ਬ੍ਰਿਗੇਡ ਵਿਭਾਗ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਕਰੀਬ 6 ਘੰਟਿਆਂ ਦੀ ਕੋਸ਼ਿਸ਼ ਮਗਰੋਂ ਅੱਗ 'ਤੇ ਕਾਬੂ ਪਾਇਆ ਗਿਆ। ਕੁਮਾਰ ਨੇ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਮੋਤੀਹਾਰੀ ਸਦਰ ਹਸਪਤਾਲ ਲਿਜਾਇਆ ਗਿਆ ਹੈ। ਅਧਿਕਾਰੀਆਂ ਅਨੁਸਾਰ ਦੁਕਾਨਦਾਰ ਕਿਸੇ ਤਰ੍ਹਾਂ ਨਾਲ ਘਰੋਂ ਬਾਹਰ ਨਿਕਲ ਆਇਆ ਪਰ ਝੁਲਸਣ ਕਾਰਨ ਜ਼ਖ਼ਮੀ ਹੋ ਗਿਆ। ਉਸ ਤੋਂ ਪਹਿਲਾਂ ਸਬ-ਡਿਵੀਜ਼ਨਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਪਰ ਬਾਅਦ 'ਚ ਬਿਹਤਰ ਇਲਾਜ ਲਈ ਮੋਤੀਹਾਰੀ ਸਦਰ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
