ਲਾਰੈਂਸ-ਬਰਾੜ ਗੈਂਗ ਵੱਲੋਂ ਦਿੱਲੀ ਦੇ ਕਾਰੋਬਾਰੀ ਨੂੰ ਧਮਕੀ, ਹੋਟਲ ਖਾਲੀ ਕਰੋ ਜਾਂ ਨਤੀਜੇ ਭੁਗਤੋ

Monday, Dec 25, 2023 - 06:43 PM (IST)

ਲਾਰੈਂਸ-ਬਰਾੜ ਗੈਂਗ ਵੱਲੋਂ ਦਿੱਲੀ ਦੇ ਕਾਰੋਬਾਰੀ ਨੂੰ ਧਮਕੀ, ਹੋਟਲ ਖਾਲੀ ਕਰੋ ਜਾਂ ਨਤੀਜੇ ਭੁਗਤੋ

ਨਵੀਂ ਦਿੱਲੀ (ਭਾਸ਼ਾ)- ਦਿੱਲੀ ਪੁਲਸ ਨੇ ਇਕ ਸਥਾਨਕ ਹੋਟਲ ਵਪਾਰੀ ਨੂੰ ਜ਼ਬਰਨ ਵਸੂਲੀ ਲਈ ਫ਼ੋਨ ਕਰਨ ਦੇ ਮਾਮਲੇ 'ਚ ਗੋਲਡੀ ਬਰਾੜ-ਲਾਰੈਂਸ ਬਿਸ਼ਨੋਈ ਨਾਲ ਜੁੜੇ ਅਣਪਛਾਤੇ ਲੋਕਾਂ ਵਿਰੁੱਧ ਐੱਫ.ਆਈ.ਆਰ. ਦਰਜ ਕੀਤੀ ਹੈ। ਦੱਖਣੀ ਦਿੱਲੀ ਦੇ ਇਕ ਹੋਟਲ ਮਾਲਕ ਨੇ ਆਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਹੈ ਕਿ ਉਸ ਨੂੰ 18 ਅਤੇ 20 ਦਸੰਬਰ ਨੂੰ ਇਕ ਅੰਤਰਰਾਸ਼ਟਰੀ ਨੰਬਰ ਤੋਂ ਉਸ ਦੇ ਵਟਸਐੱਪ ’ਤੇ 2 ਵਾਰ ਮੈਸੇਜ ਅਤੇ ਕਾਲਾਂ ਆਈਆਂ। ਕਾਲ ਕਰਨ ਵਾਲੇ ਨੇ ਪੈਸਿਆਂ ਦੀ ਮੰਗ ਕੀਤੀ ਅਤੇ ਉਸ ਜ਼ਮੀਨ ’ਤੇ ਕਬਜ਼ਾ ਛੱਡਣ ਲਈ ਕਿਹਾ ਜਿਸ ’ਤੇ ਉਸ ਦਾ ਹੋਟਲ ਬਣਿਆ ਹੋਇਆ ਹੈ।

ਇਹ ਵੀ ਪੜ੍ਹੋ : 11 ਸਾਲ ਦੇ ਬੱਚੇ ਨੇ ਯੂ-ਟਿਊਬ 'ਤੇ ਦੇਖਿਆ ਮੌਤ ਦਾ ਸੌਖਾ ਤਰੀਕਾ, ਫਿਰ ਰੀਲ ਦੇਖ ਲੈ ਲਿਆ ਫਾਹਾ

ਪੁਲਸ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੂੰ 18 ਦਸੰਬਰ ਨੂੰ ਵਟਸਐਪ ’ਤੇ ਇਕ 'ਵਾਇਸ ਮੈਸੇਜ' ਆਇਆ ਜਿਸ ਵਿਚ ਜ਼ਮੀਨ ਖ਼ਾਲੀ ਕਰਨ ਦੀ ਧਮਕੀ ਦਿੱਤੀ ਗਈ। ਉਸੇ ਦਿਨ ਉਸੇ ਅੰਤਰਰਾਸ਼ਟਰੀ ਨੰਬਰ ਤੋਂ ਇਕ ਵਟਸਐਪ ਕਾਲ ਆਈ, ਜਿਸ ਵਿਚ ਕਾਲ ਕਰਨ ਵਾਲੇ ਨੇ ਆਪਣੀ ਪਛਾਣ ਗੋਲਡੀ- ਬਰਾੜ-ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰ ਵਜੋਂ ਦੱਸੀ। ਹੋਟਲ ਮਾਲਕ ਨੇ ਦੱਸਿਆ ਕਿ ਉਸ ਨੂੰ ਜ਼ਮੀਨ ਦਾ ਕਬਜ਼ਾ ਛੱਡਣ ਅਤੇ ਨੂਨਾ ਮਾਜਰਾ ਦੇ ਕੁਝ ਵਸਨੀਕਾਂ ਨੂੰ ਪੈਸੇ ਦੇਣ ਲਈ 2 ਦਿਨ ਦਾ ਸਮਾਂ ਦਿੱਤਾ ਗਿਆ ਸੀ। ਅਜਿਹਾ ਨਾ ਕਰਨ ’ਤੇ ਉਸ ਨੂੰ ਗੰਭੀਰ ਨਤੀਜੇ ਭੁਗਤਣ ਦੀ ਧਮਕੀ ਦਿੱਤੀ ਗਈ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News