ਮਿਸਰ ਦੀ ਬੰਦਰਗਾਹ ’ਤੇ ਡਰੋਨ ਹਮਲੇ, 2 ਜਹਾਜ਼ਾਂ ’ਚ ਲੱਗੀ ਅੱਗ

Thursday, Jul 30, 2026 - 01:42 AM (IST)

ਮਿਸਰ ਦੀ ਬੰਦਰਗਾਹ ’ਤੇ ਡਰੋਨ ਹਮਲੇ, 2 ਜਹਾਜ਼ਾਂ ’ਚ ਲੱਗੀ ਅੱਗ

ਬਗਦਾਦ – ਮਿਸਰ ਦੀ ਇਕ ਬੰਦਰਗਾਹ ’ਤੇ ਡਰੋਨ ਹਮਲਿਆਂ ਤੋਂ ਬਾਅਦ ਕੁਦਰਤੀ ਗੈਸ ਲਿਜਾ ਰਹੇ 2 ਜਹਾਜ਼ਾਂ ’ਚ ਅੱਗ ਲੱਗ ਗਈ। ਸਮੁੰਦਰੀ ਸੁਰੱਖਿਆ ਕੰਪਨੀ ‘ਐਂਬ੍ਰੇ’ ਮੁਤਾਬਕ ਹਮਲੇ ਵਿਚ ਅਮਰੀਕਾ ਦੀ ਮਲਕੀਅਤ ਵਾਲੇ ਇਕ ਗੈਸ ਸਟੋਰੇਜ ਸਹੂਲਤ ਬੇੜੇ ਅਤੇ ਯੂਨਾਨ ਦੇ ਮਾਲਕੀ ਹੱਕ ਵਾਲੇ ਇਕ ਟੈਂਕਰ ਨੂੰ ਨਿਸ਼ਾਨਾ ਬਣਾਇਆ ਗਿਆ।

ਮਿਸਰ ਦੇ ਪੈਟਰੋਲੀਅਮ ਮੰਤਰਾਲਾ ਨੇ ਦੱਸਿਆ ਕਿ ਅੱਗ ਲੱਗਣ ਦੀ ਘਟਨਾ ਵਿਚ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ। ਹਾਲਾਂਕਿ ਮੰਤਰਾਲਾ ਨੇ ਅੱਗ ਲੱਗਣ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ।


author

Inder Prajapati

Content Editor

Related News